07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬੀ.ਕੇ.ਯੂ. ਤੋਤੇ ਵਾਲ ਵਲੋਂ ਮਹਾਰਾਸ਼ਟਰ ਸਰਕਾਰ ਵਲੋਂ 70 ਸਾਲ ਪੁਰਾਣਾ ਸਿੱਖ ਗੁਰਦੁਆਰਾ ਐਕਟ ਰੱਦ ਕਰਨ ਅਤੇ ਨਵਾਂ ਕਾਨੂੰਨ ਲਿਆਉਣ ਦੀ ਨਿਖੇਧੀ-ਸੁੱਖ ਗਿੱਲ

ਅਜੀਤ ਡੈਸਕ 01-07-2026
ਮੋਗਾ, 30 ਜੂਨ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਤੋਤੇ ਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕੇ ਮਹਾਰਾਸ਼ਟਰ ਸਰਕਾਰ ਵਲੋਂ ਸਾਲ 1956 ਤੋਂ ਬਣਿਆ ਹੋਇਆ ਸਿੱਖ ਗੁਰਦੁਆਰਾ ਐਕਟ ਰੱਦ ਕਰ ਦਿੱਤਾ ਹੈ, ਜਿਸ ਬਾਰੇ ਲੰਘੇ ਐਤਵਾਰ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ‘ਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਐਕਟ 1956 ਨੂੰ ਰੱਦ ਕੀਤਾ ਗਿਆ ਹੈ, ਇਸ ਐਕਟ ਨੂੰ ਰੱਦ ਕਰਨ ਸਬੰਧੀ ਪ੍ਰਸਤਾਵ ਰੈਵੀਨਿਊ ਮੰਤਰੀ ਚੰਦਰ ਸ਼ੇਖਰ ਬਾਵਨਕੁਲੇ ਵਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਮੰਤਰੀ ਮੰਡਲ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ, ਸਰਕਾਰ ਵਲੋਂ ਇਸ 70 ਸਾਲ ਪੁਰਾਣੇ ਕਾਨੂੰਨ ਨੂੰ ਪੁਰਾਣਾ ਦੱਸਦਿਆਂ ਰੱਦ ਕੀਤਾ ਗਿਆ ਹੈ ਅਤੇ ਇਸ ਦੀ ਜਗ੍ਹਾ ਹੁਣ ਨਵਾਂ ਕਾਨੂੰਨ ਬਣਾਉਣ ਦੀ ਤਜਵੀਜ਼ ਹੈ, ਪਰ ਸਿੱਖ ਜਗਤ ਵਿਚ ਐਕਟ ਨੂੰ ਰੱਦ ਕਰਨ ਕਰਕੇ ਰੋਸ ਪਾਇਆ ਜਾ ਰਿਹਾ ਹੈ। ਸੁੱਖ ਗਿੱਲ ਮੋਗਾ ਨੇ ਕਿਹਾ ਕਿ ਨਵੇਂ ਐਕਟ ਵਿਚ ਸਰਕਾਰ ਵਲੋਂ ਪਤਾ ਨਹੀਂ ਕੀ-ਕੀ ਨਵੀਆਂ ਨੀਤੀਆਂ ਐਡ ਕੀਤੀਆਂ ਜਾਣਗੀਆਂ ਇਸ ਕਰਕੇ ਸਿੱਖ ਪੰਥ ਚਾਹੁੰਦਾ ਹੈ ਕੇ ਦੇਸ਼ ਭਰ ਦੀਆਂ ਸਿੱਖ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਪੰਥ ਦੇ ਪੰਜੇ ਤਖਤ ਸਾਹਿਬਾਨਾਂ ਦੇ ਸਤਿਕਾਰਯੋਗ ਮੌਜੂਦਾ ਜਥੇਦਾਰ ਸਾਹਿਬਾਨਾਂ ਨਾਲ ਰਾਇ ਮਸ਼ਵਰਾ ਕਰਨ ਦੀ ਵੀ ਮੰਗ ਕੀਤੀ ਗਈ ਹੈ।
ਪਿਛਲੀ ਖ਼ਬਰ ਪੰਜਾਬ ਦੀ ਰਾਜਨੀਤੀ ’ਚ ਨਵਾਂ ਬਦਲ ਦੇਣ ਲਈਂ ਪੰਜਾਬ ਬਚਾਓ ਮੋਰਚਾ ਗਠਿਤ ਸੰਗਠਨ ਦੀ ਮੀਟਿੰਗ ਅਗਲੀ ਖ਼ਬਰ ਰੋਟਰੀ ਕਲੱਬ ਮੋਗਾ ਸਿਟੀ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਗਊ ਸੇਵਾ ਨਾਲ ਕਰੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।