07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਕਾਲੀ ਦਲ ਵਾਰਿਸ ਪੰਜਾਬ ਦੀ ਵਿਸ਼ਾਲ ਕਾਨਫਰੰਸ ਪਿੰਡ ਰਾਜੇਆਣਾ ਵਿਖੇ ਭਲਕੇ-ਗੁਰਜੰਟ ਸਿੰਘ ਭੁੱਟੋ -ਕਿਹਾ, ਕਾਨਫਰੰਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ

ਮੋਗਾ, 6 ਅਗਸਤ (ਜਸਪਾਲ ਸਿੰਘ ਬੱਬੀ)-ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ (ਮੋਗਾ) ਵਿਖੇ ਜ਼ੋਨਲ ਕ੍ਰਿਕਟ ਟੂਰਨਾਮੈਂਟ (ਲੜਕੇ ਅੰਡਰ-14 ਅਤੇ ਅੰਡਰ-17) ਕਰਵਾਇਆ। ਗਿਆਨ ਜੋਤੀ ਸਕੂਲ ਦੇ ਚੇਅਰਮੈਨ ਐਡਵੋਕੇਟ ਕਮਲਦੀਸ਼ਪਾਲ ਸਿੰਘ ਸੋਢੀ ਅਤੇ ਪ੍ਰਿੰਸੀਪਲ ਵਿਜੇ ਸਕਲਾਨੀ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਖੇਡੇ ਗਏ ਰੋਮਾਂਚਕ ਮੁਕਾਬਲਿਆਂ ਵਿਚ ਅੰਡਰ-17 ਵਰਗ ਦੇ ਪਹਿਲੇ ਮੈਚ ਵਿਚ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਅਤੇ ਕੈਲੀਫੋਰਨੀਆਂ ਸਕੂਲ, ਖੁਖਰਾਣਾ ਵਿਚਕਾਰ ਮੁਕਾਬਲਾ ਹੋਇਆ।

ਗੁਰਜੰਟ ਸਿੰਘ ਭੁੱਟੋ ਰੋਡੇ| ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ (ਮੋਗਾ) ਦੀ ਜ਼ੋਨਲ ਕ੍ਰਿਕਟ ਟੂਰਨਾਮੈਂਟ ਜੇਤੂ ਟੀਮ ਨਾਲ ਚੇਅਰਮੈਨ ਐਡਵੋਕੇਟ ਕਮਲਦੀਸ਼ਪਾਲ ਸਿੰਘ ਸੋਢੀ ਅਤੇ ਪ੍ਰਿੰਸੀਪਲ ਵਿਜੇ ਸਕਲਾਨੀ। ਤਸਵੀਰ : ਜਸਪਾਲ ਸਿੰਘ ਬੱਬੀ 07-08-2026
ਮੋਗਾ, 6 ਅਗਸਤ (ਜਸਪਾਲ ਸਿੰਘ ਬੱਬੀ)-ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ (ਮੋਗਾ) ਵਿਖੇ ਜ਼ੋਨਲ ਕ੍ਰਿਕਟ ਟੂਰਨਾਮੈਂਟ (ਲੜਕੇ ਅੰਡਰ-14 ਅਤੇ ਅੰਡਰ-17) ਕਰਵਾਇਆ। ਗਿਆਨ ਜੋਤੀ ਸਕੂਲ ਦੇ ਚੇਅਰਮੈਨ ਐਡਵੋਕੇਟ ਕਮਲਦੀਸ਼ਪਾਲ ਸਿੰਘ ਸੋਢੀ ਅਤੇ ਪ੍ਰਿੰਸੀਪਲ ਵਿਜੇ ਸਕਲਾਨੀ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਖੇਡੇ ਗਏ ਰੋਮਾਂਚਕ ਮੁਕਾਬਲਿਆਂ ਵਿਚ ਅੰਡਰ-17 ਵਰਗ ਦੇ ਪਹਿਲੇ ਮੈਚ ਵਿਚ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਅਤੇ ਕੈਲੀਫੋਰਨੀਆਂ ਸਕੂਲ, ਖੁਖਰਾਣਾ ਵਿਚਕਾਰ ਮੁਕਾਬਲਾ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੈਲੀਫੋਰਨੀਆਂ ਸਕੂਲ ਨੇ 94 ਦੌੜਾਂ ਬਣਾਈਆਂ, ਜਿਸ ਵਿਚ ਚਿਰਾਗ਼ ਨੇ 43 ਦੌੜਾਂ ਦਾ ਯੋਗਦਾਨ ਪਾਇਆ, ਜਦ ਕਿ ਗਿਆਨ ਜੋਤੀ ਵਲੋਂ ਕਮਲਜੀਤ ਨੇ 30 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਜਵਾਬ ਵਿਚ ਗਿਆਨ ਜੋਤੀ ਸਕੂਲ ਨੇ ਓਵਰ ਖ਼ਤਮ ਹੋਣ ਤੋਂ ਪਹਿਲਾਂ ਹੀ 96 ਦੌੜਾਂ ਬਣਾ ਕੇ ਮੈਚ ਜਿੱਤ ਲਿਆ, ਜਿਸ ਵਿਚ ਮਨਿੰਦਰ ਸਿੰਘ ਨੇ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ ਫਾਈਨਲ ਵਿਚ ਪਹੁੰਚਾਇਆ। ਦੂਜੇ ਮੈਚ ਵਿਚ ਲਰਨਿੰਗ ਫ਼ੀਲਡ ਗਲੋਬਲ ਸਕੂਲ ਨੇ ਗੋਲਡਨ ਅਰਥ ਸਕੂਲ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ, ਜਿਸ ਵਿਚ ਅਬੈਜੀਤ ਨੇ 78 ਦੌੜਾਂ ਬਣਾਈਆਂ। ਫਾਈਨਲ ਮੈਚ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ, ਦਾਰਾਪੁਰ ਅਤੇ ਲਰਨਿੰਗ ਫ਼ੀਲਡ ਗਲੋਬਲ ਸਕੂਲ ਦਰਮਿਆਨ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਗਿਆਨ ਜੋਤੀ ਸਕੂਲ ਨੇ 1 30 ਦੌੜਾਂ ਬਣਾਈਆਂ, ਜਿਸ ਵਿਚ ਨਵਜੋਤ ਸਿੰਘ ਸੰਘਾ ਨੇ 66 ਅਤੇ ਮਨਿੰਦਰ ਸਿੰਘ ਨੇ 25 ਦੌੜਾਂ ਬਣਾਈਆਂ। ਲਰਨਿੰਗ ਫ਼ੀਲਡ ਵਲੋਂ ਅਬੈਜੀਤ ਨੇ 18 ਦੌੜਾਂ ਦੇ ਕੇ 5 ਵਿਕਟਾਂ, ਜਦਕਿ ਹਰਜੀਤ ਅਤੇ ਰਿਧਮ ਨੇ 2-2 ਵਿਕਟਾਂ ਹਾਸਲ ਕੀਤੀਆਂ। 130 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲਰਨਿੰਗ ਫ਼ੀਲਡ ਗਲੋਬਲ ਸਕੂਲ ਦੀ ਟੀਮ 94 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਵਲੋਂ ਅਬੈਜੀਤ ਨੇ 33 ਅਤੇ ਮਨਪ੍ਰੀਤ ਨੇ 15 ਦੌੜਾਂ ਬਣਾਈਆਂ। ਗਿਆਨ ਜੋਤੀ ਵਲੋਂ ਨਵਜੋਤ ਸਿੰਘ ਨੇ 2, ਕਮਲਜੀਤ ਨੇ 2, ਦਿਲਪ੍ਰੀਤ ਨੇ 3 ਅਤੇ ਰੂਹ ਕਾਲੀਆਂ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਨੇ 36 ਦੌੜਾਂ ਨਾਲ ਜਿੱਤ ਦਰਜ ਕਰਕੇ ਅੰਡਰ-17 ਵਰਗ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਅੰਡਰ-14 ਵਰਗ ਦੇ ਪਹਿਲੇ ਮੈਚ ਵਿਚ ਕੈਲੀਫੋਰਨੀਆਂ ਸਕੂਲ ਨੇ ਲਰਨਿੰਗ ਫ਼ੀਲਡ ਗਲੋਬਲ ਸਕੂਲ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ, ਜਦ ਕਿ ਦੂਜੇ ਮੈਚ ਵਿਚ ਸੈਕਰਡ ਹਾਈਮਨ ਸਕੂਲ ਕੋਰੇਵਾਲਾ ਨੇ ਗਿਆਨ ਜੋਤੀ ਸਕੂਲ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ । ਗਿਆਨ ਜੋਤੀ ਵਲੋਂ ਮਨਰਾਜ ਸਿੰਘ ਨੇ 28, ਫ਼ਤਹਿ ਸਿੰਘ ਨੇ 20, ਸਿਮਰ ਨੇ 18 ਅਤੇ ਜਸਰਾਜ ਨੇ 14 ਦੌੜਾਂ ਦਾ ਯੋਗਦਾਨ ਪਾਇਆ, ਪਰ ਟੀਮ ਮੈਚ ਨਹੀਂ ਬਚਾ ਸਕੀ। ਸੈਕਰਡ ਹਾਈਮਨ ਵਲੋਂ ਗੁਰਪ੍ਰੇਮ ਨੇ 33, ਪ੍ਰਵੇਸ਼ ਨੇ 20 ਅਤੇ ਏਕਮ ਨੇ 12 ਦੌੜਾਂ ਬਣਾਈਆਂ, ਜਦ ਕਿ ਗਿਆਨ ਜੋਤੀ ਵਲੋਂ ਮਹਾਂ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ। ਫਾਈਨਲ ਮੈਚ ਵਿਚ ਸੈਕਰਡ ਹਾਈਮਨ ਸਕੂਲ ਨੇ ਕੈਲੀਫੋਰਨੀਆਂ ਸਕੂਲ ਨੂੰ ਹਰਾਇਆ, ਜਿਸ ਵਿਚ ਗੁਰਪ੍ਰੇਮ ਨੇ 28 ਅਤੇ ਗਗਨ ਨੇ 26 ਸ਼ਾਨਦਾਰ ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਅਤੇ ਅੰਡਰ-14 ਵਰਗ ਦਾ ਚੈਂਪੀਅਨ ਬਣਾਇਆ। ਉਨ੍ਹਾਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਜ਼ਿਲ੍ਹਾ ਪੱਧਰੀ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ 24 ਵਾਂ ਸਾਲਾਨਾ ਜਾਗਰਣ ਭਲਕੇ-ਮੱਲੀਆਂ ਵਾਲੇ ਮਾਤਾ ਦਾ ਗੁਣਗਾਨ ਗਾਇਕ ਬਿੱਲਾ ਹਮਦਰਦੀ ਕਰਨਗੇ ਅਗਲੀ ਖ਼ਬਰ ਜ਼ੋਨਲ ਤਾਇਕਵਾਂਡੋ ਮੁਕਾਬਲਿਆਂ ਵਿਚ ਡਾ. ਸੈਫੂਦੀਨ ਕਿਚਲੂ ਸਕੂਲ ਦੀਆਂ ਧੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਸੋਨ ਤੇ ਚਾਂਦੀ ਮੈਡਲ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।