08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੁਫ਼ਤ ਦੀਆਂ ਸਕੀਮਾਂ ਨਹੀਂ, ਪੰਜਾਬ ਨੂੰ ਰੁਜ਼ਗਾਰ, ਚੰਗੀ ਸਿੱਖਿਆ ਅਤੇ ਆਤਮ-ਨਿਰਭਰਤਾ ਚਾਹੀਦੀ-ਕਰਨੈਲ ਸਿੰਘ ਪੀਰ ਮੁਹੰਮਦ

ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਕੌਮ ਨੂੰ ਹੱਥ ਅੱਡਣ ਵਾਲੇ ਨਹੀਂ, ਸਗੋਂ ਆਪਣੀ ਮਿਹਨਤ ਦੀ ਕਿਰਤ ਕਰਨ ਵਾਲੇ, ਆਪਣੇ ਹੱਕਾਂ ਲਈ ਡਟਣ ਵਾਲੇ ਅਤੇ ਹਮੇਸ਼ਾ ਸਿਰ ਉੱਚਾ ਕਰਕੇ ਜਿਊਣ ਵਾਲੇ ਸਰਦਾਰ ਬਣਾਇਆ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੀਆਂ ਸਰਕਾਰਾਂ ਮੁਫ਼ਤ ਆਟਾ-ਦਾਲ ਅਤੇ ਹੋਰ ਮੁਫ਼ਤ ਦੀਆਂ ਸਕੀਮਾਂ ਦੇ ਨਾਂ ‘ਤੇ ਲੋਕਾਂ ਨੂੰ ਆਤਮ-ਨਿਰਭਰ ਬਣਾਉਣ ਦੀ ਥਾਂ ਦਿਨ-ਬ-ਦਿਨ ਸਰਕਾਰੀ ਸਹਾਇਤਾ ‘ਤੇ ਨਿਰਭਰ ਕਰਦੀਆਂ ਜਾ ਰਹੀਆਂ ਹਨ, ਜੋ ਕਿ ਪੰਜਾਬ ਦੇ ਅਣਖੀ ਅਤੇ ਮਿਹਨਤੀ ਸੁਭਾਅ ਦੇ ਬਿਲਕੁਲ ਉਲਟ ਹੈ।

ਅਜੀਤ ਡੈਸਕ 08-08-2026
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਕੌਮ ਨੂੰ ਹੱਥ ਅੱਡਣ ਵਾਲੇ ਨਹੀਂ, ਸਗੋਂ ਆਪਣੀ ਮਿਹਨਤ ਦੀ ਕਿਰਤ ਕਰਨ ਵਾਲੇ, ਆਪਣੇ ਹੱਕਾਂ ਲਈ ਡਟਣ ਵਾਲੇ ਅਤੇ ਹਮੇਸ਼ਾ ਸਿਰ ਉੱਚਾ ਕਰਕੇ ਜਿਊਣ ਵਾਲੇ ਸਰਦਾਰ ਬਣਾਇਆ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੀਆਂ ਸਰਕਾਰਾਂ ਮੁਫ਼ਤ ਆਟਾ-ਦਾਲ ਅਤੇ ਹੋਰ ਮੁਫ਼ਤ ਦੀਆਂ ਸਕੀਮਾਂ ਦੇ ਨਾਂ ‘ਤੇ ਲੋਕਾਂ ਨੂੰ ਆਤਮ-ਨਿਰਭਰ ਬਣਾਉਣ ਦੀ ਥਾਂ ਦਿਨ-ਬ-ਦਿਨ ਸਰਕਾਰੀ ਸਹਾਇਤਾ ‘ਤੇ ਨਿਰਭਰ ਕਰਦੀਆਂ ਜਾ ਰਹੀਆਂ ਹਨ, ਜੋ ਕਿ ਪੰਜਾਬ ਦੇ ਅਣਖੀ ਅਤੇ ਮਿਹਨਤੀ ਸੁਭਾਅ ਦੇ ਬਿਲਕੁਲ ਉਲਟ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸਰਜੀਤ ਦੇ ਮੁੱਖ ਬੁਲਾਰੇ, ਸੀਨੀਅਰ ਮੀਤ ਪ੍ਰਧਾਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਮੁਫ਼ਤ ਦੀਆਂ ਖ਼ੈਰਾਤਾਂ ਦੀ ਲੋੜ ਨਹੀਂ ਹੈ, ਸਗੋਂ ਸੂਬੇ ਦੇ ਨੌਜਵਾਨਾਂ ਨੂੰ ਪੱਕੇ ਰੁਜ਼ਗਾਰ, ਮਿਆਰੀ ਤੇ ਚੰਗੀ ਸਿੱਖਿਆ, ਮਜ਼ਬੂਤ ਅਰਥਚਾਰਾ ਅਤੇ ਸਮਾਜ ਵਿਚ ਸਨਮਾਨ ਨਾਲ ਜਿਊਣ ਦੇ ਸੁਚੱਜੇ ਮੌਕੇ ਚਾਹੀਦੇ ਹਨ। ਸਰਕਾਰਾਂ ਵਲੋਂ ਲੋਕਾਂ ਨੂੰ ਮੁਫ਼ਤ ਦੀਆਂ ਸਕੀਮਾਂ ਵਿਚ ਉਲਝਾ ਕੇ ਆਰਥਿਕ ਤੌਰ ‘ਤੇ ਕਮਜ਼ੋਰ ਬਣਾਇਆ ਜਾ ਰਹਾ ਹੈ, ਜਦ ਕਿ ਲੋੜ ਇਸ ਗੱਲ ਦੀ ਹੈ ਕਿ ਅਜਿਹਾ ਮਾਹੌਲ ਸਿਰਜਿਆ ਜਾਵੇ ਜਿੱਥੇ ਹਰ ਹੱਥ ਨੂੰ ਕੰਮ ਮਿਲੇ ਅਤੇ ਪੰਜਾਬ ਦਾ ਹਰ ਨਾਗਰਿਕ ਆਪਣੇ ਪੈਰਾਂ ‘ਤੇ ਖੜ੍ਹਾ ਹੋ ਸਕੇ। ਪੀਰ ਮੁਹੰਮਦ ਨੇ ਕਿਹਾ ਕਿ ਸਾਡੀ ਸੋਚ ਕਦੇ ਵੀ ਮੰਗਤੇ ਬਣ ਕੇ ਜਿਊਣ ਦੀ ਨਹੀਂ ਰਹੀ, ਸਗੋਂ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲ ਕੇ ਸਰਦਾਰ ਬਣ ਕੇ ਸਵਾਭਿਮਾਨ ਨਾਲ ਜਿਊਣ ਦੀ ਹੋਣੀ ਚਾਹੀਦੀ ਹੈ। ਪੰਜਾਬ ਦੀ ਅਣਖ, ਖ਼ੁਦਦਾਰੀ ਅਤੇ ਤਰੱਕੀ ਤਦ ਹੀ ਸੰਭਵ ਹੈ ਜੇਕਰ ਸਰਕਾਰਾਂ ਮੁਫ਼ਤਖ਼ੋਰੀ ਦੀ ਰਾਜਨੀਤੀ ਛੱਡ ਕੇ ਸੂਬੇ ਦੇ ਆਰਥਿਕ ਅਤੇ ਢਾਂਚਾਗਤ ਵਿਕਾਸ ਵੱਲ ਧਿਆਨ ਦੇਣ।
ਪਿਛਲੀ ਖ਼ਬਰ ਮਾਤਾ ਦਮੋਦਰੀ ਖਾਲਸਾ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ’ਚ ਮੱਲਾਂ ਮਾਰੀਆਂ ਅਗਲੀ ਖ਼ਬਰ ਸਿੱਖ ਨੌਜਵਾਨ ਤੇਜਪਾਲ ਸਿੰਘ ਬੱਠਲਾ ਨੇ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ‘ਚ ਭਰਤੀ ਹੋ ਕੇ ਦੇਸ਼ ਦਾ ਨਾਂਅ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।