03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਬੇਲੋੜਾ ਰੌਲਾ ਪਾ ਰਹੀ ਹੈ ‘ਆਪ’ ਸਰਕਾਰ-ਸੰਜੀਤ ਸਿੰਘ ਸਨੀ ਗਿੱਲ

ਅਜੀਤ ਡੈਸਕ 23-06-2026
ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਸਾਡੇ ਗੁਰੂ ਸਾਹਿਬਾਨਾਂ ਅਤੇ ਵੀਹਵੀਂ ਸਦੀ ਦੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਫ਼ੋਟੋਆਂ ਦੀ ਜੋ ਬੇਅਦਬੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ ਉਸ ਨਾਲ ਪੂਰੇ ਵਿਸ਼ਵ ਵਿਚ ਵੱਸਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜੀ ਹੈ ਅਤੇ ਅਜਿਹੀ ਬੱਜਰ ਗ਼ਲਤੀ ਨੂੰ ਕੋਈ ਵੀ ਨਿਮਾਣਾ ਸਿੱਖ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਪਰ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ ਇਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਉਸ ਨੂੰ ਸਿੱਖ ਹੋਣ ਦਾ ਕੋਈ ਮਾਣ ਨਹੀਂ ਸਗੋਂ ਉਹ ਇਕ ਨਾਸਤਿਕ ਵਿਅਕਤੀ ਹੈ ਅਤੇ ਸਿੱਖ ਗੁਰੂਆਂ ਵਿਚ ਉਸ ਦੀ ਕੋਈ ਸ਼ਰਧਾ ਨਹੀਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਉਸ ਦੀ ਜਾਂਚ ਦੇਸ਼ ਦੀ ਸਭ ਤੋਂ ਵੱਡੀ ਫਰਾਸੈਂਸਕ ਲੈਬਾਰਟਰੀ ਵਿਚੋਂ ਕਰਵਾਈ ਹੈ ਅਤੇ ਲੈਬਾਰਟਰੀ ਨੇ ਸਾਬਤ ਕਰ ਦਿੱਤਾ ਕਿ ਉਕਤ ਵੀਡੀਓ ਭਗਵੰਤ ਮਾਨ ਦੀ ਹੈ। ਹੁਣ ਆਪਣੇ ਬੱਜਰ ਗੁਨਾਹ ਦੀ ਮੁਆਫ਼ੀ ਮੰਗਣ ਦੀ ਬਜਾਏ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ‘ਤੇ ਲਗਾ ਰਹੇ ਹਨ ਪਰ ਆਪ ਸਰਕਾਰ ਦੀ ਜੁੰਡਲੀ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ। ਸਨੀ ਗਿੱਲ ਨੇ ਕਿਹਾ ਕਿ ਜੱਗ ਜ਼ਾਹਿਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਗੁਰੂ ਘਰਾਂ, ਵਿਧਾਨ ਸਭਾ ਅਤੇ ਮੈਂਬਰ ਪਾਰਲੀਮੈਂਟ ਹੁੰਦਿਆਂ ਸ਼ਰਾਬ ਪੀ ਕੇ ਜਾਂਦੇ ਰਹੇ ਤੇ ਉਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਜਨਤਕ ਹੋਈਆਂ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਮਰਿਆਦਾਵਾਂ ਦੀਆਂ ਸਾਰੀਆਂ ਹੱਦਾਂ ਬੰਨਾ ਤੋੜ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਆਪ ਸਰਕਾਰ ਦੇ ਮੰਤਰੀ ਤੇ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਧਰਨੇ ਲਗਾ ਕੇ ਪਾਰਟੀ ਅਤੇ ਆਗੂਆਂ ਖ਼ਿਲਾਫ਼ ਗ਼ਲਤ ਕੂੜ ਪ੍ਰਚਾਰ ਕਰ ਰਹੇ ਹਨ ਪਰ ਆਪ ਸਰਕਾਰ ਵਾਲੇ ਜਿਨ੍ਹਾਂ ਮਰਜ਼ੀ ਕੂੜ ਪ੍ਰਚਾਰ ਕਰ ਲੈਣ ਪਰ ਗੁਰੂ ਦੇ ਸਿੱਖ ਅਤੇ ਨਾਨਕ ਨਾਮ-ਲੇਵਾ ਸੰਗਤਾਂ ਉਨ੍ਹਾਂ ਦੀ ਅਸਲੀਅਤ ਸਮਝ ਚੁੱਕੀਆਂ ਹਨ ਅਤੇ ਉਹ ਕਦੇ ਵੀ ਇਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ।
ਪਿਛਲੀ ਖ਼ਬਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਜਥੇਬੰਦੀ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ-ਖੋਸਾ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦਾ ਸਮਾਗਮ ਇਤਿਹਾਸਕ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।