11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਾਘਾ ਪੁਰਾਣਾ ਵਲੋਂ ਹੈਲਥ ਸੈਮੀਨਾਰ ਅਤੇ ਮਹੀਨਾਵਾਰ ਮੀਟਿੰਗ ਹੋਈ

ਬਾਘਾ ਪੁਰਾਣਾ, 10 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ ਜਿਸ ਵਿਚ ਹੈਲਥ ਸਬੰਧੀ ਸੈਮੀਨਾਰ ਲਗਾਇਆ ਗਿਆ। ਮੀਟਿੰਗ ਦੀ ਸ਼ੁਰੂਆਤ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕੀਤੀ ਗਈ ਅਤੇ ਹੈਲਥ ਸਬੰਧੀ ਬੋਲਦਿਆਂ ਡਾ.

ਅਜੀਤ ਡੈਸਕ 11-09-2026
ਬਾਘਾ ਪੁਰਾਣਾ, 10 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ ਜਿਸ ਵਿਚ ਹੈਲਥ ਸਬੰਧੀ ਸੈਮੀਨਾਰ ਲਗਾਇਆ ਗਿਆ। ਮੀਟਿੰਗ ਦੀ ਸ਼ੁਰੂਆਤ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕੀਤੀ ਗਈ ਅਤੇ ਹੈਲਥ ਸਬੰਧੀ ਬੋਲਦਿਆਂ ਡਾ. ਗੁਰਪ੍ਰੀਤ ਸਿੰਘ ਅਤੇ ਡਾ. ਸੁਖਪਾਲ ਸਿੰਘ ਢਿਲਵਾਂ ਵਾਲਾ ਨੇ ਕਿਹਾ ਕਿ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਸਾਨੂੰ ਕੁਦਰਤੀ ਫਲ, ਫਰੂਟ, ਸਬਜ਼ੀਆਂ ਅਤੇ ਘਰ ਦੇ ਬਣੇ ਬਿਨਾਂ ਕੈਮੀਕਲ ਵਾਲੀਆਂ ਵਸਤੂਆਂ ਹੀ ਇਸਤੇਮਾਲ ਕਰਨੀਆਂ ਚਾਹੀਦੀਆਂ ਜਿਸ ਨਾਲ ਸਾਡਾ ਸਰੀਰ ਅਤੇ ਦਿਮਾਗ਼ ਸਹੀ ਕੰਮ ਕਰਦਾ ਹੈ। ਇਸ ਮੌਕੇ ਜਗਸੀਰ ਸਿੰਘ ਮੀਨੀਆਂ, ਜਸਵੀਰ ਸਿੰਘ ਮਾਣੂੰਕੇ ਨੇ ਈਮੇਗਾ-3 ਬਾਰੇ ਭਰਪੂਰ ਜਾਣਕਾਰੀ ਦਿੱਤੀ, ਬਾਅਦ ਵਿਚ ਮੀਟਿੰਗ ਵਿਚ ਬਠਿੰਡਾ ਤੋਂ ਪਹੁੰਚੇ ਡਾ. ਤਰਨ ਗਰਗ (ਨੀਰੋ-ਸਰਜਨ), ਵੀਰਪਾਲ ਸਿੰਘ ਗੋਂਦਾਰਾ ਨੇ ਸਾਰਦਾ ਹਸਪਤਾਲ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਚੰਦ ਸਿੰਘ ਬਾਘਾ ਪੁਰਾਣਾ ਤੇ ਲਖਵਿੰਦਰ ਸਿੰਘ ਰੌਂਤਾ ਨੇ ਡਾਕਟਰ ਸਾਥੀਆਂ ਨੂੰ ਆਯੁਰਵੈਦ ਦਵਾਈਆਂ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਮੀਟਿੰਗ ਦੇ ਅਖੀਰ ‘ਚ ਬਲਾਕ ਪ੍ਰਧਾਨ ਗੁਰਮੇਲ ਸਿੰਘ ਢਿਲਵਾਂ ਨੇ ਆਏ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਪਿੰਡਾਂ, ਸ਼ਹਿਰਾਂ ਵਿਚ ਬੈਠੇ ਡਾਕਟਰ ਸਾਥੀਆਂ ਜਥੇਬੰਦੀ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਦਵਿੰਦਰ ਕੁਮਾਰ ਬੁੱਧ ਸਿੰਘ ਵਾਲਾ, ਬਲਦੇਵ ਸਿੰਘ ਕਾਲੇਕੇ, ਗੁਰਦੇਵ ਸਿੰਘ, ਬਾਲ-ਗੋਪਾਲ ਘੋਲੀਆ ਖ਼ੁਰਦ, ਬਲਵੀਰ ਸਿੰਘ ਮਾਣੂੰਕੇ, ਅੰਮ੍ਰਿਤਪਾਲ ਸਿੰਘ ਚੰਨੂਵਾਲਾ, ਸਤਨਾਮ ਸਿੰਘ, ਜਰਨੈਲ ਸਿੰਘ ਰਾਜੇਆਣਾ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਸਮਾਧ, ਦਰਸ਼ਨ ਸਿੰਘ, ਜਗਰੂਪ ਸਿੰਘ ਕੋਟਲਾ ਰਾਏ ਕਾ, ਮਨਪ੍ਰੀਤ ਸਿੰਘ ਮਾੜੀ ਮੁਸਤਫ਼ਾ, ਲਖਵੀਰ ਸਿੰਘ, ਗੁਰਚਰਨ ਸਿੰਘ ਫੂਲੇਵਾਲਾ, ਜਗਤਾਰ ਸਿੰਘ, ਗੁਰਸੇਵਕ ਸਿੰਘ ਲੰਗੇਆਣਾ, ਦਿਲਜੀਤ ਸੋਨੂੰ ਨੱਥੂਵਾਲਾ, ਦਿਸ਼ਾਤ ਗਿੱਲ, ਅਨਾਇਤ ਅਲੀ ਮੰਡੀਰਾਂ, ਸੁਖਵਿੰਦਰ ਕੁਮਾਰ ਬਾਘਾ ਪੁਰਾਣਾ, ਜਤਿੰਦਰਦੀਪ ਸਿੰਘ ਕੋਟਲਾ ਮੇਹਰ ਸਿੰਘ, ਬਲਤੇਜ ਸਿੰਘ ਨੱਥੋਕੇ, ਹਰਬਿੰਦਰ ਸਿੰਘ ਜੈ ਸਿੰਘ ਵਾਲਾ ਆਦਿ ਭਾਰੀ ਗਿਣਤੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਮੀਨੀਆ ’ਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਪੰਜਾਬ ਦੇ ਲੋਕ ਸੱਤਾ ਪਰਿਵਰਤਨ ਕਰਨ ਦੇ ਲਈ ਤ... ਅਗਲੀ ਖ਼ਬਰ 52ਵਾਂ ਸਾਲਾਨਾ ਕੀਰਤਨ ਸਮਾਗਮ 15 ਸਤੰਬਰ ਤੋਂ ਸ਼ੁਰੂ- ਬੀਬੀ ਹਰਜਿੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।