24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੱਖਣ ਬਰਾੜ ਦੀ ਅਗਵਾਈ ’ਚ ਯੂਥ ਅਕਾਲੀ ਦਲ ਦੀ ਭਰਵੀਂ ਯੂਥ ਮਿਲਣੀ, ਨੌਜਵਾਨਾਂ ਦਿਖਾਇਆ ਭਾਰੀ ਉਤਸ਼ਾਹ

ਧਰਮਕੋਟ / ਕੋਟ ਈਸੇ ਖਾਂ , 22 ਅਗਸਤ ( ਪਰਮਜੀਤ ਸਿੰਘ , ਗੁਰਮੀਤ ਸਿੰਘ ਖ਼ਾਲਸਾ )- ਸ਼੍ਰੋਮਣੀ ਅਕਾਲੀ ਦਲ ( ਬ ) ਨੂੰ ਹਲਕਾ ਧਰਮਕੋਟ ਅੰਦਰ ਹੋਰ ਮਜ਼ਬੂਤ ਅਤੇ ਜੁਝਾਰੂ ਬਣਾਉਣ ਦੇ ਮਕਸਦ ਨਾਲ ਅੱਜ ਸਥਾਨਕ ਰਾਇਲ ਪੈਲੇਸ ਵਿਖੇ ਇਕ ਅਤਿ ਪ੍ਰਭਾਵਸ਼ਾਲੀ ਅਤੇ ਭਰਵੀਂ ਯੂਥ ਮਿਲਣੀ ਦਾ ਆਯੋਜਨ ਕੀਤਾ ਗਿਆ । ਇਹ ਯੂਥ ਮਿਲਣੀ ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਸੁਚੱਜੀ ਸਰਪ੍ਰਸਤੀ ਹੇਠ ਅਤੇ ਯੂਥ ਅਕਾਲੀ ਦਲ ਹਲਕਾ ਧਰਮਕੋਟ ਦੇ ਪ੍ਰਧਾਨ ਪਰਮਿੰਦਰ ਸਿੰਘ ਭੁੱਲਰ ਦੀ ਯੋਗ ਅਗਵਾਈ ਵਿਚ ਕਰਵਾਈ ਗਈ ।

ਅਜੀਤ ਡੈਸਕ 23-08-2026
ਧਰਮਕੋਟ / ਕੋਟ ਈਸੇ ਖਾਂ , 22 ਅਗਸਤ ( ਪਰਮਜੀਤ ਸਿੰਘ , ਗੁਰਮੀਤ ਸਿੰਘ ਖ਼ਾਲਸਾ )- ਸ਼੍ਰੋਮਣੀ ਅਕਾਲੀ ਦਲ ( ਬ ) ਨੂੰ ਹਲਕਾ ਧਰਮਕੋਟ ਅੰਦਰ ਹੋਰ ਮਜ਼ਬੂਤ ਅਤੇ ਜੁਝਾਰੂ ਬਣਾਉਣ ਦੇ ਮਕਸਦ ਨਾਲ ਅੱਜ ਸਥਾਨਕ ਰਾਇਲ ਪੈਲੇਸ ਵਿਖੇ ਇਕ ਅਤਿ ਪ੍ਰਭਾਵਸ਼ਾਲੀ ਅਤੇ ਭਰਵੀਂ ਯੂਥ ਮਿਲਣੀ ਦਾ ਆਯੋਜਨ ਕੀਤਾ ਗਿਆ । ਇਹ ਯੂਥ ਮਿਲਣੀ ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਸੁਚੱਜੀ ਸਰਪ੍ਰਸਤੀ ਹੇਠ ਅਤੇ ਯੂਥ ਅਕਾਲੀ ਦਲ ਹਲਕਾ ਧਰਮਕੋਟ ਦੇ ਪ੍ਰਧਾਨ ਪਰਮਿੰਦਰ ਸਿੰਘ ਭੁੱਲਰ ਦੀ ਯੋਗ ਅਗਵਾਈ ਵਿਚ ਕਰਵਾਈ ਗਈ । ਇਸ ਯੂਥ ਮਿਲਣੀ ਵਿਚ ਹਲਕਾ ਧਰਮਕੋਟ ਦੇ ਵੱਖ - ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਆਗੂਆਂ , ਸਰਕਲ ਪ੍ਰਧਾਨਾਂ ਅਤੇ ਯੂਥ ਵਿੰਗ ਦੇ ਜੁਝਾਰੂ ਵਰਕਰਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਇਸ ਪ੍ਰੋਗਰਾਮ ਨੂੰ ਸਫਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ । ਯੂਥ ਮਿਲਣੀ ਦੌਰਾਨ ਨੌਜਵਾਨਾਂ ਨਾਲ ਖੁੱਲ੍ਹੇ ਦਿਲ ਅਤੇ ਖੁੱਲ੍ਹੇ ਮਨ ਨਾਲ ਵਿਚਾਰ - ਵਟਾਂਦਰਾ ਕੀਤਾ ਗਿਆ । ਇਸ ਮੌਕੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਭੁੱਲਰ ਨੇ ਪਹੁੰਚੇ ਹੋਏ ਸਮੂਹ ਨੌਜਵਾਨ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨ ਕਿਸੇ ਵੀ ਜਥੇਬੰਦੀ , ਕਿਸੇ ਵੀ ਕੌਮ ਅਤੇ ਕਿਸੇ ਵੀ ਸੂਬੇ ਦੀ ਅਸਲ ਤਾਕਤ , ਸ਼ਕਤੀ ਅਤੇ ਭਵਿੱਖ ਹੁੰਦੇ ਹਨ । ਜਿਸ ਜਥੇਬੰਦੀ ਦੇ ਨਾਲ ਨੌਜਵਾਨ ਖੜ੍ਹਾ ਹੈ , ਉਸ ਜਥੇਬੰਦੀ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਹਰਾ ਨਹੀਂ ਸਕਦੀ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਨੌਜਵਾਨਾਂ ਨੂੰ ਬਣਦਾ ਮਾਣ - ਸਤਿਕਾਰ ਦਿੰਦਾ ਆਇਆ ਹੈ ਅਤੇ ਭਵਿੱਖ ਵਿਚ ਵੀ ਨੌਜਵਾਨਾਂ ਨੂੰ ਪਾਰਟੀ ਵਿਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ । ਮਿਲਣੀ ਦਾ ਮੁੱਖ ਏਜੰਡਾ ਆਉਣ ਵਾਲੀ 9 ਸਤੰਬਰ ਦਿਨ ਬੁੱਧਵਾਰ ਨੂੰ ਦਾਣਾ ਮੰਡੀ ਧਰਮਕੋਟ ਵਿਖੇ ਹੋਣ ਜਾ ਰਹੀ ਵਿਸ਼ਾਲ ਪੰਜਾਬ ਬਚਾਓ ਰੈਲੀ ਸਬੰਧੀ ਸੀ । ਇਸ ਮੌਕੇ ਵਿਸ਼ੇਸ਼ ਤੌਰ ‘ ਤੇ ਪਹੁੰਚੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮੋਗਾ ਦਿਹਾਤੀ ਹਰਜੋਤ ਸਿੰਘ ਡੇਮਰੂ ਅਤੇ ਜ਼ਿਲ੍ਹਾ ਪ੍ਰਧਾਨ ਮੋਗਾ ਸ਼ਹਿਰੀ ਦੇਬ ਅਸ਼ੀਸ਼ ਮਲਿਕ ਨੇ ਵੀ ਨੌਜਵਾਨਾਂ ਵਿਚ ਜੋਸ਼ ਭਰਦਿਆਂ ਕਿਹਾ ਕਿ ਯੂਥ ਅਕਾਲੀ ਦਲ ਪੰਜਾਬ ਦੇ ਹੱਕਾਂ ਅਤੇ ਪੰਜਾਬੀਅਤ ਦੀ ਰਾਖੀ ਲਈ ਹਮੇਸ਼ਾ ਮੋਹਰੀ ਰਿਹਾ ਹੈ । ਉਨ੍ਹਾਂ ਸਮੂਹ ਵਰਕਰਾਂ ਨੂੰ ਇਕਜੁੱਟ ਹੋ ਕੇ ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ । ਇਸ ਮੌਕੇ ਅਮਨਪ੍ਰੀਤ ਸਿੰਘ ਗਾਬਾ , ਦਿਲਬਾਗ ਸਿੰਘ ਹੈਪੀ ਭੁੱਲਰ , ਗੁਰਭੇਜ ਸਿੰਘ , ਅਰਮਿੰਦਰ ਸਿੰਘ , ਇਕਬਾਲ ਸਿੰਘ ਗਿੱਲ , ਜਗਦੀਪ ਸਿੰਘ ਢਿੱਲੋਂ , ਹਰਿੰਦਰ ਸਿੰਘ ਹੈਪੀ , ਗੁਰਪ੍ਰੀਤ ਸਿੰਘ ਘਲੋਟੀ , ਅਜੀਤਪਾਲ ਸਿੰਘ ਹੈਪੀ , ਜਗਦੇਵ ਸਿੰਘ , ਗੁਰਦੀਪ ਸਿੰਘ ਰਾਜੂ , ਗੁਰਪ੍ਰਕਾਸ਼ ਸਿੰਘ , ਗੁਰਜਿੰਦਰ ਸਿੰਘ ਸੋਨੀ , ਅਮਨਪ੍ਰੀਤ ਸਿੰਘ ਸਿੱਧੂ , ਰਜਿੰਦਰ ਸਿੰਘ ਜਨੇਰ , ਡਾ . ਜਤਿੰਦਰ ਸਿੰਘ , ਗੁਰਮੇਲ ਸਿੰਘ , ਭਜਨ ਸਿੰਘ ਸੋਢੀ , ਕਰਨਵੀਰ ਸਿੰਘ ਅਤੇ ਅਮਨਿੰਦਰ ਸਿੰਘ ਸਮੇਤ ਹਲਕਾ ਧਰਮਕੋਟ ਦੇ ਸਮੂਹ ਸਰਕਲ ਪ੍ਰਧਾਨ ਅਤੇ ਯੂਥ ਵਿੰਗ ਦੇ ਵੱਡੀ ਗਿਣਤੀ ਵਿਚ ਜੁਝਾਰੂ ਵਰਕਰ ਹਾਜ਼ਰ ਸਨ ।
ਪਿਛਲੀ ਖ਼ਬਰ 25 ਨੂੰ ਆਮ ਆਦਮੀ ਕਲੀਨਿਕ ਬੰਦ ਅਗਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ’ਤੇ ਬਲੂਮਿੰਗ ਬਡਜ਼ ਸਕੂਲ ਵਿਖੇ ਲਗਾਇਆ ਖ਼ੂਨਦਾਨ ਕੈਂਪ ਗੁਰੂ ਨਾਨਕ ਕਾਲਜ ਦੇ 30...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।