11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮੌਨਸੂਨ ਤੋਂ ਪਹਿਲਾਂ ਵਾਰਡ-38 ਵਿਚ ਜਲ ਭਰਨ ਦੇ ਖ਼ਤਰੇ ਨੂੰ ਲੈ ਕੇ ਕੌਂਸਲਰ ਡਿੰਪਲ ਅਰੋੜਾ ਨੇ ਨਿਗਮ ਕਮਿਸ਼ਨਰ ਨੂੰ ਲਿਖਿਆ ਪੱਤਰ

ਅਜੀਤ ਡੈਸਕ 27-06-2026
ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ)-ਮੌਨਸੂਨ ਦੇ ਆਗਮਨ ਤੋਂ ਪਹਿਲਾਂ ਨਗਰ ਨਿਗਮ ਦੇ ਵਾਰਡ ਨੰਬਰ 38 ਵਿਚ ਜਲ ਭਰਾਅ ਤੇ ਸੀਵਰੇਜ ਜਾਮ ਹੋਣ ਦੀ ਸਮੱਸਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਵਾਰਡ ਦੀ ਕੌਂਸਲਰ ਡਿੰਪਲ ਅਰੋੜਾ ਨੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਇਲਾਕੇ ਦੀਆਂ ਬਰਸਾਤੀ ਹੌਦੀਆਂ ਤੇ ਸੀਵਰੇਜ ਚੈਂਬਰਾਂ ਦੀ ਤਰਜੀਹੀ ਆਧਾਰ ‘ਤੇ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਸਫ਼ਾਈ ਨਾ ਕਰਵਾਈ ਗਈ ਤਾਂ ਬਰਸਾਤ ਦੇ ਦੌਰਾਨ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੌਂਸਲਰ ਡਿੰਪਲ ਅਰੋੜਾ ਨੇ ਦੱਸਿਆ ਕਿ ਵਾਰਡ ਦਾ ਵੱਡਾ ਹਿੱਸਾ ਵਪਾਰਕ ਅਤੇ ਸੰਘਣੀ ਆਬਾਦੀ ਵਾਲਾ ਖੇਤਰ ਹੈ। ਇਸ ਸਮੇਂ ਜ਼ਿਆਦਾਤਰ ਬਰਸਾਤੀ ਹੌਦੀਆਂ ਅਤੇ ਸੀਵਰੇਜ ਚੈਂਬਰ ਮਿੱਟੀ, ਗਾਦ ਅਤੇ ਮਲਬੇ ਨਾਲ ਭਰੇ ਹੋਏ ਹਨ। ਨਿਕਾਸੀ ਪ੍ਰਣਾਲੀ ਪ੍ਰਭਾਵਿਤ ਹੋਣ ਕਾਰਨ ਹਲਕੀ ਬਰਸਾਤ ਵਿਚ ਵੀ ਸੀਵਰੇਜ ਲਾਈਨਾਂ ਜਾਮ ਹੋ ਜਾਂਦੀਆਂ ਹਨ ਅਤੇ ਗੰਦਾ ਪਾਣੀ ਸੜਕਾਂ ‘ਤੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਦੁਕਾਨਦਾਰਾਂ, ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਸਭ ਤੋਂ ਵੱਧ ਅਸਰ ਪੁਰਾਣੀ ਦਾਣਾ ਮੰਡੀ, ਪ੍ਰਤਾਪ ਰੋਡ, ਚੈਂਬਰ ਰੋਡ, ਰੇਲਵੇ ਰੋਡ, ਬਾਗ ਗਲੀ, ਤਪਤੇਜ ਸਿੰਘ ਮਾਰਕੀਟ, ਨਿਊ ਟਾਊਨ ਦੀਆਂ ਗਲੀਆਂ, ਮਿੱਤਲ ਰੋਡ, ਜੈਨ ਮੰਦਰ ਵਾਲੀ ਗਲੀ, ਡਾ. ਜਵਾਹਰ ਵਾਲੀ ਗਲੀ, ਆਰੀਆ ਸਕੂਲ ਰੋਡ, ਪੁਰਾਣੀ ਸਿਟੀ ਰੋਡ ਅਤੇ ਬੇਰੀਆ ਵਾਲਾ ਮੁਹੱਲਾ ਵਰਗੇ ਰੁੱਝੇ ਹੋਏ ਇਲਾਕਿਆਂ ਵਿਚ ਪੈ ਸਕਦਾ ਹੈ। ਇਸ ਤੋਂ ਇਲਾਵਾ ਪੁਰਾਣੀ ਸਿਟੀ ਪੁਲਿਸ ਰੋਡ ਦੇ ਪੈਟਰੋਲ ਪੰਪ ਤੋਂ ਬਿਗ ਬੈਨ ਹੋਟਲ ਤੱਕ ਦਾ ਮੁੱਖ ਮਾਰਗ ਵੀ ਜਲ ਭਰਾਅ ਦੀ ਲਪੇਟ ਵਿਚ ਆ ਸਕਦਾ ਹੈ। ਡਿੰਪਲ ਅਰੋੜਾ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਨਸੂਨ ਦੀ ਨਿਯਮਿਤ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪੂਰੇ ਵਾਰਡ ਵਿਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇ ਅਤੇ ਬਰਸਾਤੀ ਹੌਦੀਆਂ ਅਤੇ ਸੀਵਰੇਜ ਚੈਂਬਰਾਂ ਵਿਚੋਂ ਗਾਰ ਕੱਢੀ ਜਾਵੇ, ਤਾਂ ਜੋ ਜਲ ਨਿਕਾਸੀ ਪ੍ਰਣਾਲੀ ਸੁਚਾਰੂ ਰਹੇ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਅਰਸ਼ਜੋਤ ਸਿੰਘ ਸੇਖੋਂ ਗਗੜਾ ਕਾਂਗਰਸ ਦੇ ਵਾਈਸ ਬਲਾਕ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਡਰੱਗ ਸੈਂਸਸ ਡਿਊਟੀ ਕਰਦੀ ਪੀੜਤ ਅਧਿਆਪਕਾ ਨੂੰ ਮਾਸਟਰ ਕੇਡਰ ਯੂਨੀਅਨ ਨੇ ਦਿਵਾਇਆ ਇਨਸਾਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।