03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਮੋਗਾ ਦੀ ਮੀਟਿੰਗ

ਅਜੀਤ ਡੈਸਕ 27-07-2026
ਮੋਗਾ, 26 ਜੁਲਾਈ (ਸੁਰਿੰਦਰਪਾਲ ਸਿੰਘ)-ਗੁਰਦੁਆਰਾ ਵਿਸ਼ਵਕਰਮਾ ਭਵਨ ਮੋਗਾ ਵਿਖੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਮੋਗਾ ਦੇ ਮੈਂਬਰਾਂ ਦੀ ਮੀਟਿੰਗ ਹਰਮੇਲ ਸਿੰਘ ਡਰੋਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਸ਼ੁਰੂ ਹੋਏ ਮੀਰੀ ਪੀਰੀ ਖਾਲਸਾ ਮਾਰਚ ਦਾ 28 ਜੁਲਾਈ ਨੂੰ ਮੋਗਾ ਵਿਖੇ ਪੁੱਜਣ ’ਤੇ ਸਵਾਗਤ ਕਰਨ ਸਬੰਧੀ ਡਿਊਟੀਆਂ ਲਗਾਈਆਂ| ਹਰਮੇਲ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ 24 ਜੁਲਾਈ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣ ਦਿਹਾੜੇ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਮਾਰਚ ਅਰੰਭ ਕੀਤਾ ਗਿਆ ਹੈ ਜੋ ਵੱਖ ਵੱਖ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿਚ ਪੜਾਅ ਦਰ ਪੜਾਅ ਕਰਦਾ ਹੋਇਆ 27 ਜੁਲਾਈ ਨੂੰ ਗੁਰਦਵਾਰਾ ਪਾਤਸ਼ਾਹੀ ਪਹਿਲੀ ਡੇਰਾ ਕਾਰ ਸੇਵਾ ਧਰਮਕੋਟ ਵਿਖੇ ਰਾਤੀ ਵਿਸ਼ਰਾਮ ਕਰੇਗਾ| ਉਨ੍ਹਾਂ ਦੱਸਿਆ ਕਿ 28 ਜੁਲਾਈ ਨੂੰ ਸਵੇਰੇ ਧਰਮਕੋਟ ਤੋਂ ਮੋਗਾ ਲਈ ਰਵਾਨਾ ਹੋਵੇਗਾ ਤੇ ਪਿੰਡ ਲੰਢੇਕੇ ਪੱੁਜੇਗਾ ਜਿੱਥੇ ਮੋਗਾ ਨਿਵਾਸੀਆਂ ਵਲੋਂ ਮਾਰਚ ਦਾ ਨਿੱਘਾ ਸਵਾਗਤ ਹੋਵੇਗਾ| ਉਪਰੰਤ ਬੱਸ ਸਟੈਂਡ ਚੌਕ ਅੰਮ੍ਰਿਤਸਰ ਰੋੜ ਤੋਂ ਹੁੰਦਾ ਹੋਇਆ ਮੇਨ ਬਾਜ਼ਾਰ ਦੇ ਮੁੱਖ ਚੌਕ ਤੋਂ ਸਰਵਿਸ ਰੋੜ ਰਾਹੀਂ ਬੁੱਘੀਪੁਰਾ ਚੌਕ ਵਲ ਰਵਾਨਾ ਹੋਵੇਗਾ| ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਵਿਸ਼ਵਕਰਮਾ ਭਵਨ ਸਾਹਮਣੇ ਸਵਾਗਤੀ ਗੇਟ ਲਗਾਇਆ ਜਾਵੇਗਾ ਤੇ ਸੰਗਤਾਂ ਲਈ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਜਾਵੇਗਾ| ਇਸ ਮੀਟਿੰਗ ਵਿਚ ਰਾਜਾ ਸਿੰਘ ਭਾਰਤ ਵਾਲੇ, ਚਮਕੌਰ ਸਿੰਘ ਝੰਡੇਆਣਾ, ਮਾਸਟਰ ਇੰਦਰਜੀਤ ਸਿੰਘ, ਪ੍ਰਿਤਪਾਲ ਸਿੰਘ ਓਂਕਾਰ ਵਾਲੇ ਸਾਬਕਾ ਪ੍ਰਧਾਨ, ਸੋਹਣ ਸਿੰਘ ਸੱਗੂ ਸਰਪ੍ਰਸਤ, ਚਰਨਜੀਤ ਸਿੰਘ ਝੰਡੇਆਣਾ, ਨਰਿੰਦਰਪਾਲ ਸਿੰਘ ਸਹਾਰਨ, ਬਚਿੱਤਰ ਸਿੰਘ ਕਲਸੀ, ਗੁਰਨਾਮ ਸਿੰਘ ਲਵਲੀ, ਹਾਕਮ ਸਿੰਘ ਖੋਸਾ, ਭਾਈ ਚਮਕੌਰ ਸਿੰਘ, ਸੁਰਿੰਦਰ ਸਿੰਘ ਭੱੁਲਰ, ਸੇਵਕ ਸਿੰਘ ਜੇ. ਈ., ਬਲਦੇਵ ਸਿੰਘ ਭਾਰਤ ਵਾਲੇ, ਨਛੱਤਰ ਸਿੰਘ, ਸ਼ਰਨਜੀਤ ਸਿੰਘ ਜੰਡੂ, ਨਾਇਬ ਸਿੰਘ ਬਿੱਟੂ, ਕਰਮ ਸਿੰਘ ਜੰਡੂ, ਗੁਰਬਖਸ਼ ਸਿੰਘ, ਮਲਕੀਤ ਸਿੰਘ ਖੋਸਾ, ਸਤਵੀਰ ਸਿੰਘ ਖੀਵਾ, ਜੋਗਿੰਦਰ ਸਿੰਘ ਕੋਕਰੀ, ਗੁਰਜੰਟ ਸਿੰਘ ਤੇ ਗਿਆਨ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਹਾਜ਼ਰ ਸਨ|
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਹਰਭੁਪਿੰਦਰ ਸਿੰਘ ਲਾਡੀ ਨੂੰ ਸਦਮਾ, ਨੌਜਵਾਨ ਪੁੱਤਰ ਦਾ ਦਿਹਾਂਤ ਅਗਲੀ ਖ਼ਬਰ ਨਗਰ ਨਿਗਮ ਮੋਗਾ ਦੇ ਹੜਤਾਲੀ ਕਰਮਚਾਰੀਆਂ ਵਲੋਂ ਰੋਸ ਮਾਰਚ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।