06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਕਰਵਾਇਆ ਜਾ ਰਿਹਾ ਧਾਰਮਿਕ ਸਮਾਗਮ

ਅਜੀਤ ਡੈਸਕ 24-06-2026

ਬੱਧਨੀ ਕਲਾਂ, 23 ਜੂਨ (ਸੰਜੀਵ ਕੋਛੜ)-ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ ਵਿਖੇ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ਅਤੇ ਬਾਬਾ ਗੁਰਬਖ਼ਸ਼ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਜਗਤਾਰ ਸਿੰਘ, ਦਿੱਲੀ ਠਾਠ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਜੱਜੀ, ਗੁਰਸੇਵਕ ਸਿੰਘ ਉੱਭੀ ਲੁਧਿਆਣਾ, ਭਾਈ ਜਰਨੈਲ ਸਿੰਘ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਬਾਹਰਲੀ ਠਾਠ ਬੱਧਨੀ ਕਲਾਂ ਵਿਖੇ 28 ਜੂਨ ਤੋਂ ਲੈ ਕੇ 28 ਜੁਲਾਈ ਤੱਕ ਸਰਬੱਤ ਦੇ ਭਲੇ ਲਈ ਅਖੰਡ ਪਾਠਾਂ ਦੀਆਂ ਇਕੋਤਰੀਆਂ ਦੇ ਸਮਾਗਮ ਕਰਵਾਏ ਜਾ ਰਹੇ ਹਨ, ਉਨ੍ਹਾਂ ਦੱਸਿਆ ਕਿ 28 ਜੂਨ ਦਿਨ ਐਤਵਾਰ ਨੂੰ ਅਖੰਡ ਪਾਠਾਂ ਦੀਆਂ ਲੜੀਆਂ ਦੀ ਆਰੰਭਤਾ ਹੋਵੇਗੀ ਅਤੇ 28 ਜੁਲਾਈ ਦਿਨ (13 ਸਾਵਣ) ਦਿਨ ਮੰਗਲਵਾਰ ਨੂੰ ਸੰਪੂਰਨ ਸਮਾਪਤੀ ਹੋਵੇਗੀ, ਇਸ ਦੌਰਾਨ 5 ਜੁਲਾਈ, 12 ਜੁਲਾਈ, 19 ਜੁਲਾਈ ਅਤੇ 26 ਜੁਲਾਈ (ਚਾਰੇ ਐਤਵਾਰਾਂ) ਨੂੰ ਸਵੇਰ 9 ਤੋਂ 1 ਵਜੇ ਤੱਕ ਧਾਰਮਿਕ ਦੀਵਾਨ ਸਜਾਇਆ ਜਾਵੇਗਾ ਜਿਸ ਵਿਚ ਬੱਧਨੀ ਕਲਾਂ ਵਾਲੇ ਮਹਾਂਪੁਰਖ ਬਾਬਾ ਜ਼ੋਰਾ ਸਿੰਘ ਜਿੱਥੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ ਉੱਥੇ ਹੀ ਬਾਬਾ ਗੁਰਬਖ਼ਸ਼ ਸਿੰਘ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ, ਨਾਨਕਸਰ, ਹੋਰਨਾਂ ਠਾਠਾਂ, ਸੰਪਰਦਾਇ ਤੋਂ ਪਹੁੰਚੇ ਹੋਏ ਸੰਤ ਮਹਾਂਪੁਰਸ਼ ਵੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਇਸ ਤੋਂ ਇਲਾਵਾ 14 ਜੁਲਾਈ ਦਿਨ ਮੰਗਲਵਾਰ ਨੂੰ ਮੱਸਿਆ ਵਾਲੇ ਦਿਨ ਵੀ ਵਿਸ਼ੇਸ਼ ਤੌਰ ’ਤੇ ਦੀਵਾਨ ਸਜਾਇਆ ਜਾਵੇਗਾ।

ਪਿਛਲੀ ਖ਼ਬਰ ਪਟਿਆਲਾ ਦੇ ਦਾਲ ਦਲ਼ੀਆ ਚੌਂਕ ਦਾ ਨਾਂਅ ਸਵ: ਡਾ. ਲੇਖ ਰਾਜ ਖੰਨਾ ਦੇ ਨਾਂਅ ’ਤੇ ਰੱਖਿਆ ਜਾਵੇ- ਵਿਜੇ ਧੀਰ ਅਗਲੀ ਖ਼ਬਰ ਪਾਰਟੀ ਦੀ ਚੜ੍ਹਦੀ ਕਲਾ ਲਈ ਕੈਨੇਡਾ ਗਏ ਅਕਾਲੀ ਆਗੂਆਂ ਵਲੋਂ ਪੰਜਾਬੀ ਭਾਈਚਾਰੇ ਨਾਲ ਮੇਲ-ਮਿਲਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।