23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

‘ਮੋਦੀ ਤੇਰੇ ਰਾਜ ਮੇਂ ਕਟੋਰਾ ਆ ਗਿਆ ਜਨਤਾ ਕੇ ਹਾਥ ਮੇਂ’, ਖੰਡ ਦਾਲਾਂ ਘਿਉ ਸਰ੍ਹੋਂ ਦੇ ਤੇਲ ਦੇ ਰੇਟ ਅਸਮਾਨੀ ਚੜ੍ਹੇ-ਲਾਭ ਸਿੰਘ ਆਹਲੂਵਾਲੀਆ

ਧਰਮਕੋਟ , 22 ਅਗਸਤ ( ਪਰਮਜੀਤ ਸਿੰਘ )- ਜਿੱਥੇ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਕਾਰਨ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ । ਉੱਥੇ ਹੀ ਹੁਣ ਘਰੇਲੂ ਰਾਸ਼ਨ ਦੀਆਂ ਕੀਮਤਾਂ ਦੇ ਵਲੋਂ ਅਸਮਾਨ ਨੂੰ ਛੂਹ ਲੈਣ ਕਾਰਨ ਰਸੋਈ ਬਜਟ ਡਾਵਾਂ ਡੋਲ ਹੋ ਗਿਆ ਅਤੇ ਸਬਜ਼ੀਆਂ ਦੇ ਰੇਟ ਸੁਣ ਕੇ ਵੀ ਤਰੇਲੀਆਂ ਆਉਣ ਲੱਗ ਪਈਆਂ ਹਨ ਲੋਕਾਂ ਵਿਚ ਹਾਹਾਕਾਰ ਮੱਚੀ ਪਈ ਹੈ ।

ਕਾਂਗਰਸੀ ਆਗੂ ਲਾਭ ਸਿੰਘ ਆਹਲੂਵਾਲੀਆ ਤੇ ਕੁਲਵਿੰਦਰ ਸਿੰਘ ਬਲਾਕ ਪ੍ਰਧਾਨ। 23-08-2026
ਧਰਮਕੋਟ , 22 ਅਗਸਤ ( ਪਰਮਜੀਤ ਸਿੰਘ )- ਜਿੱਥੇ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਕਾਰਨ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ । ਉੱਥੇ ਹੀ ਹੁਣ ਘਰੇਲੂ ਰਾਸ਼ਨ ਦੀਆਂ ਕੀਮਤਾਂ ਦੇ ਵਲੋਂ ਅਸਮਾਨ ਨੂੰ ਛੂਹ ਲੈਣ ਕਾਰਨ ਰਸੋਈ ਬਜਟ ਡਾਵਾਂ ਡੋਲ ਹੋ ਗਿਆ ਅਤੇ ਸਬਜ਼ੀਆਂ ਦੇ ਰੇਟ ਸੁਣ ਕੇ ਵੀ ਤਰੇਲੀਆਂ ਆਉਣ ਲੱਗ ਪਈਆਂ ਹਨ ਲੋਕਾਂ ਵਿਚ ਹਾਹਾਕਾਰ ਮੱਚੀ ਪਈ ਹੈ । ਅੱਜ ਤੋਂ ਮਹਿਜ਼ ਤਿੰਨ ਦਿਨ ਪਹਿਲਾਂ 45 ਰੁਪਏ ਕਿੱਲੋ ਵਿਕਣ ਵਾਲੀ ਖੰਡ ਅੱਜ 65 ਤੋਂ 70 ਰੁਪਏ ਵਿਕ ਰਹੀ ਹੈ । ਇਸ ਸੰਬੰਧੀ ਮੋਗਾ ਤੋਂ ਉੱਘੇ ਕਾਂਗਰਸੀ ਆਗੂ ਲਾਭ ਸਿੰਘ ਆਹਲੂਵਾਲੀਆ ਅਤੇ ਧਰਮਕੋਟ ਤੋਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਬੱਡੂਵਾਲ ਨੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪਹਿਲਾਂ ਸਰਕਾਰ ਵਲੋਂ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਚੁੱਪ ਚਾਪ ਵਾਧਾ ਕਰ ਰਹੀ ਸੀ ਅਤੇ ਉਸ ਤੋਂ ਬਾਅਦ ਪੈਟਰੋਲ ਦੇ ਵਿਚ 20 ਫ਼ੀਸਦੀ ਇਥੋਂਨੋਲ ਮਿਲਾ ਕੇ ਕੇ ਗੱਡੀਆਂ ਦਾ ਸੱਤਿਆਨਾਸ ਕਰਨ ਦੇ ਵਿਚ ਮੋਦੀ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ । ਹੁਣ ਗ਼ਰੀਬਾਂ ਦੀ ਥਾਲ਼ੀ ਵਿਚੋਂ ਰੋਟੀ ਚੁੱਕ ਕੇ ਆਪਣੇ ਪੂੰਜੀਪਤੀਆਂ ਦੀ ਤਜੌਰੀਆਂ ਭਰ ਰਹੀ ਹੈ । ਜਿਸ ਕਾਰਨ ਮਹਿੰਗਾਈ ਦਿਨੋ - ਦਿਨ ਬੇਕਾਬੂ ਹੁੰਦੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੀ ਸਭ ਤੋਂ ਵੱਡੀ ਮਾਰ ਗਰੀਬ ਲੋਕਾਂ , ਕਿਸਾਨਾਂ , ਮਜ਼ਦੂਰਾਂ ਅਤੇ ਮੱਧ ਵਰਗ ਨੂੰ ਝੱਲਣੀ ਪੈ ਰਹੀ ਹੈ । ਉਨ੍ਹਾਂ ਕਿਹਾ ਕਿ ਲੋਕ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਹੁਣ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ । ਜਿੱਥੇ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਣ ਨਾਲ ਆਵਾਜਾਈ ਦਾ ਖਰਚਾ ਵਧ ਗਿਆ ਹੈ , ਜਿਸ ਕਾਰਨ ਹਰ ਵਸਤੂ ਦੇ ਭਾਅ ਵਿਚ ਵਾਧਾ ਹੋਇਆ ਹੈ । ਖਾਣ - ਪੀਣ ਦੀਆਂ ਚੀਜ਼ਾਂ , ਦਾਲਾਂ , ਸਬਜ਼ੀਆਂ , ਰਸੋਈ ਗੈਸ ਅਤੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲ਼ੀਆਂ ਸਬਜ਼ੀਆਂ ਦੇ ਰੇਟ ਵੀ ਅਸਮਾਨ ਨੂੰ ਛੂਹ ਰਹੇ ਹਨ । ਲਾਭ ਸਿੰਘ ਆਹਲੂਵਾਲੀਆ ਅਤੇ ਕਾਂਗਰਸ ਪਾਰਟੀ ਦੇ ਧਰਮਕੋਟ ਤੋਂ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਬੱਡੂਵਾਲਾ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਕਿਸਾਨਾਂ ਦੀ ਖੇਤੀ ਦੀ ਲਾਗਤ ਕਈ ਗੁਣਾ ਵੱਧ ਚੁੱਕੀ ਹੈ । ਟਰੈਕਟਰਾਂ , ਕੰਬਾਈਨਾਂ ਅਤੇ ਹੋਰ ਖੇਤੀ ਮਸ਼ੀਨਰੀ ਦਾ ਖਰਚਾ ਵਧਣ ਨਾਲ ਕਿਸਾਨ ਪਹਿਲਾਂ ਨਾਲੋਂ ਵੱਧ ਆਰਥਿਕ ਬੋਝ ਹੇਠ ਆ ਗਏ ਹਨ । ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨਾਂ ਨੂੰ ਫ਼ਸਲਾਂ ਦੇ ਠੀਕ ਭਾਅ ਨਹੀਂ ਮਿਲ ਰਹੇ , ਦੂਜੇ ਪਾਸੇ ਡੀਜ਼ਲ ਅਤੇ ਹੋਰ ਘਰੇਲੂ ਜ਼ਰੂਰੀ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਦੇ ਨਾਲ ਨਾਲ ਗ਼ਰੀਬਾਂ , ਮੱਧ ਵਰਗੀ ਪਰਿਵਾਰਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਦੇਸ਼ ਦੇ ਆਗੂ ਅਤੇ ਸਰਕਾਰ ਲੋਕਾਂ ਨੂੰ ਖਰਚੇ ਘੱਟ ਕਰਨ ਦੀਆਂ ਸਲਾਹਾਂ ਦੇ ਰਹੇ ਹਨ ਅਤੇ ਆਪ ਵਿਦੇਸ਼ੀ ਦੌਰੇ ਕਰ ਰਹੇ ਹਨ ਇਨ੍ਹਾਂ ਵਿਦੇਸ਼ੀ ਦੌਰਿਆਂ ਤੋਂ ਅੱਜ ਤਿੱਕਰ ਭਾਰਤ ਸਰਕਾਰ ਜਾਂ ਭਾਰਤ ਦੇ ਲੋਕਾਂ ਨੂੰ ਕੋਈ ਵੀ ਫ਼ਾਇਦਾ ਨਹੀਂ ਹੋਇਆ ਸਗੋਂ ਆਰਥਿਕ ਬੋਝ ਵਧ ਰਿਹਾ ਹੈ ਜਨਤਾ ਮਹਿੰਗਾਈ ਦੇ ਪਿੜ ਵਿਚ ਦਿਨੋ ਦਿਨੋਂ ਪਿਸਦੀ ਜਾ ਰਹੀ ਹੈ ਅਤੇ ਸਾਡੇ ਦੇਸ਼ ਦੇ ਨੇਤਾ ਵਿਦੇਸ਼ੀ ਦੌਰੇ ਕਰ ਰਹੇ ਹਨ ਅਤੇ ਇਕ - ਦੋ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਬੱਚਤ ਕਰਨ ਅਤੇ ਘੱਟ ਖ਼ਰਚ ਕਰਨ ਲਈ ਕਿਹਾ ਜਾ ਰਿਹਾ ਹੈ , ਪਰ ਆਮ ਲੋਕਾਂ ਦਾ ਸਵਾਲ ਹੈ ਕਿ ਜਦੋਂ ਹਰ ਚੀਜ਼ ਮਹਿੰਗੀ ਹੋ ਰਹੀ ਹੈ ਤਾਂ ਗਰੀਬ ਅਤੇ ਮੱਧ ਵਰਗ ਆਪਣੇ ਖਰਚੇ ਕਿਵੇਂ ਘੱਟ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਹਿਲਾਂ ਮਹਿੰਗਾਈ ‘ ਤੇ ਕਾਬੂ ਪਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਪੈਟਰੋਲ - ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਸਿਰਫ਼ ਆਵਾਜਾਈ ਹੀ ਪ੍ਰਭਾਵਿਤ ਨਹੀਂ ਹੁੰਦੀ , ਸਗੋਂ ਇਸ ਦਾ ਸਿੱਧਾ ਅਸਰ ਹਰ ਖੇਤਰ ‘ ਤੇ ਪੈਂਦਾ ਹੈ । ਛੋਟੇ ਵਪਾਰੀ , ਰੇਹੜੀ - ਫੜੀ ਵਾਲੇ , ਮਜ਼ਦੂਰ ਅਤੇ ਨੌਕਰੀਪੇਸ਼ਾ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ ।
ਪਿਛਲੀ ਖ਼ਬਰ ਮੋਗਾ ਜ਼ਿਲ੍ਹੇ ਤੋਂ ਕਾਂਗਰਸ ਹਾਈਕਮਾਂਡ ਵੱਡੀ ਰੈਲੀ ਕਰ ਕੇ ਕਰੇਗੀ 2027 ਦੀਆਂ ਚੋਣਾਂ ਦਾ ਆਗਾਜ਼-ਭੁਪਿੰਦਰ ਸਾਹੋਕੇ ਕਿਹਾ,... ਅਗਲੀ ਖ਼ਬਰ ਜੀ ਐਜੂਕੇਸ਼ਨ ਧਰਮਕੋਟ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਹਾਸਿਲ ਕੀਤੇ 8 ਬੈਂਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।