ਹਰਭੁਪਿੰਦਰ ਸਿੰਘ ਲਾਡੀ ਦੇ ਨੌਜਵਾਨ ਸਪੁੱਤਰ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਨਮਿਤ ਸ਼ਰਧਾਂਜਲੀ ਸਮਾਗਮ
ਸਮਾਜ ਦੇ ਵੱਖ - ਵੱਖ ਵਰਗਾਂ ਦੇ ਲੋਕਾਂ ਵਲੋਂ ਅਮਨਇੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ
ਮੋਗਾ, 2 ਅਗਸਤ (ਸੁਰਿੰਦਰਪਾਲ ਸਿੰਘ)-ਸੀਨੀਅਰ ਅਕਾਲੀ ਆਗੂ, ਸਾਬਕਾ ਸਰਪੰਚ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹਰਭੁਪਿੰਦਰ ਸਿੰਘ ਲਾਡੀ ਬੁੱਟਰ ਤੇ ਪਰਮਜੀਤ ਕੌਰ ਸੋਢੀ ਦਾ ਹੋਣਹਾਰ ਇਕਲੌਤਾ ਨੌਜਵਾਨ ਸਪੁੱਤਰ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਜੋ ਬੀਤੀ 25 ਜੁਲਾਈ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ।
ਰ
ਰੋਟਰੀ ਕਲੱਬ ਮੋਗਾ ਸਿਟੀ ਨੇ ਸਵਰਗ ਆਸ਼ਰਮ ਮੋਗਾ ਨੂੰ ਵ੍ਹੀਲਚੇਅਰਾਂ ਦਾਨ ਕੀਤੀਆਂ
03-08-2026
ਮੋਗਾ, 2 ਅਗਸਤ (ਸੁਰਿੰਦਰਪਾਲ ਸਿੰਘ)-ਸੀਨੀਅਰ ਅਕਾਲੀ ਆਗੂ, ਸਾਬਕਾ ਸਰਪੰਚ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹਰਭੁਪਿੰਦਰ ਸਿੰਘ ਲਾਡੀ ਬੁੱਟਰ ਤੇ ਪਰਮਜੀਤ ਕੌਰ ਸੋਢੀ ਦਾ ਹੋਣਹਾਰ ਇਕਲੌਤਾ ਨੌਜਵਾਨ ਸਪੁੱਤਰ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਜੋ ਬੀਤੀ 25 ਜੁਲਾਈ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਨਹਿਰ ਵਾਲੀ ਗਊਸ਼ਾਲਾ ਬੱਧਨੀ ਕਲਾਂ (ਮੋਗਾ) ਵਿਖੇ ਉਨ੍ਹਾਂ ਨਮਿਤ ਹੋਈ ਅੰਤਿਮ ਅਰਦਾਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਤਾਦਾਦ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਜਿੱਥੇ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਹਰਭੁਪਿੰਦਰ ਸਿੰਘ ਲਾਡੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਰਣਧੀਰ ਸਿੰਘ ਡੱਲਾ ਹਜ਼ੂਰੀ ਰਾਗੀ ਬੱਧਨੀ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥਿਆਂ ਨੇ ਵੈਰਾਗਮਈ ਕੀਰਤਨ ਕਰਦਿਆਂ ਜਿੱਥੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਉੱਥੇ ਜੀਵਨ ਮੌਤ ਦੇ ਫ਼ਲਸਫ਼ੇ ‘ਤੇ ਵੀ ਚਾਨਣਾ ਪਾਇਆ। ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਅੰਮ੍ਰਿਤਸਰ ਦੇ ਅਰਦਾਸੀਏ ਸਿੰਘ ਭਾਈ ਪ੍ਰੇਮ ਸਿੰਘ ਨੇ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਨਮਿਤ ਅੰਤਿਮ ਅਰਦਾਸ ਕੀਤੀ। ਸ਼ਰਧਾਂਜਲੀ ਸਮਾਗਮ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਲਵਲੀ ਘੋਲੀਆ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ ਨੇ ਕਿਹਾ ਕਿ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਦਾ ਭਰ ਜਵਾਨੀ ਵਿਚ ਵਿਛੋੜਾ ਦੇ ਜਾਣਾ ਮਾਪਿਆਂ ਲਈ ਅਸਹਿ ਤੇ ਅਕਹਿ ਸਦਮਾ ਹੈ ਜਿਸ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਮਨਇੰਦਰ ਸਿੰਘ ਉੱਘਾ ਸਮਾਜ ਸੇਵੀ ਸੀ ਉੱਥੇ ਉਹ ਇਲਾਕੇ ਦਾ ਹਰਮਨ ਪਿਆਰਾ ਨੌਜਵਾਨ ਸੀ ਤੇ ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਰਭੁਪਿੰਦਰ ਸਿੰਘ ਲਾਡੀ ਬੁੱਟਰ ਤੇ ਐਡਵੋਕੇਟ ਅਮਨਇੰਦਰ ਸਿੰਘ ਦਾ ਸਮੁੱਚੇ ਪੰਜਾਬ ਵਿਚ ਆਪਣਾ ਵਿਲੱਖਣ ਸਥਾਨ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਮੋਗਾ, ਜਗਰੂਪ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ , ਪ੍ਰਿੰਸੀਪਲ ਚਰਨਜੀਤ ਸਿੰਘ ਡਾਲਾ, ਰਜਿੰਦਰ ਸਿੰਘ ਡੱਲਾ ਚੇਅਰਮੈਨ ਮੈਕਰੋ ਗਲੋਬਲ ਤੇ ਸੀਨੀਅਰ ਅਕਾਲੀ ਆਗੂ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਉੱਘੇ ਕਾਰੋਬਾਰੀ ਦੀਪ ਸੋਢੀ ਵੈਲਕਮ ਇੰਡੀਆ, ਤਰਲੋਕੀ ਨਾਥ ਗਰੋਵਰ, ਗੁਰਦੀਪ ਸਿੰਘ ਮਹੇਸ਼ਰੀ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਜੰਟ ਸਿੰਘ ਰੌਂਤਾ ਸਾਬਕਾ ਚੇਅਰਮੈਨ, ਗੁਰਮੇਲ ਸਿੰਘ ਪੁਲਿਸ ਇੰਸਪੈਕਟਰ, ਹਰਮੇਲ ਸਿੰਘ ਏ.ਐਸ.ਆਈ., ਬਲਦੇਵ ਸਿੰਘ ਭਾਰਤ ਵਾਲੇ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਟੋਨੀ ਗਿੱਲ, ਰਾਜਵਿੰਦਰ ਸਿੰਘ ਸੋਢੀ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਬਿੱਲਾ ਕਬਾੜੀਆ, ਡਾ. ਹਰਨੇਕ ਸਿੰਘ ਰੋਡੇ, ਵਿਜੇ ਭੂਸ਼ਨ ਟੀਟੂ ਕੌਂਸਲਰ, ਗਵਰਧਨ ਪੋਪਲੀ ਕੌਂਸਲਰ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਉਪਿੰਦਰ ਸਿੰਘ ਗਿੱਲ ਸੀਨੀਅਰ ਕਾਂਗਰਸੀ ਆਗੂ, ਸਵਰਨ ਸਿੰਘ ਆਦੀਵਾਲ ਸੀਨੀਅਰ ਕਾਂਗਰਸੀ ਆਗੂ, ਕੁਲਦੀਪ ਸਿੰਘ ਭੋਲਾ, ਸੁਰਿੰਦਰ ਸਿੰਘ ਬਾਵਾ, ਗੁਰਪ੍ਰੀਤ ਸਿੰਘ ਸਿੱਧੂ, ਪਵਿੱਤਰ ਸਿੰਘ ਸੇਖੋਂ, ਬਲਜੀਤ ਸਿੰਘ ਚੁਗਾਵਾਂ, ਡਾ. ਚਮਕੌਰ ਸਿੰਘ ਰਾਮਾਂ, ਰਵੀ ਐਮ.ਸੀ. ਬੱਧਨੀ ਕਲਾਂ, ਜਗਜੀਤ ਸਿੰਘ ਗਟਰਾ ਪ੍ਰਧਾਨ ਨਿਹਾਲ ਸਿੰਘ ਵਾਲਾ, ਬਲਤੇਜ ਸਿੰਘ ਲੰਗੇਆਣਾ, ਸੰਜੀਵ ਕੁਮਾਰ ਬਿੱਟੂ ਰੋਡੇ, ਬਲਵਿੰਦਰ ਸਿੰਘ ਠੇਕੇਦਾਰ, ਚਰਨਜੀਤ ਸਿੰਘ ਅੰਟੂ, ਇੰਦਰਜੀਤ ਸਿੰਘ ਜੌਲੀ ਸਾਬਕਾ ਪ੍ਰਧਾਨ, ਗੁਰਮੁਖ ਸਿੰਘ ਖ਼ਾਲਸਾ, ਡਾ. ਅਸ਼ੋਕ ਗਰਗ ਚੇਅਰਮੈਨ ਸ਼ੁਕਦੇਵਾ ਕਾਲਜ, ਸਤਨਾਮ ਸਿੰਘ ਰੀਡਰ ਟੂ ਡੀ.ਸੀ., ਹਰਪਾਲ ਸਿੰਘ ਮੱਕੜ ਨੈਸਲੇ, ਅਰਜਿੰਦਰ ਸਿੰਘ ਸਾਬਕਾ ਐਸ.ਡੀ.ਓ., ਅਮਰਜੀਤ ਸਿੰਘ ਕਲਕੱਤਾ, ਮੋਹੀ ਅਮਰਜੀਤ ਸਿੰਘ, ਅਜੈਬ ਸਿੰਘ ਬਹੋਨਾ, ਕੁਲਦੀਪ ਸਿੰਘ ਜੋਗੇਵਾਲਾ, ਨਰਿੰਦਰਪਾਲ ਸਿੰਘ ਸਿੱਧੂ ਕੌਂਸਲਰ, ਹਨੀ ਸੋਢੀ, ਜਸਵੰਤ ਸਿੰਘ ਦਾਨੀ ਐਮ.ਡੀ. ਨੈਸ਼ਨਲ ਕਾਨਵੈਂਟ ਸਕੂਲ, ਮਨਜੀਤ ਸਿੰਘ ਮਿੰਦੀ ਪ੍ਰਧਾਨ ਗੁਰੂ ਨਾਨਕ ਮੋਦੀਖ਼ਾਨਾ, ਚਰਨਜੀਤ ਸਿੰਘ ਝੰਡੇਆਣਾ ਸੀਨੀਅਰ ਅਕਾਲੀ ਆਗੂ, ਬਲਵੰਤ ਸਿੰਘ ਝੰਡੇਆਣਾ ਵਾਈਸ ਪ੍ਰੈਜ਼ੀਡੈਂਟ ਲਾਈਨਜ਼ ਕਲੱਬ, ਜੇ.ਪੀ.ਐਸ. ਖੰਨਾ ਪ੍ਰਧਾਨ ਐਗਰੋ ਇੰਡਸਟਰੀ, ਰਾਜਾ ਸਿੰਘ ਭਾਰਤ ਵਾਲੇ, ਬਲਦੇਵ ਸਿੰਘ ਭਾਰਤ ਵਾਲੇ, ਧਰਮਿੰਦਰ ਸਿੰਘ ਸੋਨੀ ਲੋਪੋ ਸਾਬਕਾ ਡਾਇਰੈਕਟਰ, ਬਲਕਰਨ ਸਿੰਘ ਮਾਣੂੰਕੇ ਸਰਕਲ ਪ੍ਰਧਾਨ, ਜਸਕਰਨ ਸਿੰਘ ਜੱਸੀ ਠੇਕੇਦਾਰ ਮਾਣੂੰਕੇ, ਬਸੰਤ ਸਿੰਘ ਦੌਧਰ ਸਰਕਲ ਪ੍ਰਧਾਨ, ਹਰਜਿੰਦਰ ਸਿੰਘ ਕੁੱਸਾ, ਡਾ. ਸੁਰਜੀਤ ਸਿੰਘ ਨੰਗਲ, ਗੁਰਚਰਨ ਸਿੰਘ ਸਰਕਲ ਪ੍ਰਧਾਨ, ਸੁਰਜੀਤ ਸਿੰਘ ਰਣਸੀਂਹ, ਕਰਮ ਸਿੰਘ ਹਿੰਮਤਪੁਰਾ, ਪਰਮਜੀਤ ਸਿੰਘ ਚੂਹੜਚੱਕ, ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਸੁਖਚੈਨ ਸਿੰਘ ਪ੍ਰਧਾਨ ਸਹਿਕਾਰੀ ਸੁਸਾਇਟੀ, ਜਗਤਾਰ ਸਿੰਘ ਤਾਰੀ ਚੂਹੜਚੱਕ, ਸੁਖਮੰਦਰ ਸਿੰਘ ਮੱਦੋਕੇ, ੰਧਰਮਿੰਦਰ ਸਿੰਘ ਮਾਣਾ ਚੜਿੱਕ, ਮਨਿੰਦਰ ਸਿੰਘ ਰਾਜੂ ਸੈਦੋਕੇ, ਜਗਜੀਤ ਸਿੰਘ ਜੱਗਾ ਡਾਲਾ ਸਾਬਕਾ ਬਲਾਕ ਸੰਮਤੀ ਮੈਂਬਰ, ਸੈਕਟਰ ਸੁਖਵੀਰ ਸਿੰਘ ਡਾਲਾ, ਸਾਬਕਾ ਸਰਪੰਚ ਸੁਖਦੇਵ ਸਿੰਘ ਪੱਤੋ ਹੀਰਾ ਸਿੰਘ, ਜਗਮੋਹਨ ਸਿੰਘ ਡਾਲਾ, ਨਿਰਮਲ ਸਿੰਘ ਡਾਲਾ, ਅਵਤਾਰ ਸਿੰਘ ਡਾਲਾ, ਜਗਤਾਰ ਸਿੰਘ ਮੱਲ੍ਹੀ ਦੌਧਰ, ਹਰਪਾਲ ਸਿੰਘ ਨਾਗੀ, ਦੀਪਕ ਰਾਏ ਗਰਗ, ਪਰਵਿੰਦਰ ਕੌਰ ਸੰਮਤੀ ਮੈਂਬਰ, ਸੁਖਪਾਲ ਕੌਰ ਘੋਲੀਆ, ਗਿੱਲ ਕਰਿਆਨਾ ਸਟੋਰ ਡਾਲਾ, ਵੀਰਪਾਲ ਸਿੰਘ ਸਮਾਲਸਰ, ਹਰਜੰਟ ਸਿੰਘ ਬੌਡੇ, ਸਿਕੰਦਰ ਸਿੰਘ ਭਾਗੀਕੇ, ਮੁਖ਼ਤਿਆਰ ਸਿੰਘ ਭਾਗੀਕੇ, ਪ੍ਰਿੰਸੀਪਲ ਨੱਥਾ ਸਿੰਘ ਤਖਾਣਵੱਧ, ਪ੍ਰਿੰਸੀਪਲ ਸੁਖਚੈਨ ਸਿੰਘ, ਸ਼ਿੰਦਰ ਸਿੰਘ ਹਿੰਮਤਪੁਰਾ, ਹਰਿੰਦਰ ਸਿੰਘ ਬਰਾੜ ਐਡਵੋਕੇਟ, ਹਰਜੋਤ ਸਿੰਘ ਡੇਮਰੂ ਯੂਥ ਪ੍ਰਧਾਨ, ਜ਼ੋਰਾ ਸਿੰਘ ਡਾਲਾ, ਦਵਿੰਦਰ ਤਿਵਾੜੀ ਕੌਂਸਲਰ ਮੋਗਾ, ਗੁਰਬਿੰਦ ਸਿੰਘ ਸਿੰਘਾਂਵਾਲਾ ਸਰਕਲ ਪ੍ਰਧਾਨ, ਗੁਰਦੀਪ ਸਿੰਘ ਮਹੇਸ਼ਰੀ, ਸੁਰਜੀਤ ਸਿੰਘ ਧੂੜਕੋਟ ਰਣਸੀਂਹ, ਸੁਰਜੀਤ ਸਿੰਘ ਨੰਗਲ, ਜਰਨੈਲ ਸਿੰਘ ਸਰਪੰਚ ਰਾਮਾਂ, ਜਗਦੀਸ਼ ਸਿੰਘ ਸਰਪੰਚ ਚੋਟੀਆਂ ਥੋਬਾ, ਬਲਜਿੰਦਰ ਸਿੰਘ ਬਰਾੜ, ਇੰਦਰਜੀਤ ਸਿੰਘ ਰਾਜਾ ਅਜੀਤਵਾਲ, ਕੁਲਵੀਰ ਸਿੰਘ ਢਿੱਲੋਂ ਪੰਜਾਬ ਪ੍ਰਧਾਨ ਪੈਰਾ ਮੈਡੀਕਲ ਐਸੋਸੀਏਸ਼ਨ, ਸੁਰਜੀਤ ਸਿੰਘ ਰਾਊਕੇ ਸੂਬਾ ਪ੍ਰਧਾਨ, ਸੋਨੀ ਲੋਪੋ, ਹਰਜੀਤ ਸਿੰਘ ਲੋਪੋ, ਅਜੀਤ ਸਿੰਘ ਬਰਾੜ, ਭੋਲਾ ਸਿੰਘ ਰਣਸੀਂਹ, ਕੁਲਵਿੰਦਰ ਸਿੰਘ ਸਰਪੰਚ ਧੂੜਕੋਟ, ਦਲਜੀਤ ਸਿੰਘ ਭੁੱਲਰ ਪੰਜਾਬ ਪ੍ਰਧਾਨ ਰੋਡਵੇਜ਼, ਰਛਪਾਲ ਸਿੰਘ ਮੌਜਗੜ੍ਹ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਅਵਤਾਰ ਸਿੰਘ ਹੇਰ ਸਾਬਕਾ ਜ਼ਿਲ੍ਹਾ ਅਟਾਰਨੀ, ਨਿਰਮਲਜੀਤ ਸਿੰਘ ਧਾਲੀਵਾਲ ਪੱਤਰਕਾਰ, ਬਿੰਦਰ ਬਿਲਾਸਪੁਰ, ਅਵਤਾਰ ਸਿੰਘ ਕਾਨੂੰਗੋ, ਸੁਖਦੀਪ ਸਿੰਘ ਸੀਪਾ ਸਰਪੰਚ ਦੌਧਰ, ਹਰਭਜਨ ਸਿੰਘ ਸਾਬਕਾ ਸਰਪੰਚ ਬਹੋਨਾ, ਦਰਸ਼ਨ ਸਿੰਘ ਸਰਪੰਚ, ਰਣਜੀਤ ਸਿੰਘ ਧੰਨਾ, ਇੰਦਰਜੀਤ ਸਿੰਘ ਬਲਖੰਡੀ ਸਮੇਤ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਪੁੱਜੀਆਂ ਸੰਗਤਾਂ ਨੇ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।