06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 13-07-2026
ਨਿਹਾਲ ਸਿੰਘ ਵਾਲਾ, 12 ਜੁਲਾਈ (ਸੁਖਦੇਵ ਸਿੰਘ ਖ਼ਾਲਸਾ)-ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨਿਹਾਲ ਸਿੰਘ ਵਾਲਾ ਦੀ ਵਿਸ਼ੇਸ਼ ਮੀਟਿੰਗ ਬ੍ਰਾਹਮਣ ਸਭਾ ਦੇ ਸੂਬਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਦੀ ਅਗਵਾਈ ਹੇਠ ਦੁਰਗਾ ਮੰਦਰ ਨਿਹਾਲ ਸਿੰਘ ਵਾਲਾ ਵਿਖੇ ਹੋਈ। ਇਸ ਮੀਟਿੰਗ ਦੌਰਾਨ ਬ੍ਰਾਹਮਣ ਸਭਾ ਦੀ ਇਕਜੁੱਟਤਾ ਅਤੇ ਮੰਦਰਾਂ ਦੇ ਨਿਰਮਾਣ ਕਾਰਜਾਂ ‘ਤੇ ਹੋਈ ਚਰਚਾ ਕਰਦਿਆਂ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਤੇ ਹੋਰ ਅਹੁਦੇਦਾਰਾਂ ਯਸ਼ਪਾਲ ਰਾਏ, ਵਿਜੇ ਜੋਸ਼ੀ, ਯਸਪਤ ਰਾਏ ਨੇ ਬ੍ਰਾਹਮਣ ਸਭਾ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬ੍ਰਾਹਮਣ ਸਭਾ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ‘ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਜਲਦ ਨਿਪਟਾਰੇ ਲਈ ਰੂਪ-ਰੇਖਾ ਤਿਆਰ ਕੀਤੀ ਗਈ। ਵੱਖ-ਵੱਖ ਪਿੰਡਾਂ-ਸ਼ਹਿਰਾਂ ‘ਚ ਚੱਲ ਰਹੇ ਮੰਦਰਾਂ ਦੇ ਨਿਰਮਾਣ ਕਾਰਜਾਂ ਨੂੰ ਸੁਚਾਰੂ ਢੰਗ ਅਤੇ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਨੀਤੀਆਂ ਬਣਾਈਆਂ ਗਈਆਂ। ਉਕਤ ਆਗੂਆਂ ਨੇ ਸੰਗਠਨ ਦੀ ਮਜ਼ਬੂਤੀ ਲਈ ਸਭਾ ਦੇ ਸਮੂਹ ਮੈਂਬਰਾਂ ਨੂੰ ਆਪਸੀ ਭਾਈਚਾਰਾ ਵਧਾਉਣ ਅਤੇ ਪੂਰੀ ਇਕਜੁੱਟਤਾ ਤੇ ਏਕਤਾ ਨਾਲ ਸਭਾ ਨੂੰ ਅੱਗੇ ਲੈ ਕੇ ਜਾਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ਦੇ ਅਖੀਰ ‘ਚ ਸਭਾ ਦੇ ਸਮੂਹ ਮੈਂਬਰਾਂ ਨੇ ਸੰਸਥਾ ਦੇ ਹਰ ਕਾਰਜ ‘ਚ ਤਨ-ਮਨ-ਧਨ ਨਾਲ ਸਹਿਯੋਗ ਦੇਣ ਦਾ ਪ੍ਰਣ ਲਿਆ। ਇਸ ਮੌਕੇ ਕੌਸ਼ਲ ਸ਼ਰਮਾ, ਅਮਰਜੀਤ ਸ਼ਰਮਾ, ਛਟਦਮਣ, ਕੇਵਲ ਕ੍ਰਿਸ਼ਨ, ਰਾਮ ਕ੍ਰਿਸ਼ਨ, ਜੀਵਨ ਭਾਰਤੀ ਪੱਤੋ, ਵਿਜੇ ਕੁਮਾਰ, ਹਰਵਿੰਦਰ ਸ਼ਰਮਾ, ਮੱਖਣ ਪੱਤੋ, ਸੇਵਕ ਕੁਮਾਰ, ਮਨੋਹਰ ਲਾਲ, ਫਤਿਹ ਚੱਕ, ਸੋਨੂੰ ਸ਼ਰਮਾ ਮਾਣੂੰਕੇ, ਜੀਵਨ ਕੁਮਾਰ ਸ਼ਰਮਾ, ਰਾਮਸ਼ਰਨ ਮਧੇਕੇ, ਬਾਲ ਮੁਕੰਦ ਮਧੇਕੇ, ਬਲਜੀਤ ਸ਼ਰਮਾ, ਪ੍ਰਵੀਨ ਕੁਮਾਰ ਨੰਗਲ, ਗੁਰਸ਼ਰਨ ਨੰਗਲ, ਵਿਨੋਦ ਬਿਲਾਸਪੁਰ, ਰਾਜੂ, ਕੁਲਦੀਪ ਕੁਮਾਰ, ਕਰਮ ਪੱਤੋ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ ਦੀ ਮੀਟਿੰਗ ਅਗਲੀ ਖ਼ਬਰ ਪਰਮਿੰਦਰ ਸਿੰਘ ਭੁੱਲਰ ਨਸੀਰੇ ਵਾਲਾ ਯੂਥ ਅਕਾਲੀ ਦਲ ਹਲਕਾ ਧਰਮਕੋਟ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।