02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸ੍ਰੀ ਸਾਲਾਸਰ ਧਾਮ ਮੋਗਾ ਵਿਖੇ ਪਵਨ ਗੋਇਲ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 05-07-2026

ਬਾਘਾ ਪੁਰਾਣਾ, 4 ਜੁਲਾਈ (ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਬਾਘਾ ਪੁਰਾਣਾ ਦੇ ਵਪਾਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਉਪਰੰਤ ਸਮਾਜ ਸੇਵੀ ਪਵਨ ਗੋਇਲ ਦਾ ਸ੍ਰੀ ਸਾਲਾਸਰ ਧਾਮ ਮੋਗਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਮੂਹ ਪ੍ਰਬੰਧਕ ਟੀਮ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਬਾਲਾ ਜੀ ਮਹਾਰਾਜ ਦੇ ਚਰਨਾ ਵਿਚ ਨਤਮਸਤਕ ਹੋ ਕੇ ਕੀਤੀ ਗਈ। ਪਵਨ ਗੋਇਲ ਨੇ ਆਪਣੀ ਟੀਮ ਸਮੇਤ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਲੋਕ ਭਲਾਈ, ਇਲਾਕੇ ਦੀ ਤਰੱਕੀ ਅਤੇ ਵਪਾਰਕ ਵਰਗ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਧਾਮ ਦੀ ਟੀਮ ਨੇ ਕਿਹਾ ਕਿ ਪਵਨ ਗੋਇਲ ਦੀ ਇਹ ਨਿਯੁਕਤੀ ਉਨ੍ਹਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸਮਾਜ ਸੇਵਾ, ਵਪਾਰੀਆਂ ਨਾਲ ਮਜ਼ਬੂਤ ਰਿਸ਼ਤਿਆਂ ਅਤੇ ਲੋਕਾਂ ਦੇ ਵਿਸ਼ਵਾਸ ਦਾ ਨਤੀਜਾ ਹੈ। ਇਸ ਮੌਕੇ ਸਰਬੱਤ ਦੇ ਭਲੇ, ਭਾਈਚਾਰੇ ਦੀ ਏਕਤਾ, ਵਪਾਰ ਦੀ ਤਰੱਕੀ ਅਤੇ ਖੇਤਰ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਵੀ ਅਰਦਾਸ ਕੀਤੀ ਗਈ। ਸਨਮਾਨ ਤੋਂ ਬਾਅਦ ਪਵਨ ਗੋਇਲ ਨੇ ਸ੍ਰੀ ਸਾਲਾਸਰ ਧਾਮ ਮੋਗਾ ਦੀ ਸਮੂਹ ਟੀਮ ਅਤੇ ਹਾਜ਼ਰ ਸਾਰੇ ਸਤਿਕਾਰਯੋਗ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਪਾਰਦਰਸ਼ਤਾ ਨਾਲ ਨਿਭਾਉਣਗੇ।ਸਮਾਗਮ ਵਿਚ ਰਾਜੀਵ ਬਾਂਸਲ, ਮਨਦੀਪ ਕੜਵਲ, ਰਾਜੀਵ ਟਾਂਗੜੀ, ਅਵਤਾਰ ਸਿੰਘ, ਯਕੀਨ ਕੁਮਾਰ, ਪਵਨ ਅਰੋੜਾ, ਮਨੋਜ ਜੈਸਵਾਲ, ਲਲਿਤ ਕਲਸੀ, ਨਰੇਸ਼ ਖੰਨਾ, ਹੁਕਮ ਚੰਦ, ਸੋਨੂੰ ਛਾਬੜਾ, ਪ੍ਰਦੀਪ ਕੁਮਾਰ, ਚੈਰੀ ਭਾਟੀਆ, ਚੰਦਨ ਸੇਠੀ ਅਤੇ ਸਾਬੀ ਸਟੂਡੀਓ ਮੋਗਾ ਸਮੇਤ ਕਈ ਧਾਰਮਿਕ, ਸਮਾਜਿਕ ਅਤੇ ਵਪਾਰਕ ਸ਼ਖਸੀਅਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ 13 ਵਿਦਿਆਰਥੀਆਂ ਨੇ ਸਾਇੰਸ ਓਲੰਪਿਆਡ ਵਿਚ ਲਹਿਰਾਇਆ ਪਰਚਮ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ’ਚ 2027 ਦੀਆਂ ਚੋਣਾਂ ਲਈ ਸਰਗਰਮ ਹੋਣ ਦਾ ਦਿੱਤਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।