08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਦਮਨਪ੍ਰੀਤ ਸਿੰਘ ਨੇ ਡਗਲਸ ਕਾਲਜ ਵਿਖੇ ਹੋਏ ਸਮਾਗਮ ਮੋਮੈਂਟਮ ਸਪਾਰਕ ਨੂੰ ਕੀਤਾ ਸਪਾਂਸਰ

ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਦਮਨਪ੍ਰੀਤ ਸਿੰਘ ਆਰ. ਸੀ.

ਸਰਕਾਰੀ ਡਗਲਸ ਕਾਲਜ ਦੇ ਸੈਮੀਨਾਰ ਮੋਮੈਂਟਸ ਸਪਾਰਕ ਨੂੰ ਸਪਾਂਸਰ ਕਰਨ ਸਮੇਂ ਦਮਨਪ੍ਰੀਤ ਸਿੰਘ| ਅਜੀਤ ਤਸਵੀਰ 08-08-2026
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਦਮਨਪ੍ਰੀਤ ਸਿੰਘ ਆਰ.ਸੀ.ਆਈ.ਸੀ. ਕੰਸਲਟੈਂਟ ਜੋ ਕਿ ਗਲੋਬਲ ਵੈਲੀ ਇਮੀਗ੍ਰੇਸ਼ਨ ਸੰਸਥਾ ਨੂੰ ਕੈਨੇਡਾ ਵਿਖੇ ਚਲਾ ਰਿਹਾ ਹੈ ਨੇ ਪੂਰਾ ਕਰਕੇ ਦਿਖਾਇਆ ਹੈ। ਉਸ ਨੇ ਸਰਕਾਰੀ ਡਗਲਸ ਕਾਲਜ ਵਿਚ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਹੋ ਰਹੇ ਸੈਮੀਨਾਰ ਮੋਮੈਂਟੋ ਸਪਾਰਕ ਨੂੰ ਸਪਾਂਸਰ ਕੀਤਾ। ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਅੱਠ ਸਾਲ ਇਸ ਕਾਲਜ ਵਿਚ ਬਤੌਰ ਪ੍ਰੋਫੈਸਰ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਸੀ। ਇਸ ਕਾਲਜ ਨਾਲ ਮੈਨੂੰ ਦਿਲੋਂ ਲਗਨ ਹੈ| ਮੈਨੂੰ ਇਸ ਕਾਲਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਸਕੂਨ ਮਿਲਿਆ ਹੈ । ਮੈਂ ਸਾਰੇ ਵਿਦਿਆਰਥੀਆਂ ਅਤੇ ਮੇਰੇ ਨਾਲ ਕੰਮ ਕਰਦੇ ਅਧਿਆਪਕਾਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕਰਦਾ ਹਾਂ। ਦਮਨਪ੍ਰੀਤ ਸਿੰਘ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਚੇਅਰਮੈਨ ਦਵਿੰਦਰਪਾਲ ਸਿੰਘ ਦਾ ਹੋਣਹਾਰ ਸਪੁੱਤਰ ਹੈ ਜੋ ਕਿ ਕੈਨੇਡਾ ਵਿਚੋਂ ਆ ਕੇ ਆਪਣੇ ਮਾਪਿਆਂ ਦੀ ਤਰ੍ਹਾਂ ਸਿੱਖਿਆ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ ਅਤੇ ਹਰ ਲੋੜਵੰਦ ਵਿਅਕਤੀ ਦੀ ਮਦਦ ਕਰਨ ਲਈ ਤਤਪਰ ਰਹਿੰਦਾ ਹੈ। ਕੈਂਬਰਿਜ ਸਕੂਲ ਦੇ ਪੈ੍ਰਜੀਡੈਂਟ ਕੁਲਦੀਪ ਸਿੰਘ ਸਹਿਗਲ, ਵਾਈਸ ਪੈ੍ਰਜੀਡੈਂਟ ਡਾਕਟਰ ਇਕਬਾਲ ਸਿੰਘ, ਮੈਂਬਰ ਗੁਰਚਰਨ ਸਿੰਘ, ਮੈਂਬਰ ਗਗਨਪ੍ਰੀਤ ਸਿੰਘ, ਸਲਾਹ ਕਾਰ ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ, ਸੈਕਰਡ ਹਾਰਟ ਸਕੂਲ ਧੂਰਕੋਟ ਦੇ ਪ੍ਰਿੰਸੀਪਲ ਮਨੀਸ਼ਾ ਗੋਇਲ, ਬੀ. ਬੀ. ਐਸ. ਦੇ ਚੇਅਰਮੈਨ ਸੰਜੀਵ ਸੈਣੀ, ਫੈਡਰੇਸ਼ਨ ਦੇ ਪੈ੍ਰਜੀਡੈਂਟ ਜਗਜੀਤ ਸਿੰਘ ਧੂਰੀ, ਦੇਸ਼ ਭਗਤ ਕਾਲਜ ਦੇ ਡਾਇਰੈਕਟਰ ਗੌਰਵ ਗੁਪਤਾ, ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ ਸੀ.ਏ., ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਨੇ ਦਮਨਪ੍ਰੀਤ ਸਿੰਘ ਨੂੰ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ ਡਾਕਖਾਨੇ ਦੇ ਉੱਚ ਅਧਿਕਾਰੀ ਨੇ ਕੀਤੀ ਪਬਲਿਕ ਮੀਟਿੰਗ ਅਗਲੀ ਖ਼ਬਰ ਟੈਂਟ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਦੌਰਾਨ ਵੱਖ-ਵੱਖ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।