23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੰਤ ਬਾਬਾ ਖਜਾਨ ਸਿੰਘ ਜੀ ਦੀ ਯਾਦ ’ਚ ਹੋਣ ਵਾਲੇ ਖੇਡ ਮੇਲੇ ਲਈ ਉਗਰਾਹੀ ਸ਼ੁਰੂ

ਕਿਸ਼ਨਪੁਰਾ ਕਲਾਂ , 22 ਅਗਸਤ ( ਪਰਮਿੰਦਰ ਸਿੰਘ ਗਿੱਲ , ਅਮੋਲਕ ਸਿੰਘ ਕਲਸੀ )- ਪਿੰਡ ਭਿੰਡਰ ਕਲਾਂ ਵਿਖੇ ਸੰਤ ਬਾਬਾ ਖਜਾਨ ਸਿੰਘ ਜੀ ਦੀ ਮਿੱਠੀ ਯਾਦ ਵਿਚ ਕਰਵਾਏ ਜਾ ਰਹੇ ਖੇਡ ਮੇਲੇ ਲਈ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਬਾਬਾ ਸੰਮਣ ਜੀ ਦੇ ਅਸਥਾਨ ‘ ਤੇ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਨ ਉਪਰੰਤ ਉਗਰਾਹੀ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਿਹਾ ਕਿ ਖੇਡ ਮੇਲੇ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਵਿਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ।

ਅਜੀਤ ਡੈਸਕ 23-08-2026
ਕਿਸ਼ਨਪੁਰਾ ਕਲਾਂ , 22 ਅਗਸਤ ( ਪਰਮਿੰਦਰ ਸਿੰਘ ਗਿੱਲ , ਅਮੋਲਕ ਸਿੰਘ ਕਲਸੀ )- ਪਿੰਡ ਭਿੰਡਰ ਕਲਾਂ ਵਿਖੇ ਸੰਤ ਬਾਬਾ ਖਜਾਨ ਸਿੰਘ ਜੀ ਦੀ ਮਿੱਠੀ ਯਾਦ ਵਿਚ ਕਰਵਾਏ ਜਾ ਰਹੇ ਖੇਡ ਮੇਲੇ ਲਈ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਬਾਬਾ ਸੰਮਣ ਜੀ ਦੇ ਅਸਥਾਨ ‘ ਤੇ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਨ ਉਪਰੰਤ ਉਗਰਾਹੀ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਿਹਾ ਕਿ ਖੇਡ ਮੇਲੇ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਵਿਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ । ਉਨ੍ਹਾਂ ਸਮੂਹ ਪ੍ਰਵਾਸੀ ਭਾਰਤੀਆਂ , ਨਗਰ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਖੇਡ ਮੇਲੇ ਦੀ ਸਫਲਤਾ ਲਈ ਵੱਧ - ਚੜ੍ਹ ਕੇ ਸਹਿਯੋਗ ਦੇਣ । ਕਮੇਟੀ ਮੈਂਬਰਾਂ ਨੇ ਦੱਸਿਆ ਕਿ ਖੇਡ ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ - ਵੱਖ ਪ੍ਰਬੰਧ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਵਲੋਂ ਹਰ ਸਾਲ ਖੇਡ ਮੇਲੇ ਨੂੰ ਮਿਲਦਾ ਸਹਿਯੋਗ ਨੌਜਵਾਨਾਂ ਲਈ ਹੌਸਲੇ ਦਾ ਸਰੋਤ ਬਣਦਾ ਹੈ । ਇਸ ਮੌਕੇ ਰਣਜੀਤ ਸਿੰਘ ਬਾਬੇ ਕੇ , ਜਰਨੈਲ ਸਿੰਘ ਬਾਬੇ ਕੇ , ਕੇਵਲ ਸਿੰਘ , ਰਣਜੋਧ ਸਿੰਘ ਯੋਧਾ , ਜਿੰਦਰ ਸਿੰਘ , ਗੁਰਤੇਜ ਸਿੰਘ ਤੇਜਾ ਖਹਿਰਾ , ਸਵਰਨ ਸਿੰਘ ਨੋਨੀ ਕਾਮਰੇਡ , ਕੈਪਟਨ ਅਮਰਿੰਦਰ ਸਿੰਘ , ਜੋਗਿੰਦਰ ਸਿੰਘ , ਭਗਵੰਤ ਸਿੰਘ , ਦਰਸ਼ਨ ਸਿੰਘ ਸੰਧੂ , ਜਗਰਾਜ ਸਿੰਘ ਰਾਜੂ , ਗੁਰਮੀਤ ਸਿੰਘ ਮੀਤਾ , ਦਵਿੰਦਰ ਸਿੰਘ ਦਾਰਾ , ਜਗਜੀਤ ਸਿੰਘ , ਜਸਵੀਰ ਸਿੰਘ ਦੁੱਕੀ , ਹੈਪੀ ਰਾਜਸਥਾਨੀ , ਕੁਲਵੰਤ ਸਿੰਘ ਪੱਪੂ , ਜਗਮੋਹਨ ਸਿੰਘ ਫ਼ੌਜੀ , ਰਾਜੂ ਭਿੰਡਰ , ਮਨੀ ਜ਼ੈਲਦਾਰ , ਪ੍ਰਧਾਨ ਸਰੂਪਇੰਦਰ ਸਿੰਘ ਰਿੰਟੂ ਮੱਲ੍ਹੀ , ਬਲਵੰਤ ਸਿੰਘ ਬਾਬੂ ਭਿੰਡਰ ਪੰਚ , ਰਣਜੀਤ ਸਿੰਘ ਬਿੱਟੂ ਪੰਚ ਅਤੇ ਜਗਰਾਜ ਸਿੰਘ ਸਾਬਕਾ ਪੰਚ ਸਮੇਤ ਹੋਰ ਕਮੇਟੀ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 6 ਵਿਅਕਤੀ ਕਾਬੂ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਤਿਉਹਾਰਾਂ ਤੋਂ ਪਹਿਲਾਂ ਪ੍ਰਤਾਪ ਰੋਡ ਦਾ ਕੰਮ ਮੁਕੰਮਲ ਕੀਤਾ ਜਾਵੇ, ਰਾਤ ਸਮੇਂ ਕੰਮ ਕਰਵਾ ਕੇ ਲਿਆਂਦੀ ਜਾਵੇ ਤੇਜ਼ੀ-ਡਿੰਪਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।