18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤੀਆਂ ਦੇ ਤਿਉਹਾਰ ਮੌਕੇ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ

ਕਿਸ਼ਨਪੁਰਾ ਕਲਾਂ, 17 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਨੂੰ ਸੰਭਾਲਣ ਅਤੇ ਪ੍ਰਫੁੱਲਿਤ ਕਰਨ ਲਈ ਪਿੰਡ ਕਿਸ਼ਨਪੁਰਾ ਕਲਾਂ ਦੀ ਪੱਤੀ ਰਾਮੂੰਵਾਲਾ ਵਿਖੇ ਸਾਉਣ ਮਹੀਨੇ ਦੀਆਂ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚੋਂ ਪਿੰਡ ਦੀਆਂ ਔਰਤਾਂ ਵਲੋਂ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਗਿੱਧਾ ਭੰਗੜਾ, ਲੋਕ-ਬੋਲੀਆਂ, ਟੱਪੇ ਸੁਹਾਗ, ਮਾਹੀਏ, ਘੋੜੀਆਂ ਆਦਿ ਪ੍ਰੋਗਰਾਮ ਪੇਸ਼ ਕੀਤਾ ਗਿਆ ।

ਅਜੀਤ ਡੈਸਕ 18-08-2026
ਕਿਸ਼ਨਪੁਰਾ ਕਲਾਂ, 17 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਨੂੰ ਸੰਭਾਲਣ ਅਤੇ ਪ੍ਰਫੁੱਲਿਤ ਕਰਨ ਲਈ ਪਿੰਡ ਕਿਸ਼ਨਪੁਰਾ ਕਲਾਂ ਦੀ ਪੱਤੀ ਰਾਮੂੰਵਾਲਾ ਵਿਖੇ ਸਾਉਣ ਮਹੀਨੇ ਦੀਆਂ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚੋਂ ਪਿੰਡ ਦੀਆਂ ਔਰਤਾਂ ਵਲੋਂ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਗਿੱਧਾ ਭੰਗੜਾ, ਲੋਕ-ਬੋਲੀਆਂ, ਟੱਪੇ ਸੁਹਾਗ, ਮਾਹੀਏ, ਘੋੜੀਆਂ ਆਦਿ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਸਮੇਂ ਤੀਆਂ ਦੇ ਤਿਉਹਾਰ ਦਾ ਉਦਘਾਟਨ ਪੱਤੀ ਰਾਮੂੰਵਾਲਾ ਦੀਆਂ ਔਰਤਾਂ ਵਲੋਂ ਸਾਂਝੇ ਰੂਪ ਚ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜ ਕੇ ਰੱਖਣ ਲਈ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਤਿਉਹਾਰ ਮਨਾਉਣੇ ਸਮੇਂ ਦੀ ਲੋੜ ਹਨ। ਜਿਸ ਨਾਲ ਬੱਚਿਆਂ ਦਾ ਆਪਸੀ ਪਿਆਰ ਤਾਂ ਵਧਦਾ ਹੀ ਹੈ ਉੱਥੇ ਪਰਿਵਾਰਕ ਰਿਸ਼ਤੇ ਵੀ ਮਜ਼ਬੂਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਪੰਜਾਬੀ ਪਹਿਰਾਵਾ, ਪੰਜਾਬੀ ਸਭਿਆਚਾਰ, ਲੋਕ ਗੀਤ ਤੇ ਲੋਕ ਨਾਚ ਵਿਸ਼ਵ ਵਿਚ ਵਿਲੱਖਣ ਪਛਾਣ ਰੱਖਦੇ ਹਨ, ਜਦਕਿ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜੀ ਰੱਖਣ ਲਈ ਇਸ ਤਰ੍ਹਾਂ ਦੇ ਤਿਉਹਾਰ ਮਨਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਰਬਜੀਤ ਕੌਰ ਮੈਂਬਰ ਪੰਚਾਇਤ, ਮਨਦੀਪ ਕੌਰ ਮਾਨ, ਸਰਬਜੀਤ ਕੌਰ ਜੱਸੀ, ਰਾਜਵਿੰਦਰ ਕੌਰ, ਹਰਮਨ ਪ੍ਰੀਤ ਕੌਰ, ਹਰਿੰਦਰ ਕੌਰ ਸਾਬਕਾ ਸਰਪੰਚ, ਮਨਦੀਪ ਕੌਰ, ਸੁਰਜੀਤ ਕੌਰ, ਅਮਰਜੀਤ ਕੌਰ, ਰਮਨਦੀਪ ਕੌਰ,ਰਾਜ ਰਾਣੀ, ਸੁਰਜੀਤ ਕੌਰ, ਸਨਾਵਰ ਜੀਤ ਕੌਰ, ਬਲਜਿੰਦਰ ਕੌਰ ਦਿਲਪ੍ਰੀਤ ਕੌਰ, ਰਾਜਵੰਤ ਕੌਰ, ਰੁਪਿੰਦਰ ਕੌਰ, ਦਲਜੀਤ ਕੌਰ ਧਾਲੀਵਾਲ, ਹਰਮਿੰਦਰ ਕੌਰ ਅਤੇ ਗੁਰਮਿੰਦਰ ਕੌਰ ਮਾਨ ਵਲੋਂ ਚੂੜੀਆਂ ਵੰਡੀਆਂ ਗਈਆਂ।
ਪਿਛਲੀ ਖ਼ਬਰ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ (ਪੂਰਬ) ਮੋਗਾ ’ਚ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਵਿਹੜੇ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।