22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਅੱਖਾਂ ਦੇ ਮਾਹਿਰ ਡਾ. ਰਾਜੀਵ ਗੁਪਤਾ ਦੇ ਮਾਤਾ ਸਤਿਆ ਦੇਵੀ ਗੁਪਤਾ ਨੂੰ ਸ਼ਰਧਾਂਜਲੀਆਂ

ਅਜੀਤ ਡੈਸਕ 19-06-2026

ਮੋਗਾ, 18 ਜੂਨ (ਸੁਰਿੰਦਰਪਾਲ ਸਿੰਘ)-ਸਵੇਰਾ ਹਸਪਤਾਲ ਦੇ ਐਮ.ਡੀ. ਡਾ. ਰਾਜੀਵ ਗੁਪਤਾ, ਨਵਦੀਪ ਗੁਪਤਾ, ਵਿਪਨ ਗੁਪਤਾ ਤੇ ਪੰਕਜ ਗੁਪਤਾ ਦੇ ਸਤਿਕਾਰਯੋਗ ਮਾਤਾ ਸਤਿਆ ਦੇਵੀ ਗੁਪਤਾ ਜੋ ਕਿ ਬੀਤੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਵਿਛੋੜਾ ਦੇ ਗਏ ਸਨ। ਉਹ 85 ਵਰ੍ਹਿਆਂ ਦੇ ਸਨ। ਉਨ੍ਹਾਂ ਨਮਿਤ ਅੱਜ ਸ਼ੋਕ ਸਭਾ ਸਥਾਨਕ ਸ਼ਹਿਰ ਦੇ ਮੈਜਿਸਟਿਕ ਰਿਜ਼ੋਰਟਸ ਵਿਖੇ ਹੋਈ ਜਿੱਥੇ ਵਿਧੀ ਵਿਧਾਨ ਰਾਹੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਹਵਨ ਯੱਗ ਕੀਤਾ ਗਿਆ। ਇਸ ਮੌਕੇ ਵਿਦਵਾਨ ਪੰਡਤਾਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਡਾ. ਰਾਜੀਵ ਗੁਪਤਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ‘ਤੇ ਮਾਤਾ ਸਤਿਆ ਦੇਵੀ ਗੁਪਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਿਰਕਤ ਕਰ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵਿਦਵਾਨ ਪੰਡਤਾਂ ਨੇ ਉਨ੍ਹਾਂ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਉਹ ਬਹੁਪੱਖੀ ਸ਼ਖ਼ਸੀਅਤ, ਗੁਰਮਤਿ ਦੇ ਧਾਰਨੀ ਤੇ ਮਿਹਨਤ ਮਸ਼ੱਕਤ ਦਾ ਮੁਜੱਸਮਾ ਸਨ ਜਿਨ੍ਹਾਂ ਨੇ ਆਪਣੇ ਚਾਰ ਪੁੱਤਰਾਂ ਤੇ ਇਕ ਬੇਟੀ ਨੂੰ ਉੱਚਕੋਟੀ ਦੀ ਸਿੱਖਿਆ ਗ੍ਰਹਿਣ ਕਰਵਾਈ ਤੇ ਅੱਜ ਉਨ੍ਹਾਂ ਦੇ ਸਪੁੱਤਰ ਆਪਣੇ ਮਾਤਾ-ਪਿਤਾ ਵਲੋਂ ਮਿਲੇ ਚੰਗੇ ਸੰਸਕਾਰਾਂ ਕਾਰਨ ਸਮਾਜ ਦੀ ਸੇਵਾ ਕਰ ਰਹੇ ਹਨ। ਡਾ. ਰਾਜੀਵ ਗੁਪਤਾ ਜੋ ਕਿ ਅੱਖਾਂ ਦੇ ਮਾਹਿਰ ਹਨ ਤੇ ਉਹ ਮਾਲਵਾ ਖੇਤਰ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਵਿਚ ਕਿੰਗ ਆਫ਼ ਆਈਜ਼ ਦੇ ਨਾਂਅ ਨਾਲ ਜਾਣੇ ਜਾਂਦੇ ਹਨ ਤੇ ਅੱਜ ਮਾਤਾ ਸਤਿਆ ਦੇਵੀ ਗੁਪਤਾ ਦਾ ਪਰਿਵਾਰ ਇਲਾਕੇ ਭਰ ਵਿਚ ਆਪਣਾ ਵਿਲੱਖਣ ਸਥਾਨ ਰੱਖਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੰਜੀਵ ਮਿੱਤਲ ਜ਼ਿਲ੍ਹਾ ਪ੍ਰਧਾਨ ਆਈ.ਐਮ.ਏ., ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ, ਡਾ. ਤਨੁਜ ਥਾਪਰ, ਡਾ. ਰਾਜੇਸ਼ ਅੱਤਰੀ ਸਾਬਕਾ ਸਿਵਲ ਸਰਜਨ, ਡਾ. ਰਛਪਾਲ ਸਿੰਘ, ਡਾ. ਸੰਦੀਪ ਗਰਗ, ਡਾ. ਰਾਜੀਵ ਗੁਪਤਾ ਚੇਅਰਮੈਨ ਰਾਜੀਵ ਹਸਪਤਾਲ, ਡਾ. ਪ੍ਰਦੀਪ ਸ਼ਰਮਾ, ਪ੍ਰੇਮ ਚੰਦ ਚੱਕੀ ਵਾਲੇ ਸਾਬਕਾ ਕੌਂਸਲਰ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਡਾ. ਸੁਮੇਸ਼ ਖੰਨਾ, ਡਾ. ਦੀਪਾਲੀ ਖੰਨਾ, ਡਾ. ਦਵਿੰਦਰ ਸਿੰਘ ਸਿੱਧੂ, ਡਾ. ਵਿਨੋਦ ਗਰਗ, ਡਾ. ਸੀਮਾਂਤ ਗਰਗ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਡਾ. ਮੋਨਿਕਾ ਗਰਗ, ਡਾ. ਵਿਨੋਦ ਗਰਗ ਈ.ਐਨ.ਟੀ., ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਸੁਖਜਿੰਦਰ ਸਿੰਘ ਕਾਕਾ ਬਲਖੰਡੀ ਪ੍ਰਧਾਨ ਪੈਰੀਫੈਰੀ ਪੈਟਰੋਲੀਅਮ ਜ਼ਿਲ੍ਹਾ ਐਸੋਸੀਏਸ਼ਨ, ਡਾ. ਅਜਮੇਰ ਸਿੰਘ ਕਾਲੜਾ, ਡਾ. ਇਕਬਾਲ ਸਿੰਘ, ਡਾ. ਸੁਕੰਨਿਆ ਮਿੱਤਲ, ਡਾ. ਸੁਭਾਸ਼ ਵਤਸ, ਡਾ. ਪੂਜਾ ਮਿੱਤਲ, ਡਾ. ਸਾਧੂ ਰਾਮ ਮਿੱਤਲ, ਗਵਰਧਨ ਪੋਪਲੀ ਕੌਂਸਲਰ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ), ਬਲਜਿੰਦਰ ਸਿੰਘ ਕੁੱਕੂ ਆੜ੍ਹਤੀ ਸੀਨੀਅਰ ਅਕਾਲੀ ਆਗੂ, ਇਕਬਾਲ ਸਿੰਘ ਖਹਿਰਾ ਪੱਤਰਕਾਰ, ਸੁਰਿੰਦਰ ਮਾਨ ਪੱਤਰਕਾਰ, ਰਾਜਨ ਬਾਂਸਲ ਪੀ.ਏ. ਮਾਲਵਿਕਾ ਸੂਦ, ਯੋਗੀ ਘਈ ਐਮ.ਡੀ. ਮੈਜਿਸਟਿਕ ਰਿਜ਼ੋਰਟਸ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਤੇ ਇਲਾਕੇ ਦੇ ਡਾਕਟਰ ਸਾਹਿਬਾਨ, ਪੰਚ ਸਰਪੰਚ ਤੇ ਪਤਵੰਤੇ ਹਾਜ਼ਰ ਸਨ।

ਪਿਛਲੀ ਖ਼ਬਰ ਪਾਵਨ ਦੂਜ ਮੌਕੇ ਲਾਲ ਦੁਆਰਾ ਮੰਦਰ ਵਿਖੇ ਸੰਕੀਰਤਨ ਕਰ ਕੇ ਕੀਤਾ ਗੁਰੂ ਮਹਿਮਾ ਦਾ ਗੁਣਗਾਨ-ਰਜਿੰਦਰ ਵਧਵਾ ਅਗਲੀ ਖ਼ਬਰ 2027 ਚੋਣਾਂ ਲਈ ਅਕਾਲੀ ਦਲ ਸਰਗਰਮ, ਬਾਘਾ ਪੁਰਾਣਾ ‘ਚ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।