22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸਕੂਲ ’ਚੋਂ ਚੋਰੀ ਹੋਇਆ ਸਮਾਨ ਥਾਣਾ ਫ਼ਤਿਹਗੜ੍ਹ ਪੰਜਤੂਰ ਦੀ ਪੁਲਿਸ ਨੇ ਕੀਤਾ ਬਰਾਮਦ-ਐੱਸ.ਐੱਚ.ਓ.

ਅਜੀਤਵਾਲ, 21 ਅਗਸਤ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਨਸ਼ਿਆਂ ਦੇ ਮਾੜੇ ਪ੍ਰਕੋਪ ਤੋਂ ਬਚਣ ਅਤੇ ਇਹਨਾਂ ਦੀ ਰੋਕਥਾਮ ਸਬੰਧੀ ਵਿਚਾਰ ਚਰਚਾ ਸਮਾਗਮ ਕਰਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਨਸ਼ਿਆਂ ਨੂੰ ਦੇਸ਼ ਵਿਚੋਂ ਜੜ੍ਹੋਂ ਖ਼ਤਮ ਲਈ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਵੀ ਲਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ.

ਅਜੀਤ ਡੈਸਕ 22-08-2026
ਅਜੀਤਵਾਲ, 21 ਅਗਸਤ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਨਸ਼ਿਆਂ ਦੇ ਮਾੜੇ ਪ੍ਰਕੋਪ ਤੋਂ ਬਚਣ ਅਤੇ ਇਹਨਾਂ ਦੀ ਰੋਕਥਾਮ ਸਬੰਧੀ ਵਿਚਾਰ ਚਰਚਾ ਸਮਾਗਮ ਕਰਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਨਸ਼ਿਆਂ ਨੂੰ ਦੇਸ਼ ਵਿਚੋਂ ਜੜ੍ਹੋਂ ਖ਼ਤਮ ਲਈ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਵੀ ਲਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਦੇ ਖੁਲੇ ਜੁੱਸੇ, ਤੰਦਰੁਸਤ ਅਤੇ ਸਡੌਲ ਸਰੀਰ, ਹੱਸਦੇ ਚਮਕਦੇ ਚਿਹਰੇ ਦੀ ਮੁਸਕਰਾਹਟ ਨਾਲ ਪਹਿਚਾਣ ਹੁੰਦੀ ਹੈ, ਜਿਸ ਵਿਚ ਨਸ਼ੇ ਵਰਗੀਆਂ ਭੈੜੀਆਂ ਅਲਾਮਤਾਂ ਦੀਆਂ ਬੁਰੀਆਂ ਨਜ਼ਰਾਂ ਨੇ ਕੁਝ ਕ ਨੌਜਵਾਨਾਂ ਤੋਂ ਇਹ ਸਭ ਖੋ ਲਿਆ ਹੈ ਤੇ ਨਸ਼ਿਆਂ ਦੇ ਕੋਹੜ ਵਿਚ ਫਸੇ ਸਾਡੇ ਕਈ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਇਸ ਸੰਤਾਪ ਨੂੰ ਝੱਲ ਰਹੇ ਹਨ। ਪ੍ਰੋਜੈਕਟ ਇੰਚਾਰਜ ਹਰਮੇਲ ਸਿੰਘ ਨੇ ਕਿਹਾ ਕਿ ਸਾਡੇ ਨੌਜਵਾਨ ਜੋ ਸਦਾ ਹੀ ਆਪਣੇ ਉੱਦਮੀ ਕਾਰਜਾਂ ਕਰਕੇ ਸੰਸਾਰ ਭਰ ਵਿਚ ਜਾਣੇ ਜਾਂਦੇ ਹਨ, ਉਨ੍ਹਾਂ ਦਾ ਨਸ਼ਿਆਂ ਦੀ ਭੇਟ ਚੜ੍ਹਨਾ ਬਹੁਤ ਹੀ ਦੁਖਦਾਈ ਹੈ, ਤੇ ਸਾਡਾ ਮੁੱਖ ਮੰਤਵ ਇਨ੍ਹਾਂ ਸਮੱਸਿਆਵਾਂ ਦਾ ਰਲ-ਮਿਲ ਕੇ ਹੱਲ ਕਰਨਾ ਹੈ, ਜੋ ਸਾਡੇ ਨੌਜਵਾਨ ਨਸ਼ਿਆਂ ਦੀ ਇਸ ਦਲਦਲ ਵਿਚ ਧਸ ਗਏ ਹਨ ਉਨ੍ਹਾਂ ਨੂੰ ਪਿਆਰ, ਹੌਸਲਾ ਅਤੇ ਕਾਮਯਾਬੀ ਦੇ ਹੋਰ ਮੌਕਿਆਂ ਦੇ ਹਾਣੀ ਬਣਾ ਕੇ ਫਿਰ ਤੋਂ ਖ਼ੁਸ਼ਹਾਲੀ ਦਾ ਨਵਾਂ ਰਾਹ ਤਿਆਰ ਕਰਕੇ ਪਰਿਵਾਰ ਸਮਾਜ ਅਤੇ ਦੇਸ਼ ਦੇ ਉੱਦਮੀ ਨੌਜਵਾਨ ਬਣਾਉਣਾ ਹੈ। ਲੈਕਚਰਾਰ ਮਨਮੋਹਨ ਸਿੰਘ ਨੇ ਕਿਹਾ ਕਿ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਵਿਚ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਜਾਂ ਔਕੜਾਂ ਆਉਣ, ਸਮਾਂ ਆਵੇਗਾ ਜਦੋਂ ਸਾਡੇ ਸਾਰਿਆਂ ਦੇ ਸਹਿਯੋਗ ਤੇ ਉਦਮ ਨਾਲ ਦੇਸ਼ ਦੇ ਨੌਜਵਾਨ ਇਸ ਕੋਹੜ ਵਿਚੋਂ ਨਿਕਲ ਕੇ ਸਮਾਜ ਦੀ ਖ਼ੁਸ਼ਹਾਲੀ ਸਿਰਜਣਾ ਦੇ ਕਾਰਜ ਕਰਕੇ ਸਮਾਜ ਤੋਂ ਸਨਮਾਨਿਤ ਹੋਣਗੇ। ਇਸ ਸਮਾਗਮ ਦੌਰਾਨ ਕਾਲਜ ਦੇ ਸਮੂਹ ਸਟਾਫ਼ ਨਾਲ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਪਿਛਲੀ ਖ਼ਬਰ ਅਜੀਤਵਾਲ ਵਿਖੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਮਾਂ ਬਗਲਾਮੁਖੀ ਯੱਗਸ਼ਾਲਾ ਵਿਖੇ ਵਿਸ਼ੇਸ਼ ਹਵਨ ਯੱਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।