ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖਾਲਸਾ)- ਨਗਰ ਪੰਚਾਇਤ ਕੋਟ ਈਸੇ ਖਾਂ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਦੇ ਸਬੰਧ ਵਿਚ ਅਹਿਮ ਬੈਠਕ ਨਗਰ ਪੰਚਾਇਤ ਦਫਤਰ ਵਿਖੇ ਹੋਈ| ਜਿਸ ਵਿਚ ਸ਼ਹਿਰ ਦੇ ਸਮੂਹ ਕੌਂਸਲਰਾਂ ਤੋਂ ਇਲਾਵਾ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ। ਇਸ ਮੌਕੇ ਚੋਣਕਾਰ ਅਫਸਰ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਦੀ ਨਿਗਰਾਨੀ ’ਚ ਹੋਈ ਚੋਣ ਵਿਚ ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ ਦੇ ਬੇਟੇ ਕੌਂਸਲਰ ਸਚਿਨ ਧੀਰ ਨੂੰ ਸਰਬ ਸੰਮਤੀ ਨਾਲ ਨਗਰ ਪੰਚਾਇਤ ਕੋਟ ਈਸੇ ਖਾਂ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਵਿਜੇ ਭਾਊ ਦੀ ਧਰਮ ਪਤਨੀ ਕੌਂਸਲਰ ਕਿਰਨ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ। ਚੋਣ ਉਪਰੰਤ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਨਵ ਨਿਯੁਕਤ ਪ੍ਰਧਾਨ ਤੇ ਵਾਈਸ ਪ੍ਰਧਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੀਂ ਟੀਮ ਸ਼ਹਿਰ ਦੇ ਵਿਕਾਸ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰੇਗੀ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸਚਿਨ ਧੀਰ ਨੇ ਕਿਹਾ ਕਿ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਕੇ ਸ਼ਹਿਰ ਵਾਸੀਆਂ ਦੀਆਂ ਆਸਾਂ ’ਤੇ ਖਰੇ ਉੱਤਰਨਗੇ। ਇਸ ਮੌਕੇ ਧੀਰ ਪਰਿਵਾਰ ਤੇ ਕਪੂਰ ਪਰਿਵਾਰ ਨੂੰ ਕੌਂਸਲਰਾਂ ਤੇ ਹਾਜ਼ਰ ਪਤਵੰਤਿਆਂ ਵਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਮੂਹ ਕੌਂਸਲਰਾਂ ਤੋਂ ਇਲਾਵਾ ਕਾਰਜ ਸਾਧਕ ਅਫਸਰ ਅਮਰਇੰਦਰ ਸਿੰਘ, ਚੇਅਰਮੈਨ ਅਮਨ ਪੰਡੋਰੀ, ਰਾਮ ਸਰੂਪ ਕਪੂਰ ਸਾਬਕਾ ਸਰਪੰਚ, ਸਰਪੰਚ ਅਮਨ ਕਾਦਰਵਾਲਾ, ਸਿਮਰਨਜੀਤ ਸਿੰਘ ਸੋਨਾ ਯੂਥ ਪ੍ਰਧਾਨ ਹਲਕਾ ਧਰਮਕੋਟ, ਗੁਰਦੇਵ ਸਿੰਘ ਨਿਹਾਲਗੜ੍ਹ ਪ੍ਰਧਾਨ ਆੜ੍ਹਤੀ ਯੂਨੀਅਨ, ਹਰਦੀਪ ਮਿੰਟੂ ਘਲੋਟੀ, ਡਾ. ਮਾਲਤੀ ਧੀਰ, ਮਨੋਜ ਮਿਸ਼ਰਾ, ਰਿੰਕੂ ਕਪੂਰ, ਰਸ਼ਪਾਲ ਸਿੰਘ ਕਲਰਕ, ਰਮੇਸ਼ ਲਾਡੀ, ਜੇ. ਈ. ਅਨਿਲ ਸਿਆਲ, ਡਾ. ਸੁਰਜੀਤ ਸਿੰਘ ਰਾਮਗੜ੍ਹ, ਸੁਰਜੀਤ ਸਿੰਘ ਵਿਰਕ, ਰਾਣਾ ਮਨੇਸ਼, ਵਿਜੇ ਜੁਨੇਜਾ, ਐਡਵੋਕੇਟ ਰਾਘਵ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।
ਸਚਿਨ ਧੀਰ ਬਣੇ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਪ੍ਰਧਾਨ
ਅਜੀਤ ਡੈਸਕ
24-06-2026