02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਐਸ.ਡੀ.ਪਬਲਿਕ ਸਕੂਲ ’ਚ ਦੋ ਰੋਜ਼ਾ ਮੁਫਤ ਮੈਡੀਕਲ ਜਾਂਚ ਕੈਂਪ ਲੱਗਾ

ਅਜੀਤ ਡੈਸਕ 15-07-2026
ਮੋਗਾ, 14 ਜੁਲਾਈ (ਜਸਪਾਲ ਸਿੰਘ ਬੱਬੀ)- ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਵਿਦਿਆਰਥੀਆਂ ਦੀ ਚੰਗੀ ਸਿਹਤ, ਤੰਦਰੁਸਤੀ ਅਤੇ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਦੋ ਰੋਜ਼ਾ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ| ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਦੋ ਰੋਜ਼ਾ ਕੈਂਪ ਵਿਚ ਸਮਾਈਲ ਫਾਊਂਡੇਸ਼ਨ ਵਲੋਂ ਡਾ. ਵਿਸ਼ਾਲ ਰਾਣਾ ਅਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ| ਡਾਕਟਰਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ, ਸਫਾਈ, ਨਿਯਮਿਤ ਕਸਰਤ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ| ਦੂਸਰੇ ਦਿਨ ਗਰਗ ਹਸਪਤਾਲ ਮੋਗਾ ਦੇ ਮਾਹਿਰ ਡਾਕਟਰ ਡਾ. ਰਜਨੀ ਕਾਂਤ ਐਮ.ਡੀ., ਅੱਖਾਂ ਦੇ ਮਾਹਿਰ ਡਾ. ਰਾਜੇਸ਼ ਪੁਰੀ ਅਤੇ ਡਾ. ਸਾਹਿਲ ਮੋਗਲਾ ਐਮ.ਐਸ. ਈ.ਐਨ.ਟੀ. ਨੇ ਵਿਦਿਆਰਥੀਆਂ ਦੀ ਜਾਂਚ ਕੀਤੀ| ਡਾਕਟਰਾਂ ਨੇ ਕਿਹਾ ਕਿ ਸਮੇਂ ਸਿਰ ਸਿਹਤ ਜਾਂਚ ਨਾਲ ਕਈ ਬਿਮਾਰੀਆਂ ਦੀ ਸ਼ੁਰੂਆਤੀ ਪੜਾਅ ਵਿਚ ਹੀ ਇਲਾਜ ਸੰਭਵ ਹੋ ਸਕਦਾ ਹੈ| ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਨੇ ਸਮਾਈਲ ਫਾਊਂਡੇਸ਼ਨ, ਗਰਗ ਹਸਪਤਾਲ ਦੀ ਸਮੁੱਚੀ ਡਾਕਟਰ ਟੀਮ ਦਾ ਧੰਨਵਾਦ ਕੀਤਾ|
ਪਿਛਲੀ ਖ਼ਬਰ ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ ਅਗਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅੱਜ ਤੇ ਕੱਲ੍ਹ ਨੂੰ ਮੋਗਾ ਅਤੇ ਬਠਿੰਡਾ ਦੇ ਦੌਰੇ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।