06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ’ਚ ਨਵ-ਨਿਯੁਕਤ ਮੇਅਰ ਵਿਨੇ ਪਾਲ ਕੌਰ ਆਸ਼ੀਰਵਾਦ ਲੈਣ ਲਈ ਪੁੱਜੇ

ਅਜੀਤ ਡੈਸਕ 24-06-2026


ਮੋਗਾ, 23 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਮੋਗਾ ਦੇ ਸਥਾਨਿਕ ਆਸ਼ਰਮ ਵਿਚ ਦਿਵਯ ਗੁਰੂ ਆਸ਼ੂਤੋਸ਼ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਮੇਅਰ ਸ੍ਰੀਮਤੀ ਵਿਨੇ ਪਾਲ ਕੌਰ ਆਸ਼ਰਮ ਦੇ ਵਿਚ ਪਹੁੰਚੇ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਦਿਵਯ ਗੁਰੂ ਆਸ਼ੂਤੋਂਸ਼ ਦੀ ਸੇਵਕਾ ਸਾਧਵੀ ਪ੍ਰੀਤੀ ਭਾਰਤੀ ਨੇ ਸੰਸਥਾਨ ਦੀਆਂ ਗਤੀਵਿਧੀਆਂ ਤੋ ਜਾਣੂੰ ਕਰਾਉਂਦਿਆਂ ਕਿਹਾ ਕਿ ਅੱਜ ਇਸ ਸੰਸਥਾ ਤੋਂ ਲੱਖਾਂ ਹੀ ਸ਼ਰਧਾਲੂਆਂ ਨੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਦੇਸ਼ ਜੀਵਨ ਦੇ ਉਦੇਸ਼ ਨੂੰ ਜਾਣਿਆਂ ਹੈ, ਕਿਉਂਕਿ ਸੰਸਥਾਨ ਦਾ ਮਕਸਦ ਮਾਨਵ ਸ਼ਾਂਤੀ ਤੋਂ ਵਿਸ਼ਵ ਸ਼ਾਂਤੀ ਤੱਕ ਮਾਨਵ ਨੂੰ ਸ਼ਾਂਤੀ ਅਤੇ ਵਿਸ਼ਵ ਨੂੰ ਕ੍ਰਾਂਤੀ ਦੀ ਜ਼ਰੂਰਤ ਹੈ। ਫਿਰ ਉਨ੍ਹਾਂ ਸੰਸਥਾਨ ਦੇ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਪ੍ਰਕੱਲਪਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਸਥਾਨ ਦਾ ਮਿਸ਼ਨ ਅਧਿਆਤਮਿਕ ਦੇ ਨਾਲ ਸਮਾਜ ਦੀ ਵਿਗੜੀ ਹੋਈ ਦਸ਼ਾ ਦਾ ਸੁਧਾਰ ਕਰਨਾ ਹੈ। ਸਮਾਜ ਦੇ ਕਲਿਆਣ ਦੇ ਲਈ ਇਹ ਸੰਸਥਾ ਸ਼ੁਰੂ ਤੋਂ ਹੀ ਯਤਨਸ਼ੀਲ ਰਹੀ ਕਿਉਂਕਿ ਅੱਜ ਦੇ ਸਮੇਂ ਵਿਚ ਦਿਸ਼ਾ ਗਲਤ ਹੋਣ ਦੇ ਕਾਰਨ ਦਸ਼ਾ ਤੇ ਪ੍ਰਭਾਵ ਬਹੁਤ ਪੈ ਰਿਹਾ। ਬੋਧ ਪ੍ਰੋਜੈਕਟ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਜੇਕਰ ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਦੇਖਿਆ ਜਾਵੇ ਤਾਂ ਕਿਵੇਂ ਉਹ ਨਸ਼ਿਆਂ ਦੀ ਆਦਤ ਦੇ ਨਾਲ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਹਨ, ਆਪਣੇ ਘਰ ਪਰਿਵਾਰ ਨੂੰ ਖ਼ਰਾਬ ਕਰ ਰਹੇ ਹਨ। ਅਸੀਂ ਸਭ ਜਾਣਦੇ ਹਾਂ ਕਿ ਪੰਜਾਬ ਪੰਜ ਦਰਿਆਵਾਂ ਦਾ ਦੇਸ਼ ਵਿਚ ਛੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ । ਮੇਅਰ ਵਿਨੇ ਪਾਲ ਕੌਰ ਨੇ ਸੰਸਥਾਨ ਦੀਆਂ ਇਨ੍ਹਾਂ ਗਤੀਆਂ ਵਿਧੀਆਂ ਦੀ ਬਹੁਤ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਭਰਤ ਗੁਪਤਾ ਐਮ.ਸੀ. ਵਾਰਡ ਨੰਬਰ 18, ਅਧਿਆਪਕ ਕੁਲਦੀਪ ਕੌਰ, ਅਧਿਆਪਕ ਬਲਜੀਤ ਕੌਰ, ਸੁਖਵਿੰਦਰ ਕੌਰ, ਕਿਰਨਦੀਪ ਕੌਰ, ਸੰਦੀਪ ਕੌਰ, ਰੁਪਿੰਦਰ ਕੌਰ, ਪੂਨਮ ਸ਼ਰਮਾ, ਦਵਿੰਦਰ ਸਿੰਘ, ਜਸਪਾਲ ਸਿੰਘ, ਰਜਿੰਦਰ ਕੁਮਾਰ, ਅਰਜੁਨ ਸਿੰਘ, ਦਲਵੀਰ ਸਿੰਘ ਹਾਜ਼ਰ ਸਨ।

ਪਿਛਲੀ ਖ਼ਬਰ ਪਾਰਟੀ ਦੀ ਚੜ੍ਹਦੀ ਕਲਾ ਲਈ ਕੈਨੇਡਾ ਗਏ ਅਕਾਲੀ ਆਗੂਆਂ ਵਲੋਂ ਪੰਜਾਬੀ ਭਾਈਚਾਰੇ ਨਾਲ ਮੇਲ-ਮਿਲਾਪ ਅਗਲੀ ਖ਼ਬਰ ਕੜਾਹੇ ਵਾਲਾ ਟੋਲ ਪ੍ਰਬੰਧਨ ਅਤੇ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਕਿਸਾਨਾਂ ਨੇ ਪੂਰਾ ਦਿਨ ਰੱਖਿਆ ਟੋਲ ਮੁਕਤ - ਏ.ਕੇ.ਐਮ. ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।