10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਰਵਿੰਦਰ ਸਿੰਘ ਝੰਡੇਆਣਾ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਬਣੇ

ਅਜੀਤ ਡੈਸਕ 27-06-2026
ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ)-ਹਾਲ ਹੀ ਵਿਚ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਪੂਰੇ ਪੰਜਾਬ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ, ਜਿਨ੍ਹਾਂ ਦਾ ਨਤੀਜਾ ਲੰਘੀ 22 ਜੂਨ ਦੇਰ ਸ਼ਾਮ ਨੂੰ ਆਇਆ ਜਿਸ ਵਿਚ ਵੱਖ-ਵੱਖ ਅਹੁਦਿਆਂ ਲਈ ਹਜ਼ਾਰ ਤੋਂ ਉੱਪਰ ਨੌਜਵਾਨਾਂ ਨੇ ਚੋਣ ਲੜੀ। ਪੰਜਾਬ ਜਨਰਲ ਸਕੱਤਰ ਦੇ ਅਹੁਦੇ ਲਈ 107 ਨੌਜਵਾਨਾਂ ਵਿਚ ਸਖ਼ਤ ਮੁਕਾਬਲਾ ਹੋਇਆ, ਜਿਸ ਵਿਚੋਂ 23 ਨੌਜਵਾਨ ਚੋਣ ਜਿੱਤ ਕੇ ਪੰਜਾਬ ਦੇ ਜਨਰਲ ਸਕੱਤਰ ਬਣੇ। ਇਨ੍ਹਾਂ 23 ਵਿਚ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਇਕ ਨੌਜਵਾਨ ਰਵਿੰਦਰ ਸਿੰਘ ਝੰਡੇਆਣਾ ਵੀ ਸ਼ਾਮਿਲ ਹੈ। ਇਸ ਜਿੱਤ ਤੋਂ ਬਾਅਦ ਰਵਿੰਦਰ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਹਰੀ ਸਿੰਘ ਖਾਈ ਨੇ ਆਪਣੇ ਦਫ਼ਤਰ ਵਿਚ ਮੂੰਹ ਮਿੱਠਾ ਕਰਵਾਇਆ ਤੇ ਵਧਾਈਆਂ ਦਿੱਤੀਆਂ। ਇਸ ਸਮੇਂ ਰਵੀ ਗਰੇਵਾਲ, ਸਵਰਨ ਸਿੰਘ ਆਦੀਵਾਲ, ਜਸਵਿੰਦਰ ਸਿੰਘ ਕੁੱਸਾ, ਸਨੀ ਬੀੜ ਚੜਿੱਕ, ਮਨਦੀਪ ਸਿੰਘ, ਗੁਰਦੀਪ ਸਿੰਘ ਬੱਧਨੀ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਜ ਸੇਵੀ ਸੁਰਜੀਤ ਸਿੰਘ ਆਤਮਾ (ਲੱਕੀ ਕਲਾਥ ਹਾਊਸ) ਵਾਲੇ ਨਹੀਂ ਰਹੇ ਅਗਲੀ ਖ਼ਬਰ ਵਰਿੰਦਰ ਸਿੰਘ ਬਰਾੜ ਬਣੇ ਕਾਂਗਰਸ ਦੇ ਬਲਾਕ ਪ੍ਰਧਾਨ *ਜਸਵੀਰ ਸਿੰਘ ਨੱਥੂਵਾਲਾ ਤੇ ਹੋਰਨਾਂ ਨੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।