17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਵਿਸਥਾਰੀ ਮੀਟਿੰਗ 26 ਨੂੰ ਮੋਗਾ ਮੰਡੀ ’ਚ ਭਾਜਪਾ ਅਤੇ ਆਰ.ਐਸ.ਐਸ. ਦੇ ਫ਼ਾਸ਼ੀਵਾਦੀ ਖ਼ਿਲਾਫ਼ ਰੋਸ ਰੈਲੀ

ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਮੋਗਾ ਵਲੋਂ ਜ਼ਿਲ੍ਹੇ ਦੀ ਵਿਸਥਾਰੀ ਮੀਟਿੰਗ ਕੀਤੀ, ਜੋ ਕਿ ਮੋਗੇ ਸੁਤੰਤਰਤਾ ਸੰਗਰਾਮੀ ਹਾਲ ਵਿਚ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਕਮੇਟੀ ਮੈਂਬਰ ਚਮਕੌਰ ਸਿੰਘ ਰੋਡੇ ਨੇ ਵਿਸ਼ੇਸ਼ ਸ਼ਿਰਕਤ ਕੀਤੀ।

ਅਜੀਤ ਡੈਸਕ 17-09-2026
ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਮੋਗਾ ਵਲੋਂ ਜ਼ਿਲ੍ਹੇ ਦੀ ਵਿਸਥਾਰੀ ਮੀਟਿੰਗ ਕੀਤੀ, ਜੋ ਕਿ ਮੋਗੇ ਸੁਤੰਤਰਤਾ ਸੰਗਰਾਮੀ ਹਾਲ ਵਿਚ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਕਮੇਟੀ ਮੈਂਬਰ ਚਮਕੌਰ ਸਿੰਘ ਰੋਡੇ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫ਼ੂਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਮੇਂ ਬੁਲਾਰਿਆਂ ਨੇ ਦੱਸਿਆ ਕਿ ਆਰ.ਐਸ.ਐਸ. ਵਲੋਂ ਆਪਣੇ ਫ਼ਾਸ਼ੀਵਾਦੀ ਵਿਚਾਰਧਾਰਾ ਅੱਗੇ ਵਧਾਉਂਦੇ ਹੋਏ ਆਪਣੀ ਰਾਜਨੀਤਕ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਦੇਸ਼ ਵਿਚ ਕਾਬਜ਼ ਕਰਨ ਲਈ ਪਹਿਲਾਂ ਬੰਗਾਲ ਵਿਚ ਵੋਟਾਂ ਵਿਚ ਧੱਕੇਸ਼ਾਹੀ ਕਰਕੇ ਸੱਤਾ ਉੱਪਰ ਕਬਜ਼ਾ ਕੀਤਾ। ਇਸ ਤੋਂ ਬਾਅਦ ਭਾਜਪਾ ਦਾ ਨਿਸ਼ਾਨਾ ਪੰਜਾਬ ਹੈ, । ਇਸ ਦੇ ਵਿਰੋਧ ਵਿਚ ਕਿਸਾਨਾਂ ਮਜ਼ਦੂਰਾਂ ਵਲੋਂ ਆਰ.ਐਸ.ਐਸ. ਅਤੇ ਕਾਰਪੋਰੇਟ ਦੇ ਖ਼ਿਲਾਫ਼ 26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿਚ ਪੰਜਾਬ ਪੱਧਰ ਦੀ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਸ ਮੌਕੇ ਕੁਲਜੀਤ ਸਿੰਘ ਪੰਡੋਰੀ ਜ਼ਿਲ੍ਹਾ ਸਕੱਤਰ, ਜ਼ਿਲ੍ਹਾ ਵਿੱਤ ਸਕੱਤਰ ਛਿੰਦਰਪਾਲ ਕੌਰ ਰੋਡੇ ਖ਼ੁਰਦ, ਜ਼ਿਲ੍ਹਾ ਪ੍ਰੈੱਸ ਸਕੱਤਰ ਤੀਰਥਵਿੰਦਰ ਸਿੰਘ ਘੱਲ ਕਲਾਂ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ ਬਲਾਕ ਪ੍ਰਧਾਨ ਮੋਗਾ-2, ਬੂਟਾ ਸਿੰਘ ਤਖਾਣਵੱਧ ਬਲਾਕ ਪ੍ਰਧਾਨ ਮੋਗਾ-1, ਬੇਅੰਤ ਸਿੰਘ ਮੱਲੇਆਣਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਅਵਤਾਰ ਸਿੰਘ ਡਾਲਾ, ਅਜਮੇਰ ਸਿੰਘ ਛੋਟਾ ਘਰ ਬਲਾਕ ਪ੍ਰਧਾਨ ਬਾਘਾ ਪੁਰਾਣਾ , ਬਲਕਰਨ ਸਿੰਘ ਵੈਰੋਕੇ, ਬਲਵਿੰਦਰ ਸਿੰਘ ਧਰਮ ਸਿੰਘ ਵਾਲਾ, ਜਗਵਿੰਦਰ ਕੌਰ, ਲਖਵੀਰ ਸਿੰਘ ਲੱਖਾ ਸਿੰਘਾਂਵਾਲਾ, ਤਰਸੇਮ ਸਿੰਘ ਚੂਹੜਚੱਕ, ਗੁਰਜਿੰਦਰ ਸਿੰਘ ਘੱਲ ਕਲਾਂ, ਸਾਰਜ ਸਿੰਘ, ਗੁਰਪ੍ਰੀਤ ਸਿੰਘ ਭੋਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਮੋਗਾ ਵਿਖੇ ਸਾਰਾਗੜ੍ਹੀ ਦਿਵਸ ਮਨਾਇਆ ਅਗਲੀ ਖ਼ਬਰ ਐਸ.ਬੀ.ਬੀ.ਐਸ. ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।