28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਿਖੇ ਓਵਰਆਲ ਅਧਿਆਪਕ ਸਮਰੱਥਾ ਨਿਰਮਾਣ ਵਰਕਸ਼ਾਪ ਸਫਲਤਾ ਪੂਰਵਕ ਸਮਾਪਤ

ਮੋਗਾ, 27 ਅਗਸਤ (ਸੁਰਿੰਦਰਪਾਲ ਸਿੰਘ)-ਡੀ. ਏ.

ਅਜੀਤ ਡੈਸਕ 28-08-2026
ਮੋਗਾ, 27 ਅਗਸਤ (ਸੁਰਿੰਦਰਪਾਲ ਸਿੰਘ)-ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਿਖੇ ਸੀ.ਬੀ.ਐਸ.ਈ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲੀ ਅਧਿਆਪਕਾਂ ਲਈ ਆਯੋਜਿਤ ਦੋ-ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਸਫਲਤਾ ਪੂਰਵਕ ਸਮਾਪਤ ਹੋ ਗਿਆ। ਇਸ ਵਿਸ਼ੇਸ਼ ਵਰਕਸ਼ਾਪ ਵਿਚ ਖੇਤਰ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ। ਇਸ ਦੋ ਰੋਜ਼ਾ ਵਰਕਸ਼ਾਪ ਦੇ ਮੁੱਖ ਸਰੋਤ ਵਿਅਕਤੀ ਵਜੋਂ ਨਾਮਵਰ ਰਾਸ਼ਟਰੀ ਟਰੇਨਰ ਮੇਜਰ ਪ੍ਰਦੀਪ ਕੁਮਾਰ ਨੇ ਸ਼ਿਰਕਤ ਕੀਤੀ, ਜਦ ਕਿ ਮਿਸ ਨਸੀਮ ਬਾਨੋ ਨੇ ਕੋ-ਰਿਸੋਰਸ ਪਰਸਨ ਵਜੋਂ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਵਰਕਸ਼ਾਪ ਦੌਰਾਨ ਨਵੀਂ ਸਿੱਖਿਆ ਨੀਤੀ ਦੇ ਵੱਖ-ਵੱਖ ਮਹੱਤਵਪੂਰਨ ਪਹਿਲੂਆਂ ‘ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਮੇਜਰ ਪ੍ਰਦੀਪ ਕੁਮਾਰ ਨੇ ਸਿੱਖਿਆ ਦੇ ਵੱਖ-ਵੱਖ ਪੱਧਰਾਂ ‘ਤੇ ਮਾਧਿਅਮ ਵਜੋਂ ਮਾਂ-ਬੋਲੀ ਦੀ ਵਰਤੋਂ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਾਂ-ਬੋਲੀ ਪੰਜਾਬੀ ਰਾਹੀਂ ਸਿੱਖਿਆ ਦੇਣ ਦੀ ਲੋੜ ਨੂੰ ਰੇਖਾਂਕਿਤ ਕੀਤਾ ਤਾਂ ਜੋ ਬੱਚੇ ਸੰਕਲਪਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਣ। ਇਸ ਤੋਂ ਇਲਾਵਾ ਅਧਿਆਪਕਾਂ ਨਾਲ ਆਧੁਨਿਕ ਮੁਲਾਂਕਣ ਪ੍ਰਣਾਲੀਆਂ, ਰਚਨਾਤਮਿਕ ਪ੍ਰੀਖਿਆ ਤਕਨੀਕਾਂ ਅਤੇ ਗਤੀਵਿਧੀ ਆਧਾਰਿਤ ਸਿੱਖਿਆ ਦੇ ਨਵੇਂ ਢੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪੂਰੇ ਪ੍ਰੋਗਰਾਮ ਦੌਰਾਨ ਅਧਿਆਪਕਾਂ ਦਾ ਉਤਸ਼ਾਹ ਅਤੇ ਆਪਸੀ ਤਾਲਮੇਲ ਵੇਖਣਯੋਗ ਸੀ। ਜ਼ਿਕਰਯੋਗ ਹੈ ਕਿ ਮੁੱਖ ਵਕਤਾ ਮੇਜਰ ਪ੍ਰਦੀਪ ਕੁਮਾਰ ਕੋਲ ਸਕੂਲੀ ਸਿੱਖਿਆ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਉੱਚ ਅਤੇ ਮੱਧ ਪੱਧਰੀ ਅਧਿਕਾਰੀਆਂ ਲਈ ਲੀਡਰਸ਼ਿਪ ਸਕਿੱਲਜ਼, ਮੈਨੇਜਮੈਂਟ ਸਕਿੱਲਜ਼ ਅਤੇ ਸੋਫਟ ਸਕਿੱਲਜ਼ ਵਰਗੇ ਵਿਸ਼ਿਆਂ ‘ਤੇ ਅਜਿਹੇ ਸਮਰੱਥਾ ਨਿਰਮਾਣ ਪ੍ਰੋਗਰਾਮ ਚਲਾਉਣ ਦਾ ਲੰਮਾ ਤਜਰਬਾ ਹੈ। ਉਨ੍ਹਾਂ ਦੇ ਵਿਆਪਕ ਅਨੁਭਵ ਨੇ ਅਧਿਆਪਕਾਂ ਨੂੰ ਵੀ ਪੇਸ਼ੇਵਰ ਲੀਡਰਸ਼ਿਪ ਅਤੇ ਕਲਾਸ-ਰੂਮ ਮੈਨੇਜਮੈਂਟ ਦੀਆਂ ਬਾਰੀਕੀਆਂ ਸਮਝਣ ਵਿਚ ਵੱਡੀ ਮਦਦ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਮੇਜਰ ਪ੍ਰਦੀਪ ਕੁਮਾਰ ਨੇ ਸਮੂਹ ਭਾਗੀਦਾਰ ਅਧਿਆਪਕਾਂ ਦਾ ਉਨ੍ਹਾਂ ਦੇ ਪੂਰਨ ਸਹਿਯੋਗ, ਉਤਸ਼ਾਹ ਅਤੇ ਸਰਗਰਮ ਹਿੱਸੇਦਾਰੀ ਲਈ ਧੰਨਵਾਦ ਕੀਤਾ। ਉਨ੍ਹਾਂ ਆਪਣੀ ਸਹਿ-ਸਰੋਤ ਵਿਅਕਤੀ ਮਿਸ ਨਸੀਮ ਬਾਨੋ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਬਿਹਤਰੀਨ ਸਹਿਯੋਗ ਅਤੇ ਯੋਗਦਾਨ ਨੇ ਇਸ ਦੋ ਰੋਜ਼ਾ ਪ੍ਰੋਗਰਾਮ ਨੂੰ ਯਾਦਗਾਰੀ ਅਤੇ ਸਫਲ ਬਣਾਇਆ।
ਪਿਛਲੀ ਖ਼ਬਰ ਮੁਲਾਜ਼ਮ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਗਲੀ ਖ਼ਬਰ ਸਰਕਾਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ ਦੀ ਅੰਡਰ-14 ਫੁੱਟਬਾਲ ਟੀਮ ਜ਼ਿਲ੍ਹੇ ਵਿਚੋਂ ਦੂਜੇ ਨੰਬਰ ’ਤੇ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।