03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦਾ ਆਨਲਾਈਨ ਸੰਬੋਧਨ ਸੁਣਾਇਆ

ਕਿਸ਼ਨਪੁਰਾ ਕਲਾਂ, 2 ਅਗਸਤ (ਅਮੋਲਕ ਸਿੰਘ ਕਲਸੀ)-ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ. ਬੀ.

ਅਜੀਤ ਡੈਸਕ 03-08-2026
ਕਿਸ਼ਨਪੁਰਾ ਕਲਾਂ, 2 ਅਗਸਤ (ਅਮੋਲਕ ਸਿੰਘ ਕਲਸੀ)-ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਰਮਿਲਾ ਦੇਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਕੂਲ ਪ੍ਰਿੰਸੀਪਲ ਮੋਨਾ ਠਾਕੁਰ ਦੀ ਅਗਵਾਈ ਹੇਠ ਸਕੂਲ ਦੇ ਹਾਲ ਨੂੰ ਬਾਗ, ਫੁਲਕਾਰੀਆਂ, ਹੱਥੀਂ ਕੱਢੀਆਂ ਚਾਦਰਾਂ, ਦਰੀਆਂ ਆਦਿ ਪੁਰਾਤਨ ਸਾਜੋ ਸਮਾਨ ਨਾਲ ਸ਼ਿੰਗਾਰਿਆ ਗਿਆ। ਸਕੂਲ ਦੀ ਸਟੇਜ ਉੱਪਰ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਚਰਖੇ, ਚੁੱਲ੍ਹੇ, ਪਿੱਤਲ ਦੇ ਭਾਂਡੇ, ਖੂਹ, ਚੂੜੀਆਂ ਆਦਿ ਨਾਲ ਇਕ ਮੇਲੇ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਸਕੂਲ ਵਿਚ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੀਆਂ ਕੁੜੀਆਂ ਨੇ ਇਸ ਤਿਉਹਾਰ ਵਿਚ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਵਿਚ ਵੱਖ - ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ| ਜਿੰਨ੍ਹਾਂ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਮੁਕਾਬਲਿਆਂ ਵਿਚ ਮਿਸ ਤੀਜ ਦਾ ਖਿਤਾਬ ਜਪਨੀਤ ਕੌਰ, ਪਹਿਲਾ ਰਨਰ ਅੱਪ ਗੁਰਲੀਨ ਕੌਰ, ਦੂਜਾ ਰਨਰ ਅੱਪ ਕਿਰਨਦੀਪ ਕੌਰ, ਬੈੱਸਟ ਡਰੈੱਸ ਜਸਵਿੰਦਰ ਕੌਰ ਤੇ ਗੁਰਲੀਨ ਕੌਰ ਅਤੇ ਮਿਸ ਗੋਰਜੀਅਸ ਦਾ ਖਿਤਾਬ ਨਵਦੀਪ ਕੌਰ ਤੇ ਚਰਨਜੋਤ ਕੌਰ ਨੇ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪ੍ਰੈਜੀਡੈਂਟ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਰੇਟਰੀ ਅੰਜੂ ਬਾਲਾ, ਗਗਨਦੀਪ ਬਾਵਾ ਆਦਿ ਹਾਜ਼ਰ ਸਨ|
ਪਿਛਲੀ ਖ਼ਬਰ ਨਵ ਨਿਯੁਕਤ ਅਹੁਦੇਦਾਰਾਂ ਨਾਲ ਪ੍ਰਧਾਨ ਡਾ. ਗੁਰਜਿੰਦਰ ਸਿੰਘ ਮੱਲ੍ਹੀ ਤੇ ਹੋਰ ਸਾਥੀ। ਪੰਜਾਬ ’ਚ ਪਾਣੀ, ਜ਼ਮੀਨ, ਨੌਜਵਾਨੀ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।