02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਫ਼ਾਈ ਸੇਵਕ ਯੂਨੀਅਨ ਨਿਹਾਲ ਸਿੰਘ ਵਾਲਾ ਦਿੱਤੇ ਰੋਸ ਧਰਨੇ ਨੂੰ ਵੱਖ-ਵੱਖ ਜਥੇਬੰਦੀਆਂ ਅਤੇ ਰਾਜਸੀ ਪਾਰਟੀ ਆਗੂਆਂ ਨੇ ਕੀਤਾ ਸੰਬੋਧਨ

ਅਜੀਤ ਡੈਸਕ 01-08-2026

ਨਿਹਾਲ ਸਿੰਘ ਵਾਲਾ, 31 ਜੁਲਾਈ (ਸੁਖਦੇਵ ਸਿੰਘ ਖ਼ਾਲਸਾ)-ਬਰਨਾਲਾ ਵਿਖੇ ਪੁਲਿਸ ਪ੍ਰਸ਼ਾਸਨ ਵਲੋਂ ਸਫ਼ਾਈ ਕਰਮਚਾਰੀਆਂ ‘’ਤੇ ਕੀਤੇ ਲਾਠੀਚਾਰਜ ਨੂੰ ਲੈ ਕੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ‘’ਤੇ ਸਫ਼ਾਈ ਸੇਵਕ ਯੂਨੀਅਨ ਨਿਹਾਲ ਸਿੰਘ ਵਾਲਾ ਵਲੋਂ ਜਿੱਥੇ ਸਵੇਰ ਸਮੇਂ ਹੀ ਸ਼ਹਿਰ ਦੀਆਂ ਖੁੱਲ ਰਹੀਆਂ ਦੁਕਾਨਾਂ ਨੂੰ ਅਪੀਲ ਕਰਕੇ ਮੁਕੰਮਲ ਰੂਪ ‘’ਚ ਬੰਦ ਕਰਵਾਇਆ ਗਿਆ ਉੱਥੇ ਨਗਰ ਪੰਚਾਇਤ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ‘’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਸੀ ਆਗੂਆਂ ਨੇ ਪੁੱਜ ਕੇ ਜਿੱਥੇ ਪੰਜਾਬ ਸਰਕਾਰ ਦੇ ਇਸ ਮਾੜੇ ਵਤੀਰੇ ਦੀ ਸਖ਼ਤ ਸ਼ਬਦਾਂ ‘’ਚ ਨਿੰਦਿਆਂ ਕੀਤੀ ਉੱਥੇ ਸਫ਼ਾਈ ਸੇਵਕ ਯੂਨੀਅਨ ਨੂੰ ਹਰ ਪੱਖ ਤੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਭਾਜਪਾ ਦੇ ਆਗੂ ਰਿਟ.ਐਸ.ਪੀ. ਮੁਖਤਿਆਰ ਸਿੰਘ ਸੰਧੂ, ਸ਼ਹਿਰੀ ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਢਿੱਲੋਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਮੁਖ ਸਿੰਘ ਹਿੰਮਤਪੁਰਾ, ਕਾਂਗਰਸੀ ਆਗੂ ਇੰਦਰਜੀਤ ਗਰਗ ਜੌਲੀ, ਬਹੁਜਨ ਪਾਰਟੀ ਦੇ ਹਲਕਾ ਇੰਚਾਰਜ ਕੇਵਲ ਸਿੰਘ ਸੈਦੋਕੇ, ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ, ਸੀ.ਪੀ.ਆਈ. ਆਗੂ ਗੁਰਦਿੱਤ ਸਿੰਘ ਦੀਨਾਂ, ਡਾ. ਹਰਗੁਰਪ੍ਰਤਾਪ ਸਿੰਘ, ਐਮ.ਸੀ. ਡਾ. ਜਗਰਾਜ ਸਿੰਘ, ਜਸਵੀਰ ਕੌਰ ਜਵਾਹਰ ਸਿੰਘ ਵਾਲਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ ਪੰਜਾਬ ਅੰਦਰ ਸਫ਼ਾਈ ਸੇਵਕ ਕਾਮੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕੰਮ ਛੋੜ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਕਰ ਰਹੇ ਸਨ ਪਰ ਬਰਨਾਲਾ ਵਿਖੇ ਪੁਲਿਸ ਪ੍ਰਸ਼ਾਸਨ ਵਲੋਂ ਸਫ਼ਾਈ ਸੇਵਕ ਕਾਮਿਆਂ ਦੀਆਂ ਔਰਤਾਂ ਉੱਪਰ ਬੇਤਹਾਸ਼ਾ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਸਖ਼ਤ ਜ਼ਖਮੀ ਕਰਨਾ ਬਹੁਤ ਹੀ ਨਿੰਦਣਯੋਗ ਵਤੀਰਾ ਹੈ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਵਤੀਰੇ ਕਰਨ ਵਾਲੇ ਪੁਲਿਸ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਬਜਾਇ ਉਨ੍ਹਾਂ ਨੂੰ ਡਿਸਮਿਸ ਕਰਕੇ ਕਾਨੂੰਨੀ ਕਾਰਵਾਈ ਕਰਦਿਆਂ ਜੇਲ੍ਹ ਭੇਜਿਆ ਜਾਵੇ ਤਾਂ ਕਿ ਭਵਿੱਖ ‘’ਚ ਆਪਣੇ ਹੱਕ ਮੰਗਣ ਵਾਲੇ ਆਮ ਲੋਕਾਂ ਉੱਪਰ ਇਸ ਤਰ੍ਹਾਂ ਦਾ ਜ਼ੁਲਮ ਨਾ ਹੋ ਸਕੇ। ਇਸ ਮੌਕੇ ਕੁਲਵੰਤ ਸਿੰਘ ਬੱਬੂ ਐਮ.ਸੀ., ਲਖਵਿੰਦਰ ਸਿੰਘ ਗੋਰਾ ਐਮ.ਸੀ., ਜਗਰੂਪ ਸਿੰਘ ਜੂਪਾ ਐਮ.ਸੀ., ਪੂਰਨ ਪੱਤੋ, ਹਰਜਿੰਦਰ ਸਿੰਘ ਜਵਾਹਰ ਸਿੰਘ ਵਾਲਾ, ਬਲਵਿੰਦਰ ਸਿੰਘ ਭੱਟੀ, ਕੌਰ ਸਿੰਘ ਸੂਬੇਦਾਰ ਮਾਛੀਕੇ, ਬਸਪਾ ਆਗੂ ਸੇਵਕ ਸਿੰਘ ਮਾਣੂੰਕੇ, ਬੂਟਾ ਸਿੰਘ ਭਾਗੀਕੇ, ਜਗਮੋਹਣ ਸਿੰਘ ਸੈਦੋਕੇ, ਵਿਜੈ ਕੁਮਾਰ ਅਕਾਲੀ ਆਗੂ, ਰਾਮਪਾਲ ਚੇਅਰਮੈਨ ਵਾਲਮੀਕਿ ਸਭਾ, ਅਧਿਆਪਕ ਦਲ ਦੇ ਹਰਜੰਟ ਸਿੰਘ ਬੌਡੇ, ਲੇਬਰ ਯੂਨੀਅਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਫੂਡ ਐਂਡ ਗਰੇਨ ਨਿਹਾਲ ਸਿੰਘ ਵਾਲਾ, ਮੰਗਤ ਰਾਏ, ਉਜਾਗਰ ਸਿੰਘ, ਜਗਤਾਰ ਸਿੰਘ ਰਾਮਾ, ਸਰਪੰਚ ਰਣਧੀਰ ਸਿੰਘ ਥਰਾਜ, ਪ੍ਰਿੰਸੀਪਲ ਚਰਨਜੀਤ ਸਿੰਘ ਡਾਲਾ, ਪ੍ਰਧਾਨ ਜਸਵਿੰਦਰ ਸਿੰਘ ਖੋਟੇ, ਕਾਮਰੇਡ ਜਗਜੀਤ ਸਿੰਘ, ਚੇਅਰਮੈਨ ਸੁੰਦਰਪਾਲ, ਸਕੱਤਰ ਕ੍ਰਿਸ਼ਨ ਕੁਮਾਰ, ਹਰਪ੍ਰੀਤ ਸਿੰਘ, ਬੂਟਾ ਸਿੰਘ, ਮੰਦਰ ਸਿੰਘ, ਜਗਸੀਰ ਸਿੰਘ, ਸ਼ਨੀ ਰਾਮ, ਰਾਮ ਰਾਹੁਲ, ਇੰਦਰ ਕੁਮਾਰ, ਮਨਪ੍ਰੀਤ ਕੌਰ, ਪੱਪੂ ਰਾਮ, ਮਨਦੀਪ ਸਿੰਘ, ਮਨਜੀਤ ਸਿੰਘ, ਘਣਸ਼ਾਮ, ਫਤਿਹ ਸਿੰਘ, ਰਜਿੰਦਰ ਕੁਮਾਰ, ਰਾਜੇਸ਼, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ’ਤੇ ਨਿਹਾਲ ਸਿੰਘ ਵਾਲਾ ਅੰਸ਼ਿਕ ਰੂਪ ’ਚ ਬੰਦ ਰਿਹਾ ਅਗਲੀ ਖ਼ਬਰ ਜਲਦ ਹੋਵੇਗਾ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ-ਵਿਧਾਇਕ ਬਿਲਾਸਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।