05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਪਰਿੰਗ ਫ਼ੀਲਡ ਸਕੂਲ ਵਿਖੇ ਵਿਸ਼ਵ ਆਬਾਦੀ ਦਿਵਸ ਤੇ ਪ੍ਰੇਰਨਾ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 14-07-2026

ਬਾਘਾ ਪੁਰਾਣਾ, 13 ਜੁਲਾਈ (ਟਿੰਕੂ ਕਾਠਪਾਲ)-ਅੱਜ ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਵਿਸ਼ਵ ਦੀ ਵੱਧ ਰਹੀ ਆਬਾਦੀ ਅਤੇ ਇਸ ਦੇ ਨਾਲ-ਨਾਲ ਸੰਤੁਲਿਤ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਬੱਚਿਆਂ ਭਾਸ਼ਣ ਪ੍ਰਤੀਯੋਗਤਾ ਤੇ ਰਚਨਾਤਮਿਕ ਪ੍ਰੋਗਰਾਮ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਜਿਸ ਵਿਚ ਦਰਸਾਇਆ ਕਿ ਵਿਸ਼ਵ ਦੀ ਆਬਾਦੀ ਵਧਣ ਤੇ ਨਾਲ-ਨਾਲ ਸਾਨੂੰ ਸਿੱਖਿਆ, ਸਿਹਤ, ਵਾਤਾਵਰਨ ਸੰਭਾਲ, ਰੋਜ਼ਗਾਰ, ਸ਼ੁੱਧ ਹਵਾ ਅਤੇ ਪਾਣੀ ਵਰਗੀਆਂ ਚੁਨੌਤੀਆਂ ਦਾ ਧਿਆਨ ਰੱਖਣਾ ਪਵੇਗਾ ਅਤੇ ਇਸ ਦੇ ਹੱਲ ਲਈ ਵੀ ਆਪਣੇ ਵਿਚਾਰ ਰੱਖੇ ਕਿਉਂਕਿ ਸ਼ਹਿਰੀਕਰਨ ਹੋਣ ਕਰਕੇ ਅਤੇ ਖੇਤਾਂ ਵਿਚ ਅਜੋਕੀਆਂ ਤਕਨੀਕਾਂ ਵਰਤਣ ਕਾਰਨ ਰੇਹਾਂ, ਜ਼ਹਿਰੀਲੀਆਂ ਸਪਰੇਹਾਂ ਪਾਣੀ ਦੀ ਦੁਰਵਰਤੋਂ ਹੋਣ ਕਾਰਨ ਵਾਤਾਵਰਨ ਜ਼ਹਿਰੀਲਾ ਹੋ ਚੁੱਕਾ ਹੈ ਅਤੇ ਮਨੁੱਖ ਬਿਮਾਰੀ ਗ੍ਰਸਤ ਹੋ ਰਿਹਾ ਹੈ, ਜਿਸ ਕਰਕੇ ਸਾਡਾ ਫ਼ਰਜ਼ ਬਣਦਾ ਹੈ ਕਿ ਵਿਸ਼ਵ ਆਬਾਦੀ ਵਧਣ ਦੇ ਨਾਲ-ਨਾਲ ਵਾਤਾਵਰਨ ਦਾ ਸੰਤੁਲਨ ਬਣਾਈ ਰੱਖੀਏ। ਇਸ ਮੌਕੇ ਸਕੂਲ ਚੇਅਰਮੈਨ ਨਰ ਸਿੰਘ ਬਰਾੜ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਵਿੱਦਿਆ ਦਾ ਬਹੁਤ ਮਹੱਤਵ ਹੈ ਕਿਉਂਕਿ ਵਧ ਰਹੀ ਆਬਾਦੀ ਲਈ ਸਿੱਖਿਅਕ ਮਨੁੱਖ ਹੀ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਅਤੇ ਕੁਦਰਤੀ ਸਰੋਤਾਂ ਅਤੇ ਧਰਤੀ ਹੇਠਲੇ ਖਣਿਜਾਂ ਦੀ ਸੰਭਾਲ ਲਈ ਵਿਗਿਆਨਕ ਤਕਨੀਕਾਂ ਅਪਣਾ ਕੇ ਸਹਿਯੋਗੀ ਬਣ ਸਕਦਾ ਹੈ। ਇਸ ਪ੍ਰੋਗਰਾਮ ਮਿਊਜ਼ਿਕ ਟੀਚਰ ਅਵਤਾਰ ਸਿੰਘ ਨੇ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਨੈਨਸੀ ਅਤੇ ਜੈਸਮੀਨ ਕੌਰ ਦੇ ਸਹਿਯੋਗ ਨਾਲ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।

ਪਿਛਲੀ ਖ਼ਬਰ ਨਿਊ ਜਨਤਾ ਆਟੋ ਯੂਨੀਅਨ ਬਾਘਾ ਪੁਰਾਣਾ ਨੇ ਸਰਬੱਤ ਦੇ ਭਲੇ ਲਈ ਲੰਗਰ ਲਗਾਇਆ ਅਗਲੀ ਖ਼ਬਰ ਪ੍ਰਿੰਸੀਪਲ ਕਮਲਜੀਤ ਕੌਰ ਸੈਣੀ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।