22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸਨੈਪ ਸੰਸਥਾ ਨੇ ਗੁਰੂ ਰਾਮਦਾਸ ਨਗਰ ਵਿਖੇ ਵਾਟਰ ਕੂਲਰ ਲਵਾਇਆ

ਅਜੀਤ ਡੈਸਕ 25-06-2026


ਮੋਗਾ, 24 ਜੂਨ (ਸੁਰਿੰਦਰਪਾਲ ਸਿੰਘ)-ਸਮਾਜ ਸੇਵਾ ਦੇ ਖੇਤਰ ’ਚ ਸਰਗਰਮ ਸਨੈਪ ਸੰਸਥਾ ਵਲੋਂ ਅੱਜ ਗੁਰੂ ਰਾਮਦਾਸ ਨਗਰ ਮੋਗਾ ਦੇ ਪਾਰਕ ਵਿਚ ਲੋਕਾਂ ਦੀ ਸਹੂਲਤ ਲਈ ਠੰਢੇ ਪੀਣ ਵਾਲੇ ਪਾਣੀ ਦਾ ਵਾਟਰ ਕੂਲਰ ਸਥਾਪਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਅੰਜੂ ਹੰਸ, ਤਨਵੀਰ ਕੌਰ, ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਭਰੀ। ਸੰਸਥਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਲੋਕਾਂ ਨੂੰ ਸਾਫ਼ ਅਤੇ ਠੰਢਾ ਪਾਣੀ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਨੈਪ ਸੰਸਥਾ ਸਮਾਜਿਕ ਭਲਾਈ ਦੇ ਕੰਮਾਂ ਵਿਚ ਲਗਾਤਾਰ ਯੋਗਦਾਨ ਪਾਉਂਦੀ ਰਹੇਗੀ ਅਤੇ ਭਵਿੱਖ ਵਿਚ ਵੀ ਅਜਿਹੇ ਲੋਕ ਹਿਤ ਕਾਰਜ ਜਾਰੀ ਰਹਿਣਗੇ। ਇਲਾਕਾ ਵਾਸੀਆਂ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਕ ਵਿਚ ਆਉਣ ਵਾਲੇ ਸੈਰ ਕਰਨ ਵਾਲੇ ਲੋਕਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਵਾਟਰ ਕੂਲਰ ਤੋਂ ਕਾਫ਼ੀ ਲਾਭ ਮਿਲੇਗਾ। ਇਸ ਮੌਕੇ ਸੰਸਥਾ ਦੇ ਮੈਂਬਰ ਅੰਜੂ ਹੰਸ, ਤਨਵੀਰ ਕੌਰ, ਦੀਪਿਕਾ ਕਾਲੀਆ, ਜੋਤੀ, ਸਾਂਚੀ ਗਰੋਵਰ, ਰਿਤੂ ਗਰੋਵਰ, ਉਸ਼ਪਿੰਦਰ, ਡਿੰਪਲ ਹੰਸ, ਵਿਜੈ, ਵਨੀਤਾ, ਸੁਨੀਤਾ, ਪ੍ਰੀਤ ਕੰਡਾ, ਇੰਦੂ, ਸ਼ਿਮਲਾ ਰਾਣੀ, ਮਮਤਾ, ਆਸ਼ਾ ਰਾਣੀ, ਨੇਹਾ ਹੰਸ, ਸੁਸ਼ੀਲਾ, ਰੀਟਾ, ਸਰੋਜ, ਵੀਰਪਾਲ, ਸੁਖਦੀਪ, ਬਲਜਿੰਦਰ, ਪ੍ਰਿਅੰਕਾ, ਡਾ. ਨੀਰਜ ਅਤੇ ਇਲਾਕਾ ਨਿਵਾਸੀਆਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਸਾਰੇ ਕੰਮ ’ਚ ਦਰਸ਼ਨ ਲਾਲ ਸ਼ਰਮਾ ਅਤੇ ਅਨਿਲ ਹੰਸ ਦਾ ਵਿਸ਼ੇਸ਼ ਯੋਗਦਾਨ ਰਿਹਾ।

ਪਿਛਲੀ ਖ਼ਬਰ ਲੋਕਲ ਗੁਰਪੁਰਬ ਕਮੇਟੀ ਰਜਿ: ਮੋਗਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਗੁਰਦੁਆਰਾ ਪਾਕਾ ਸਾਹਿਬ ਮਧੇਕੇ ਲਗਾਇਆ 18 ਦਿਨਾਂ ਗੁਰਮਤਿ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।