02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਬੀ.ਐਡ. ਕਾਲਜ ਢੁੱਡੀਕੇ ਦਾ ਈ.ਟੀ.ਟੀ. ਨਤੀਜਾ ਸ਼ਾਨਦਾਰ

ਅਜੀਤ ਡੈਸਕ 31-07-2026
ਅਜੀਤਵਾਲ, 30 ਜੁਲਾਈ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਢੁੱਡੀਕੇ (ਮੋਗਾ) ਦਾ ਈ.ਟੀ.ਟੀ. ਦਾ ਨਤੀਜਾ ਸ਼ਾਨਦਾਰ ਰਿਹਾ। ਇਨ੍ਹਾਂ ਨਤੀਜਿਆਂ ਸਬੰਧੀ ਕਾਲਜ ਮੈਨੇਜਮੈਂਟ ਕਮੇਟੀ ਚੇਅਰਮੈਨ ਰੋਹਨ ਸਚਦੇਵਾ, ਮੈਨੇਜਿੰਗ ਡਾਇਰੈਕਟਰ ਹੀਰਾ ਲਾਲ ਸ਼ਰਮਾ, ਜਨਰਲ ਸਕੱਤਰ ਡਾ. ਹਰਜੋਤ ਕਮਲ ਅਤੇ ਪ੍ਰਿੰਸੀਪਲ ਡਾ. ਉਮੇਸ਼ ਕੁਮਾਰੀ ਨੇ ਖ਼ੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਹਰ ਸਾਲ ਸਾਡੇ ਕਾਲਜ ਦੇ ਬੀ.ਐਡ., ਐਮ.ਐਡ.ਅਤੇ ਈ.ਟੀ.ਟੀ. ਦੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕਰਦੇ ਹਨ, ਹਾਲ ਹੀ ਵਿਚ ਐਸ.ਸੀ.ਈ.ਆਰ.ਟੀ. ਨੇ ਸੈਸ਼ਨ 2023-25 ਈ.ਟੀ.ਟੀ. ਦਾ ਨਤੀਜਾ ਐਲਾਨਿਆ, ਜਿਸ ਵਿਚ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਈ.ਟੀ.ਟੀ ਪਾਸ ਕੀਤੀ। ਕਾਲਜ ਵਿਚੋਂ ਉੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਕ੍ਰਮਵਾਰ ਬਲਜਿੰਦਰ ਕੌਰ 82.73 ਫ਼ੀਸਦੀ ਅੰਕਾਂ ਨਾਲ ਪਹਿਲਾ, 81.15 ਫ਼ੀਸਦੀ ਅੰਕਾਂ ਨਾਲ ਬਲਜੀਤ ਕੌਰ ਨੇ ਦੂਸਰਾ ਅਤੇ ਗੁਰਪ੍ਰੀਤ ਸਿੰਘ ਨੇ 80.21 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਦੇ ਸੀਨੀਅਰ ਪ੍ਰੋ. ਡਾ. ਅਜੇ ਕੁਮਾਰ ਨੇ ਕਿਹਾ ਕਿ ਇਸ ਸਾਲ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ 75 ਫ਼ੀਸਦੀ ਤੋ ਵਧੇਰੇ ਅੰਕ ਪ੍ਰਾਪਤ ਕਰਕੇ ਈ.ਟੀ.ਟੀ. ਪਾਸ ਕੀਤੀ ਹੈ, ਇਹ ਸਭ ਕਾਲਜ ਦੇ ਮਿਹਨਤੀ ਸਟਾਫ਼ ਦੀ ਲਗਨ ਨਾਲ ਹੀ ਸੰਭਵ ਹੋਇਆ। ਉਨ੍ਹਾਂ ਨੇ ਸਮੂਹ ਸਟਾਫ਼ ਅਤੇ ਉੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਪਾਸ ਹੋਏ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਚਾਹ ਦੀ ਵਰਤੋਂ ਕਿੰਨੀ ਲਾਭਕਾਰੀ, ਕਿੰਨੀ ਨੁਕਸਾਨਦਾਇਕ ਅਗਲੀ ਖ਼ਬਰ ਐਸ.ਡੀ.ਐਮ. ਧਰਮਕੋਟ ਗੁਰਵਿੰਦਰ ਸਿੰਘ ਜੌਹਲ ਵਲੋਂ ਬੀ.ਐਲ.ਓਜ. ਲਈ ਧੰਨਵਾਦ ਪਾਰਟੀ ਦਾ ਕੀਤਾ ਵਿਸ਼ੇਸ਼ ਪ੍ਰਬੰਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।