15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਹਿਕਾਰੀ ਸਭਾਵਾਂ ਦੀਆਂ ਚੋਣਾਂ ’ਚ ਸਰਕਾਰ ਧੱਕੇਸ਼ਾਹੀ ਦੀ ਨੀਤੀ ਅਪਣਾ ਰਹੀ ਹੈ-ਅਕਾਲੀ ਆਗੂ ਰਾਜਵਿੰਦਰ ਸਿੰਘ

ਨੱਥੂਵਾਲਾ ਗਰਬੀ, 14 ਅਗਸਤ (ਨਵਦੀਪ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਦੌਰਾਨ ਆਉਣ ਵਾਲਾ ਔਰਤਾਂ ਦਾ ਹਰਮਨ ਪਿਆਰਾ ਤਿਉਹਾਰ ਤੀਜ ਬੜੇ ਹੀ ਰਵਾਇਤੀ ਜੋਸ਼ ਨਾਲ ਮਨਾਇਆ ਗਿਆ, ਜਿਸ ਦਾ ਮਕਸਦ ਲੋਕ ਮਨਾਂ ਵਿਚ ਵਿੱਸਰਦੇ ਵਿਰਸੇ ਨੂੰ ਮੁੜ ਸੁਰਜੀਤ ਕਰਨਾ ਸੀ ਸਕੂਲ ਵਿਚ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਵਸਤਾਂ ਜਿਵੇਂ ਬਾਗ, ਫੁਲਕਾਰੀ, ਚਰਖੇ, ਮਧਾਣੀ, ਚੱਕੀ ਆਦਿ ਚੀਜ਼ਾਂ ਦੀ ਨੁਮਾਇਸ਼ ਬੜੇ ਹੀ ਦਿਲਕਸ਼ ਢੰਗ ਨਾਲ ਲਗਾਈ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦੀਆਂ ਵੱਖ-ਵੱਖ ਵੰਨਗੀਆਂ ਗਿੱਧਾ, ਕਿੱਕਲੀ, ਢੋਲੇ, ਮਾਹੀਏ, ਲੋਕ ਗੀਤ ਆਦਿ ਨੂੰ ਬੜੇ ਹੀ ਰਵਾਇਤੀ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਜਿਸ ਦਾ ਸਭ ਨੇ ਖੂਬ ਮਨੋਰੰਜਨ ਕੀਤਾ।

ਵੀਰ ਸਿੰਘ ਸਕੂਲ ਦੇ ਬੱਚੇ ਤੀਆਂ ਦੇ ਤਿਉਹਾਰ ਦੌਰਾਨ। ਤਸਵੀਰ : ਨਵਦੀਪ ਸਿੰਘ 15-08-2026
ਨੱਥੂਵਾਲਾ ਗਰਬੀ, 14 ਅਗਸਤ (ਨਵਦੀਪ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਦੌਰਾਨ ਆਉਣ ਵਾਲਾ ਔਰਤਾਂ ਦਾ ਹਰਮਨ ਪਿਆਰਾ ਤਿਉਹਾਰ ਤੀਜ ਬੜੇ ਹੀ ਰਵਾਇਤੀ ਜੋਸ਼ ਨਾਲ ਮਨਾਇਆ ਗਿਆ, ਜਿਸ ਦਾ ਮਕਸਦ ਲੋਕ ਮਨਾਂ ਵਿਚ ਵਿੱਸਰਦੇ ਵਿਰਸੇ ਨੂੰ ਮੁੜ ਸੁਰਜੀਤ ਕਰਨਾ ਸੀ ਸਕੂਲ ਵਿਚ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਵਸਤਾਂ ਜਿਵੇਂ ਬਾਗ, ਫੁਲਕਾਰੀ, ਚਰਖੇ, ਮਧਾਣੀ, ਚੱਕੀ ਆਦਿ ਚੀਜ਼ਾਂ ਦੀ ਨੁਮਾਇਸ਼ ਬੜੇ ਹੀ ਦਿਲਕਸ਼ ਢੰਗ ਨਾਲ ਲਗਾਈ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦੀਆਂ ਵੱਖ-ਵੱਖ ਵੰਨਗੀਆਂ ਗਿੱਧਾ, ਕਿੱਕਲੀ, ਢੋਲੇ, ਮਾਹੀਏ, ਲੋਕ ਗੀਤ ਆਦਿ ਨੂੰ ਬੜੇ ਹੀ ਰਵਾਇਤੀ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਜਿਸ ਦਾ ਸਭ ਨੇ ਖੂਬ ਮਨੋਰੰਜਨ ਕੀਤਾ। ਪ੍ਰਿੰਸੀਪਲ ਤੇਜਿੰਦਰ ਕੌਰ ਗਿੱਲ ਵਲੋਂ ਆਏ ਮਹਿਮਾਨਾਂ ਅਤੇ ਬੱਚਿਆਂ ਦੀਆਂ ਮਾਤਾ ਅਤੇ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਾਰੇ ਅਧਿਆਪਕਾਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਪ੍ਰਦੀਪ ਕੌਰ ਅਤੇ ਮਹਿਕਦੀਪ ਕੌਰ ਬੱਚਿਆਂ ਨੇ ਸਟੇਜ ਦੀ ਭੂਮਿਕਾ ਬਾਖ਼ੂਬੀ ਨਿਭਾਈ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਸਭ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਇਸ ਸਮੇਂ ਸਰਪੰਚ ਰਾਜਦੀਪ ਕੌਰ, ਪੰਚ ਮਨਜੀਤ ਕੌਰ, ਦਵਿੰਦਰਪਾਲ ਕੌਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਪਿਛਲੀ ਖ਼ਬਰ ਹੇਮਕੁੰਟ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ ‘‘ਹਰ ਘਰ ਤਿਰੰਗਾ’’ ਤਹਿਤ ਚਲਾਈ ਮੁਹਿੰਮ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਸਾਹਿਬ ਵਿਖੇ ਹੋਈ ਹਮਲੇ ਦੀ ਕੋਸ਼ਿਸ਼ ਦੀ ਮੱਖਣ ਬਰਾੜ ਵਲੋਂ ਪੁਰਜ਼ੋਰ ਨਿੰਦਾ ਕਿਹਾ, ਅਜਿਹੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।