08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪੈਰਾਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦਾ ਹੋਇਆ ਗਠਨ

ਅਜੀਤ ਡੈਸਕ 16-07-2026
ਮੋਗਾ, 15 ਜੁਲਾਈ (ਸੁਰਿੰਦਰਪਾਲ ਸਿੰਘ)-ਕਾਮਰੇਡ ਨਛੱਤਰ ਸਿੰਘ ਹਾਲ ਮੋਗਾ ਵਿਖੇ ਵਿਰਸਾ ਸਿੰਘ ਪੰਨੂ ਅਤੇ ਗਗਨਦੀਪ ਸਿੰਘ ਭੁੱਲਰ ਦੀ ਸਾਂਝੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਪੈਰਾਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਸੰਘਰਸ਼ ਕਮੇਟੀ ਪੰਜਾਬ ਅੰਦਰ ਮੁਲਾਜ਼ਮਾਂ ਦੇ ਹਿਤਾਂ ਲਈ ਚੱਲ ਰਹੀਆਂ ਦੋ ਪ੍ਰਮੁੱਖ ਪੈਰਾਮੈਡੀਕਲ ਜਥੇਬੰਦੀਆਂ ਵਿਚੋਂ ਸਾਂਝੇ ਤੌਰ ‘ਤੇ ਚੁਣੀ ਗਈ। ਇਸ ਕਮੇਟੀ ਵਿਚ ਜਥੇਬੰਦਕ ਕਾਰਵਾਈਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਰਿੰਦਰ ਸ਼ਰਮਾ ਫ਼ਿਰੋਜ਼ਪੁਰ ਅਤੇ ਗੁਲਜ਼ਾਰ ਖ਼ਾਨ ਮਲੇਰਕੋਟਲਾ ਨੂੰ ਬਤੌਰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਡਾ. ਸੁਨੀਲ ਅਰਗੋਤਰਾ ਸੀ.ਐਚ.ਓ., ਡਾ. ਪ੍ਰੀਤ ਮੁਖੀਜਾ, ਸੰਦੀਪ ਸਿੰਘ ਸਿੱਧੂ ਰੇਡੀਉਗਰਾਫ਼ਰ, ਮਨਜੀਤ ਸਿੰਘ ਤਰਨਤਾਰਨ, ਗੁਰਜਿੰਦਰ ਸਿੰਘ ਢਿੱਲੋਂ, ਹਰਮਿੰਦਰਪਾਲ ਫ਼ਤਿਹਗੜ੍ਹ ਸਾਹਿਬ, ਅਸ਼ੋਕ ਕੁਮਾਰ ਸੰਗਰੂਰ, ਚਮਕੌਰ ਸਿੰਘ ਐਮ.ਐਲ.ਟੀ., ਸੁਖਵਿੰਦਰ ਸਿੰਘ ਦੋਦਾ, ਮੁਨੱਵਰ ਜਹਾਂ ਮਲੇਰਕੋਟਲਾ, ਗੁਰਜਿੰਦਰ ਸਿੰਘ ਪ੍ਰਧਾਨ ਆਊਟ ਸੋਰਸ ਯੂਨੀਅਨ, ਗੁਰਦੇਵ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਹਰਜੀਤ ਸਿੰਘ ਪਹੁਵਿੰਡ, ਸੁਰਿੰਦਰ ਸੋਨੀ ਲੁਧਿਆਣਾ, ਰਾਮ ਪ੍ਰਸ਼ਾਦ ਫ਼ਿਰੋਜ਼ਪੁਰ, ਗੁਰਦੇਵ ਸਿੰਘ ਬੱਲ, ਪਵਨਜੀਤ ਸਿੰਘ ਵਿਰਕ ਫ਼ਾਜ਼ਿਲਕਾ, ਗੁਰਪਾਲ ਸਿੰਘ ਲੁਧਿਆਣਾ, ਜਸਮੇਲ ਸਿੰਘ ਮੋਗਾ, ਹਰਵਿੰਦਰ ਸਿੰਘ, ਜਸਮੇਲ ਸਿੰਘ ਏਡਜ਼ ਕੰਟਰੋਲ ਪ੍ਰੋਗਰਾਮ, ਚਰਨਜੀਤ ਸਿੰਘ ਟਹਿਣਾ ਫ਼ਰੀਦਕੋਟ, ਗੁਰਪ੍ਰੀਤ ਸਿੰਘ ਸੰਗਰੂਰ, ਸੁਖਜੀਤ ਸਿੰਘ ਮੁਕਤਸਰ, ਰਜਵੰਤ ਸਿੰਘ ਬਾਗੜੀਆ, ਅਮਨਦੀਪ ਸਿੰਘ ਜਲੰਧਰ, ਸਿਕੰਦਰ ਸਿੰਘ ਢੇਰ ਰੋਪੜ ਅਤੇ ਹਰਵਿੰਦਰ ਸਿੰਘ ਛੀਨ੍ਹਾ ਨੂੰ ਬਤੌਰ ਕਮੇਟੀ ਮੈਂਬਰ ਸ਼ਾਮਿਲ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੈੱਸ ਸਕੱਤਰ ਅਤੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਰਜਿੰਦਰ ਬਲੂਆਣਾ ਅਤੇ ਜਸਵਿੰਦਰ ਸਿੰਘ ਫ਼ਿਰੋਜ਼ਪੁਰ ਨੂੰ ਸੌਂਪੀ ਗਈ। ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਅਤੇ ਅਗਲੇਰੀ ਰਣਨੀਤੀ ‘ਤੇ ਗੰਭੀਰ ਚਰਚਾ ਕੀਤੀ ਗਈ। ਆਗੂਆਂ ਨੇ ਐਲਾਨ ਕੀਤਾ ਕਿ ਪੈਰਾਮੈਡੀਕਲ ਸਿਹਤ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਆਉਂਦੀ 23 ਜੁਲਾਈ ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਇਕ ਵਿਸ਼ਾਲ ਵਫ਼ਦ ਮਿਲ ਕੇ ਮੰਗ ਪੱਤਰ ਸੌਂਪੇਗਾ। ਇਸ ਸਮੇਂ ਸਿਹਤ ਵਿਭਾਗ ਦੇ ਵੱਖ-ਵੱਖ ਕੇਡਰਾਂ ਤੋਂ ਵੱਡੀ ਗਿਣਤੀ ਵਿਚ ਪੈਰਾ ਮੈਡੀਕਲ ਕਾਮੇ ਹਾਜ਼ਰ ਸਨ।
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਕੀਤੀ ਮੰਗ, ਭਾਰਤ ਸਰਕਾਰ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹੇ ਅਗਲੀ ਖ਼ਬਰ ਸੇਫ਼ ਸਕੂਲ ਵਾਹਨ ਮੁਹਿੰਮ ਤਹਿਤ ਆਰ.ਟੀ.ਓ. ਮੋਗਾ ਸਤਵਿੰਦਰਪਾਲ ਸਿੰਘ ਨੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।