08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਯੂ.ਕੇ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਜੋਨ ਥ੍ਰੋ ਬਾਲ ਖੇਡ ਮੁਕਾਬਲਿਆਂ ’ਚ ਮਾਰੀਆਂ ਮੱਲਾਂ

ਅਜੀਤ ਡੈਸਕ 16-07-2026
ਧਰਮਕੋਟ, 15 ਜੁਲਾਈ (ਪਰਮਜੀਤ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਯੂ.ਕੇ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਫ਼ਿਰੋਜ਼ਪੁਰ ਦੇ ਦੂਨ ਜੂਨੀਅਰ ਸਕੂਲ ਵਿਚ ਕਰਵਾਏ ਗਏ ਜ਼ੋਨਲ ਆਈ.ਸੀ.ਐਸ.ਈ. ਵਲੋਂ ਕਰਵਾਏ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਸੀਨੀਅਰ ਅਤੇ ਜੂਨੀਅਰ ਲੜਕੀਆਂ ਦੀਆਂ ਥ੍ਰੋ -ਬਾਲ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਥ੍ਰੋ-ਬਾਲ ਮੁਕਾਬਲਿਆਂ ਵਿਚ ਟੀਮ ਅੰਡਰ-14 (ਵਿਦਿਆਰਥਣਾਂ) ਅਤੇ ਟੀਮ ਅੰਡਰ-17 ਦੇ ਵਿਦਿਆਰਥੀਆਂ ਨੇ ਸਿਲਵਰ ਅਤੇ ਕਾਂਸੀ ਦੇ ਤਗਮੇ ਜਿੱਤੇ। ਇਸ ਸ਼ਾਨਦਾਰ ਕਾਮਯਾਬੀ ਦੇ ਲਈ ਯੂ.ਕੇ. ਇੰਟਰਨੈਸ਼ਨਲ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਣਾ ਬਾਸੀ, ਨੀਰਜ ਖੋਸਲਾ, ਨਿਧੀ ਖੋਸਲਾ ਅਤੇ ਸਕੂਲ ਦੇ ਪ੍ਰਿੰਸੀਪਲ ਪਵਨਦੀਪ ਕੌਰ ਨੇ ਸਾਰੇ ਹੀ ਵਿਦਿਆਰਥੀਆਂ ਦੀ ਅਤੇ ਡੀ.ਪੀ. ਮੈਡਮ ਰਮਨਦੀਪ ਕੌਰ ਦੀ ਸ਼ਲਾਘਾ ਯੋਗ ਪ੍ਰਸੰਸਾ ਕੀਤੀ। ਉਨ੍ਹਾਂ ਨੇ ਇਸ ਮੌਕੇ ਸਾਰੇ ਹੀ ਵਿਦਿਆਰਥੀਆਂ ਨੂੰ ਖੇਡਾਂ ਵਿਚ ਭਾਗ ਲੈਣ ਦੇ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਐਨ.ਸੀ.ਡਬਲਿਊ. ਦੀ ਚੇਅਰਪਰਸਨ ਵਲੋਂ ਐਸ.ਐਫ.ਸੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦਾ ਦੌਰਾ ਅਗਲੀ ਖ਼ਬਰ ਯੂ.ਕੇ. ਇੰਟਰਨੈਸ਼ਨਲ ਸਕੂਲ ਦੀ ਖੇਡ ਅਕੈਡਮੀ ਦੇ ਵਿਦਿਆਰਥੀਆਂ ਨੇ ਕ੍ਰਿਕਟ ਟੂਰਨਾਮੈਂਟ ਖੇਡ ਮੁਕਾਬਲਿਆਂ ਵਿਚ ਕੀਤਾ ਸ਼ਾਨਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।