29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ

08-07-2026
ਫਤਿਹਗੜ੍ਹ ਪੰਜਤੂਰ, 7 ਜੁਲਾਈ (ਜਸਵਿੰਦਰ ਸਿੰਘ ਪੋਪਲੀ)-ਮੋਗਾ-ਸ੍ਰੀ ਅੰਮ੍ਰਿਤਸਰ ਸਾਹਿਬ ਸ਼ਾਹ ਮਾਰਗ ’ਤੇ ਪਿੰਡ ਬਘੇਲੇ ਵਾਲਾ ਪੁਲਿਸ ਚੌਕੀ ਦੇ ਨਜ਼ਦੀਕ ਇਕ ਸੜਕ ਹਾਦਸੇ ਦੌਰਾਨ ਦੋ ਕਾਰਾਂ ਆਪਸ ਵਿਚ ਟਕਰਾਉਣ ਤੋਂ ਬਾਅਦ ਕਾਰ ਸਵਾਰ ਵਲੋਂ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ ਗਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸ਼ਾਹ ਅਬੂਬੱਕਰ ਦੇ ਨੌਜਵਾਨ ਗੁਰਮੀਤ ਸਿੰਘ ਪੁੱਤਰ ਸੂਬਾ ਸਿੰਘ ਜੋ ਕਿ ਸਕੂਲ ਵੈਨ ’ਤੇ ਡਰਾਈਵਰ ਵਜੋਂ ਡਿਊਟੀ ਨਿਭਾਉਂਦਾ ਹੋਇਆ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਦੀ ਵੈਨ ਕੋਲ ਪਹੁੰਚਣ ਲਈ ਆਪਣੇ ਮੋਟਰਸਾਈਕਲ ਹੀਰੋ ਸਪਲੈਂਡਰ ਪਲਸ ਪੀ. ਬੀ. 05 ਏ. ਸੀ. 6571 ਉੱਪਰ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਅੰਮ੍ਰਿਤਸਰ ਸ਼ਾਹ ਮਾਰਗ ਉੱਪਰ ਸਾਹਮਣੇ ਮੱਖੂ ਸਾਈਡ ਤੋਂ ਆ ਰਹੀ ਕਾਰ ਸਵਿਫਟ ਡਿਜ਼ਾਇਰ ਪੀ.ਬੀ. 05 ਏ ਐਲ. 7731 ਜੋ ਪਹਿਲਾਂ ਇਕ ਕਾਰ ਵਿਚ ਵੱਜੀ ਉਸ ਤੋਂ ਬਾਅਦ ਉਕਤ ਮੋਟਰਸਾਈਕਲ ਨਾਲ ਟਕਰਾ ਗਈ| ਇਸ ਭਿਆਨਕ ਹਾਦਸੇ ਦੌਰਾਨ ਮੌਕੇ ’ਤੇ ਮੌਜੂਦ ਪਰਮਿਟ ਵਾਲੀ ਹੁੰਡਈ ਔਰਾ ਕਾਰ ਪੀ.ਬੀ. 01ਈ 5230 ਦੇ ਡਰਾਈਵਰ ਤਜਿੰਦਰਪਾਲ ਸਿੰਘ ਵਾਸੀ ਕੋਕਰੀ ਕਲਾਂ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਮੋਗਾ ਸਾਈਡ ਤੋਂ ਆਪਣੀ ਸਾਈਡ ਅੰਮ੍ਰਿਤਸਰ ਜਾ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੀ ਸਵਿਫਟ ਡਿਜਾਇਰ ਕਾਰ ਸਵਾਰ ਨੇ ਉਲਟੇ ਪਾਸੇ ਆ ਕੇ ਪਹਿਲਾਂ ਮੇਰੀ ਕਾਰ ਨਾਲ ਟੱਕਰ ਮਾਰੀ ਜਿਸ ਕਰਕੇ ਮੇਰੀ ਕਾਰ ਦਾ ਮੂੰਹ ਮੁੜ ਮੋਗੇ ਵੱਲ ਹੋ ਗਿਆ ਫਿਰ ਮੇਰੇ ਪਿੱਛੇ ਆ ਰਹੇ ਮੋਟਰਸਾਈਕਲ ਨਾਲ ਜਾ ਟਕਰਾਈ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ| ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਘਟਨਾ ਸਥਾਨ ’ਤੇ ਪਹੁੰਚੇ| ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਸਵਿਫਟ ਡਿਜਾਇਰ ਕਾਰ ਸਵਾਰ ਨਾਲ ਹਾਦਸਾ ਵਾਪਰਿਆ ਉਹ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ|
ਪਿਛਲੀ ਖ਼ਬਰ ਸੀ. ਆਈ. ਏ. ਸਟਾਫ ਮੋਗਾ ਪੁਲਿਸ ਨੇ ਇਕ ਕਿੱਲੋ ਹੈਰੋਇਨ ਸਮੇਤ ਤਿੰਨ ਨੌਜਵਾਨ ਕੀਤੇ ਕਾਬੂ ਅਗਲੀ ਖ਼ਬਰ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਤਹਿਤ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰ ਰਹੀ ਹੈ-ਭੋਲਾ ਬਰਾੜ ਸਮਾਧ ਭਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।