06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਗਊਸ਼ਾਲਾ ਵਿਖੇ ਪੌਦੇ ਲਗਾਏ

ਅਜੀਤ ਡੈਸਕ 13-07-2026
ਫ਼ਰੀਦਕੋਟ, 12 ਜੁਲਾਈ (ਜਸਵੰਤ ਸਿੰਘ ਪੁਰਬਾ)-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵਲੋਂ ਅੱਜ ਗਊਸ਼ਾਲਾ ਅਨੰਦੇਆਣਾ ਗੇਟ ਵਿਖੇ ਪੌਦੇ ਲਗਾਏ। ਕਲੱਬ ਪ੍ਰਧਾਨ ਰਵੀ ਬਾਂਸਲ ਨੇ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਸ਼ਹਿਰ ਦੀਆਂ ਸਾਂਝੀਆਂ ਥਾਵਾਂ ’ਤੇ ਕਲੱਬ ਵਲੋਂ ਸਾਰਾ ਸਾਲ ਪੌਦੇ ਲਗਾਏ ਜਾਣਗੇ। ਅੱਜ ਕਲੱਬ ਵਲੋਂ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਕੱਤਰ ਐਡਵੋਕੇਟ ਰਾਜ ਕੁਮਾਰ ਗੁਪਤਾ, ਖ਼ਜ਼ਾਨਚੀ ਵਰਿੰਦਰ ਕੋਛੜ, ਪੀ.ਆਰ.ਓ.ਰਾਜੇਸ਼ ਧੀਂਗੜਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਹਰ ਮਨੁੱਖ ਲਾਵੇ ਇਕ ਰੁੱਖ ਦੇ ਸਲੋਗਨ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਕਲੱਬ ਮੈਂਬਰਾਂ ਨੇ ਮਿਲ ਕੇ ਪ੍ਰਣ ਕੀਤਾ ਕਿ ਉਹ ਆਪਣੇ ਜਨਮ ਦਿਨ, ਵਿਆਹ ਦੀ ਵਰੇ੍ਹਗੰਢ, ਹੋਰ ਖੁਸ਼ੀ ਦੇ ਮੌਕਿਆਂ ’ਤੇ ਪੌਦੇ ਲਗਾਉਣਗੇ। ਡਾ.ਐਸ.ਐਸ.ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਪ੍ਰੋਜੈਕਟ ਚੇਅਰਮੈਨ ਗੁਰਵਿੰਦਰ ਸਿੰਘ ਧਿੰਗੜਾ, ਅਮਰਦੀਪ ਸਿੰਘ ਗਰੋਵਰ, ਜਨਿੰਦਰ ਜੈਨ, ਹਰਿੰਦਰ ਦੂਆ, ਸੁਖਵੰਤ ਸਿੰਘ ਸਰਾਂ, ਤਰਵਿੰਦਰ ਸਿੰਘ, ਰਵੀ ਸੇਠੀ, ਜਤਿੰਦਰ ਗੁਪਤਾ, ਰਿੱਕੀ ਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਰਮਿੰਦਰ ਸਿੰਘ ਭੁੱਲਰ ਨਸੀਰੇ ਵਾਲਾ ਯੂਥ ਅਕਾਲੀ ਦਲ ਹਲਕਾ ਧਰਮਕੋਟ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪ੍ਰੋ. ਸੁਰਜੀਤ ਸਿੰਘ ਧਾਲੀਵਾਲ ਸਰਬਸੰਮਤੀ ਨਾਲ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਦੇ ਸੂਬਾ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।