ਤੀਜੀ ‘ਅਰਜ਼ੀ ਸਾਡੀ, ਮਰਜ਼ੀ ਤੁਹਾਡੀ’ ਭਜਨ ਸੰਧਿਆ 19 ਨੂੰ
ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਸੱਦਾ ਪੱਤਰ ਕੀਤਾ ਭੇਟ
ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਵਿਚ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਮੋਗਾ ਰੋਟੀ ਬੈਂਕ ਸੰਸਥਾ ਵਲੋਂ ਤੀਜੀ ‘ਅਰਜ਼ੀ ਸਾਡੀ, ਮਰਜ਼ੀ ਤੁਹਾਡੀ’ ਭਜਨ ਸੰਧਿਆ ਦਾ ਆਯੋਜਨ 19 ਸਤੰਬਰ ਨੂੰ ਚੋਖਾ ਪੈਲੇਸ ਵਿਖੇ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 18 ਸਤੰਬਰ ਨੂੰ ਸਵੇਰੇ 7 ਵਜੇ ਬਾਬਾ ਸ਼ਿਆਮ ਖਾਟੂ ਵਾਲੇ ਦੀ ਵਿਸ਼ਾਲ ਨਿਸ਼ਾਨ ਯਾਤਰਾ ਵੀ ਕੱਢੀ ਜਾਵੇਗੀ।
ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਵਿਚ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਮੋਗਾ ਰੋਟੀ ਬੈਂਕ ਸੰਸਥਾ ਵਲੋਂ ਤੀਜੀ ‘ਅਰਜ਼ੀ ਸਾਡੀ, ਮਰਜ਼ੀ ਤੁਹਾਡੀ’ ਭਜਨ ਸੰਧਿਆ ਦਾ ਆਯੋਜਨ 19 ਸਤੰਬਰ ਨੂੰ ਚੋਖਾ ਪੈਲੇਸ ਵਿਖੇ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 18 ਸਤੰਬਰ ਨੂੰ ਸਵੇਰੇ 7 ਵਜੇ ਬਾਬਾ ਸ਼ਿਆਮ ਖਾਟੂ ਵਾਲੇ ਦੀ ਵਿਸ਼ਾਲ ਨਿਸ਼ਾਨ ਯਾਤਰਾ ਵੀ ਕੱਢੀ ਜਾਵੇਗੀ। ਸੰਸਥਾ ਦੇ ਪ੍ਰਧਾਨ ਰਵੀ ਗੁਪਤਾ, ਸਨੀ ਕਪੂਰ, ਯਸ਼ ਢੀਂਗਰਾ ਅਤੇ ਅਮਿਤ ਸਿੰਗਲਾ ਨੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਸਮਾਗਮ ਦਾ ਸੱਦਾ ਪੱਤਰ ਭੇਟ ਕਰਦਿਆਂ ਦੱਸਿਆ ਕਿ ਭਜਨ ਸੰਧਿਆ ਦੌਰਾਨ ਮੱਧ ਪ੍ਰਦੇਸ਼ ਦੀ ਪ੍ਰਸਿੱਧ ਭਜਨ ਗਾਇਕਾ ਕਨਿਕਾ ਗਰੋਵਰ, ਅਬੋਹਰ ਤੋਂ ਭਜਨ ਗਾਇਕ ਦਿਨੂ ਸ਼ਰਮਾ ਅਤੇ ਸਿਰਸਾ ਤੋਂ ਰਾਜੇਸ਼ ਗੋਇਲ ‘ਰਿੰਕੂ’ ਬਾਬਾ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕਰਨਗੇ। ਭਜਨ ਸੰਧਿਆ ਦੌਰਾਨ ਕੋਲਕਾਤਾ ਤੋਂ ਵਿਸ਼ੇਸ਼ ਤੌਰ ‘ਤੇ ਆ ਰਹੇ ਕਾਰੀਗਰਾਂ ਵਲੋਂ ਬਾਬਾ ਸ਼ਿਆਮ ਦਾ ਭਵਿਆ ਦਰਬਾਰ ਫੁੱਲਾਂ ਨਾਲ ਸਜਾਇਆ ਜਾਵੇਗਾ। ਇਸ ਮੌਕੇ ਖਾਟੂ ਸ਼ਿਆਮ ਦਾ ਅਲੌਕਿਕ ਸ਼ਿੰਗਾਰ ਅਤੇ 56 ਭੋਗ ਸ਼ਰਧਾਲੂਆਂ ਲਈ ਖਿੱਚ ਦਾ ਮੁੱਖ ਕੇਂਦਰ ਰਹਿਣਗੇ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਰੋਟੀ ਬੈਂਕ ਵਲੋਂ ਕਰਵਾਈ ਜਾ ਰਹੀ ਭਜਨ ਸੰਧਿਆ ਲਈ ਸਮੂਹ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ।