29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸੇਵਾ ਭਾਰਤੀ ਮੋਗਾ ਵਲੋਂ ਕੇਂਦਰਾਂ ਦੀਆਂ ਲੜਕੀਆਂ ਨੇ ਫ਼ੌਜੀ ਵੀਰਾਂ ਨੂੰ ਰੱਖੜੀਆਂ ਬੰਨ੍ਹੀਆਂ

ਮੋਗਾ, 28 ਅਗਸਤ (ਜਸਪਾਲ ਸਿੰਘ ਬੱਬੀ)-ਸੇਵਾ ਭਾਰਤੀ ਮੋਗਾ ਪ੍ਰਧਾਨ ਸਤਪਾਲ ਜਿੰਦਲ ਦੀ ਅਗਵਾਈ ਹੇਠ ਸ਼ਹੀਦ ਪਾਰਕ ਮੋਗਾ ਵਿਖੇ ਦੇਸ਼ ਦੀ ਰੱਖਿਆ ਲਈ ਸਮਰਪਿਤ ਫ਼ੌਜੀ ਵੀਰਾਂ ਪ੍ਰਤੀ ਸਤਿਕਾਰ, ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਸਮਰਪਿਤ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ। ਇਸ ਮੌਕੇ ਫ਼ੌਜੀ ਵੀਰਾਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਪ੍ਰਤੀ ਸਨਮਾਨ, ਸਨੇਹ ਅਤੇ ਕ੍ਰਿਤਜਤਾ ਦਾ ਪ੍ਰਗਟਾਵਾ ਕੀਤਾ।

ਮੋਗਾ ਵਿਖੇ ਸੇਵਾ ਭਾਰਤੀ ਮੋਗਾ ਵਲੋਂ ਕੇਂਦਰਾਂ ਦੀਆਂ ਲੜਕੀਆਂ ਫ਼ੌਜੀ ਵੀਰਾਂ ਨੂੰ ਰੱਖੜੀ ਬੰਨ੍ਹਣ ਮੌਕੇ। ਤਸਵੀਰ : ਜਸਪਾਲ ਸਿੰਘ ਬੱਬੀ 29-08-2026
ਮੋਗਾ, 28 ਅਗਸਤ (ਜਸਪਾਲ ਸਿੰਘ ਬੱਬੀ)-ਸੇਵਾ ਭਾਰਤੀ ਮੋਗਾ ਪ੍ਰਧਾਨ ਸਤਪਾਲ ਜਿੰਦਲ ਦੀ ਅਗਵਾਈ ਹੇਠ ਸ਼ਹੀਦ ਪਾਰਕ ਮੋਗਾ ਵਿਖੇ ਦੇਸ਼ ਦੀ ਰੱਖਿਆ ਲਈ ਸਮਰਪਿਤ ਫ਼ੌਜੀ ਵੀਰਾਂ ਪ੍ਰਤੀ ਸਤਿਕਾਰ, ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਸਮਰਪਿਤ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ। ਇਸ ਮੌਕੇ ਫ਼ੌਜੀ ਵੀਰਾਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਪ੍ਰਤੀ ਸਨਮਾਨ, ਸਨੇਹ ਅਤੇ ਕ੍ਰਿਤਜਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੇਵਾ ਭਾਰਤੀ ਵਲੋਂ ਚਲਾਏ ਜਾ ਰਹੇ ਕੇਂਦਰਾਂ ਦੀਆਂ ਲੜਕੀਆਂ ਨੇ ਆਪਣੇ ਹੱਥਾਂ ਨਾਲ ਸੁੰਦਰ ਰੱਖੜੀਆਂ ਤਿਆਰ ਕੀਤੀਆਂ, ਜੋ ਫ਼ੌਜੀ ਵੀਰਾਂ ਨੂੰ ਬੰਨੀਆਂ ਗਈਆਂ। ਇਸ ਮੌਕੇ ਸਤਪਾਲ ਜਿੰਦਲ, ਮੁਕੇਸ਼ ਕੋਚਰ ਨੇ ਕਿਹਾ ਕਿ ਸਾਡੇ ਫ਼ੌਜੀ ਵੀਰ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ। ਉਨ੍ਹਾਂ ਦੇ ਤਿਆਗ, ਹਿੰਮਤ ਅਤੇ ਸਮਰਪਣ ਸਦਕਾ ਹੀ ਦੇਸ਼ਵਾਸੀ ਸੁਰੱਖਿਅਤ ਮਾਹੌਲ ਵਿਚ ਆਪਣੇ ਤਿਉਹਾਰ ਮਨਾ ਸਕਦੇ ਹਨ। ਫ਼ੌਜੀ ਵੀਰਾਂ ਨੂੰ ਰੱਖੜੀ ਬੰਨ੍ਹਣਾ ਉਨ੍ਹਾਂ ਪ੍ਰਤੀ ਸਤਿਕਾਰ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਗਟ ਕਰਨ ਦਾ ਇਕ ਭਾਵਪੂਰਣ ਮੌਕਾ ਹੈ। ਉਨ੍ਹਾਂ ਫ਼ੌਜੀ ਵੀਰਾਂ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਮੁਕੇਸ਼ ਕੋਚਰ, ਨਵੀਨ ਪੁਰੀ, ਕੁਲਵੰਤ ਰਾਜਪੂਤ, ਚੇਤਨ, ਵਿਸ਼ਾਲ ਗੁਪਤਾ, ਡਾ. ਕੇਵਲ ਕ੍ਰਿਸ਼ਨ ਬਾਂਸਲ, ਐਡਵੋਕੇਟ ਰਾਜੇਸ਼ ਸ਼ਰਮਾ, ਸੇਵਾ ਭਾਰਤੀ ਦੇ ਪ੍ਰਧਾਨ ਸਤਪਾਲ ਜਿੰਦਲ, ਤਰਸੇਮ ਲਾਲ ਹਾਜ਼ਰ ਸਨ।
ਪਿਛਲੀ ਖ਼ਬਰ ਮੋਗਾ ਵਿਚ ਕੰਨਾਂ ਦੇ ਮੁਫ਼ਤ ਟੈਸਟ ਅਤੇ 55 ਫੀਸਦੀ ਛੋਟ ਉੱਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਸਟੋਰਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗ ’ਚ ਮਰਜ਼ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰੇ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।