08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਭੋਲਾ ਸਿੰਘ ਬਰਾੜ, ਜਸਵੀਰ ਸਿੰਘ ਨੱਥੂਵਾਲਾ, ਇਕਬਾਲ ਸਿੰਘ ਮਾਹਲਾ ਕਲਾਂ ਪਹਿਲਵਾਨ ਨੰਬਰਦਾਰ ਇਕੱਤਰ ਸਿੰਘ ਸਿੱਧੂ ਨੇ ਮੱਲ ਅਖਾੜੇ ਦੀ ਕਲਾ ਦੇ ਦਿਖਾਏ ਜੌਹਰ

ਠੱਠੀ ਭਾਈ, 5 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਲਧਾਈ ਕੇ ਵਿਖੇ ਲਗਾਏ ਗਏ ਕਬੱਡੀ ਕੈਂਪ ਦੌਰਾਨ ਭਾਈ ਬਚਨ ਸਿੰਘ ਮੱਲ ਅਖਾੜਾ ਪਿੰਡ ਫੂਲੇਵਾਲਾ ਦੇ ਪਹਿਲਵਾਨ ਨੰਬਰਦਾਰ ਇਕੱਤਰ ਸਿੰਘ ਸਿੱਧੂ ਲਧਾਈ ਕੇ ਨੇ ਭਲਵਾਨੀ ਡੰਡ, ਸਪਾਟੇ ਅਤੇ ਮੁਧਕਰ ਫੇਰਨ ਦੀ ਕਲਾ ਦੇ ਜੌਹਰ ਦਿਖਾਏ| ਉਨ੍ਹਾਂ ਵਲੋਂ ਕੀਤੀ ਗਈ ਸਖਤ ਕਸਰਤ ਅਤੇ ਭਲਵਾਨੀ ਦੇ ਜੌਹਰ ਨੂੰ ਦੇਖ ਕੇ ਕੈਂਪ ਵਿਚ ਮਿਹਨਤ ਕਰ ਰਹੇ ਖਿਡਾਰੀਆਂ ਅਤੇ ਹੋਰ ਹਾਜ਼ਰੀਨ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕੈਂਪ ਵਿਚ ਮੌਜੂਦ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਕਿਹਾ ਕਿ ਨੰਬਰਦਾਰ ਇਕੱਤਰ ਸਿੰਘ ਸਿੱਧੂ ਵਲੋਂ ਮੱਲ ਅਖਾੜੇ ਦੀ ਪੁਰਾਤਨ ਕਲਾ ਨੂੰ ਅੱਗੇ ਤੋਰਨ ਲਈ ਕੀਤੀ ਜਾ ਰਹੀ ਮਿਹਨਤ ਸ਼ਲਾਘਾਯੋਗ ਹੈ।

ਪਿੰਡ ਲਧਾਈ ਕੇ ਵਿਖੇ ਕਬੱਡੀ ਕੈਂਪ ਦੌਰਾਨ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਪਹਿਲਵਾਨ ਨੰਬਰਦਾਰ ਇਕੱਤਰ ਸਿੰਘ ਸਿੱਧੂ। ਤਸਵੀਰ : ਜਗਰੂਪ ਸਿੰਘ ਮਠਾੜੂ 08-09-2026
ਠੱਠੀ ਭਾਈ, 5 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਲਧਾਈ ਕੇ ਵਿਖੇ ਲਗਾਏ ਗਏ ਕਬੱਡੀ ਕੈਂਪ ਦੌਰਾਨ ਭਾਈ ਬਚਨ ਸਿੰਘ ਮੱਲ ਅਖਾੜਾ ਪਿੰਡ ਫੂਲੇਵਾਲਾ ਦੇ ਪਹਿਲਵਾਨ ਨੰਬਰਦਾਰ ਇਕੱਤਰ ਸਿੰਘ ਸਿੱਧੂ ਲਧਾਈ ਕੇ ਨੇ ਭਲਵਾਨੀ ਡੰਡ, ਸਪਾਟੇ ਅਤੇ ਮੁਧਕਰ ਫੇਰਨ ਦੀ ਕਲਾ ਦੇ ਜੌਹਰ ਦਿਖਾਏ| ਉਨ੍ਹਾਂ ਵਲੋਂ ਕੀਤੀ ਗਈ ਸਖਤ ਕਸਰਤ ਅਤੇ ਭਲਵਾਨੀ ਦੇ ਜੌਹਰ ਨੂੰ ਦੇਖ ਕੇ ਕੈਂਪ ਵਿਚ ਮਿਹਨਤ ਕਰ ਰਹੇ ਖਿਡਾਰੀਆਂ ਅਤੇ ਹੋਰ ਹਾਜ਼ਰੀਨ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕੈਂਪ ਵਿਚ ਮੌਜੂਦ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਕਿਹਾ ਕਿ ਨੰਬਰਦਾਰ ਇਕੱਤਰ ਸਿੰਘ ਸਿੱਧੂ ਵਲੋਂ ਮੱਲ ਅਖਾੜੇ ਦੀ ਪੁਰਾਤਨ ਕਲਾ ਨੂੰ ਅੱਗੇ ਤੋਰਨ ਲਈ ਕੀਤੀ ਜਾ ਰਹੀ ਮਿਹਨਤ ਸ਼ਲਾਘਾਯੋਗ ਹੈ। ਪ੍ਰਬੰਧਕਾਂ ਨੇ ਕਿਹਾ ਕਿ ਮੱਲ ਅਖਾੜਿਆਂ ਦੀ ਰਚਨਾ ਦੀ ਪ੍ਰੰਪਰਾ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵਲੋਂ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੌਜਵਾਨਾਂ ਨੂੰ ਰਵਾਇਤੀ ਖੇਡਾਂ ਅਤੇ ਕੁਸ਼ਤੀ ਨਾਲ ਜੁੜਨ ਦਾ ਸੱਦਾ ਦਿੱਤਾ।
ਪਿਛਲੀ ਖ਼ਬਰ ਪੰਜਾਬ ਸਰਕਾਰ ਪਾਣੀਆਂ ਦੇ ਮਸਲੇ ਸੰਬੰਧੀ ਧਾਰਾਵਾਂ ਤੁਰੰਤ ਰੱਦ ਕਰ ਕੇ ਕੇਂਦਰ ਸਰਕਾਰ ਨੂੰ ਭੇਜੇ-ਕਿਸਾਨ ਆਗੂ ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਿਲ ਕੀਤੇ 61 ਸਕੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।