17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਹੇਮਕੁੰਟ ਸਕੂਲ ਦੇ 67 ਖਿਡਾਰੀ ਰਾਜ ਪੱਧਰੀ ਖੇਡਾਂ ’ਚ ਲੈਣਗੇ ਭਾਗ ਜ਼ਿਲ੍ਹਾ ਖੇਡਾਂ ’ਚ ਰਿਹਾ ਸ਼ਾਨਦਾਰ ਪ੍ਰਦਰਸ਼ਨ, ਸੰਸਥਾ ਦੀ ਸਰਦਾਰੀ ਬਰਕਰਾਰ

ਕੋਟ ਈਸੇ ਖਾਂ, 16 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੈਕੰ.

ਅਜੀਤ ਡੈਸਕ 17-09-2026
ਕੋਟ ਈਸੇ ਖਾਂ, 16 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਜੋ ਚੰਗੇਰੀ ਸਿੱਖਿਆ ਦੇ ਨਾਲ਼ ਖੇਡਾਂ ਨੂੰ ਵੀ ਪੂਰੀ ਤਰਜ਼ੀਹ ਦਿੰਦਾ ਹੈ। ਇਸੇ ਦੇ ਤਹਿਤ ਪੰਜਾਬ ਸਕੂਲ ਖੇਡਾਂ ਜੋ ਜ਼ਿਲ੍ਹਾ ਖੇਡਾਂ ਵੱਖ-ਵੱਖ ਸਕੂਲਾਂ ਵਿਚ ਹੋਈਆਂ, ਉਨ੍ਹਾਂ ਵਿਚ ਹੇਮਕੁੰਟ ਸਕੂਲ ਦੇ ਅੰ-14, 17, 19 ਦੇ ਖਿਡਾਰੀਆਂ ਨੇ ਭਾਗ ਲੈਂਦੇ ਹੋਏ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਪ੍ਰਾਪਤ ਕੀਤੇ। ਜ਼ਿਲ੍ਹਾ ਪੱਧਰ ‘ਤੇ ਕੀਤੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਰਾਜ ਪੱਧਰ ‘ਤੇ ਚੁਣੀਆਂ ਗਈਆਂ ਖੇਡਾਂ ਵਿਚ ਕਰਾਟੇ ਅੰ-17 ਅਤੇ ਅੰ-14 ਦੇ 3, ਵੁਸੂ ਅੰ-19 ਦੇ 7, ਬੀਚ ਵਾਲੀਬਾਲ ਅਤੇ ਟੇਬਲ ਟੈਨਿਸ ਅੰ -14 ਦੇ 2, ਬਾਸਕਟਬਾਲ ਅੰ-17 ਅਤੇ ਅੰ-14 ਦੇ 6 ਖਿਡਾਰੀ, ਨੈੱਟਬਾਲ ਅੰ-17 ਅਤੇ ਅੰ-14 ਦੇ 21, ਤਾਇਕਵਾਂਡੋਂ ਅੰ-17 ਅਤੇ ਅੰ-14 ਦੇ 7 ਖਿਡਾਰੀ, ਬੇਸਬਾਲ/ਸਾਫਟਬਾਲ ਅੰ-19, ਅੰ-17 ਅਤੇ ਅੰ-14 ਦੇ 21 ਖਿਡਾਰੀ ਇਸ ਖੇਡਾਂ ਵਿਚ ਭਾਗ ਲੈਣਗੇ। ਹੇਮਕੁੰਟ ਸਕੂਲ ਦੇ 67 ਖਿਡਾਰੀ ਰਾਜ ਪੱਧਰ ਦੀਆਂ ਖੇਡਾਂ ਲਈ ਚੁਣੇ ਗਏ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਵਿਦਿਆਰਥੀ ਜੀਵਨ ਦਾ ਇਕ ਮਹੱਤਵਪੂਰਨ ਅੰਗ ਹਨ, ਕਿਉਂਕਿ ਜਿਸ ਤਰ੍ਹਾਂ ਸਾਡੀ ਜ਼ਿੰਦਗੀ ਵਿਚ ਪੜ੍ਹਾਈ ਅਹਿਮੀਅਤ ਰੱਖਦੀ ਹੈ, ਉਸ ਤਰ੍ਹਾਂ ਹੀ ਖੇਡਾਂ ਵੀ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਹਿਮ ਰੋਲ ਅਦਾ ਕਰਦੀਆਂ ਹਨ। ਪ੍ਰਿੰਸੀਪਲ ਰਣਜੀਤ ਕੌਰ ਅਤੇ ਸਟਾਫ਼ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਤਜਰਬੇਕਾਰ ਡੀ.ਪੀ. ਮਾਸਟਰ ਮਹੇਸ਼ ਕੁਮਾਰ, ਕੋਚ ਜਗਵਿੰਦਰ ਸਿੰਘ , ਸੁਰਿੰਦਰ ਸਿੰਘ, ਹਰਸ਼ਦੀਪ ਸਿੰਘ, ਅਮਨਦੀਪ ਸ਼ਰਮਾ, ਜਿੰਦਰਪਾਲ ਸਿੰਘ, ਚੰਦਨ ਕਪਾਹੀ, ਕੋਚ ਪ੍ਰੀਆ, ਸਤਿੰਦਰ ਕੌਰ, ਸਿਮਰਨਜੀਤ ਕੌਰ, ਰੁਪਿੰਦਰ ਕੌਰ, ਮਨਜੀਤ ਕੌਰ ਦੀ ਚੰਗੀ ਸਿਖਲਾਈ ਸਦਕਾ ਸ਼ਾਨਦਾਰ ਕਾਮਯਾਬੀ ਮਿਲੀ ਹੈ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਵਿਦਿਆਰਥੀਆਂ ਨੂੰ ਸਟਾਫ਼ ਵਲੋਂ ਵਧਾਈਆਂ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਚੈਕਿੰਗ ਕਰਦੀ ਪੁਲਿਸ ਪਾਰਟੀ। ਅਗਲੀ ਖ਼ਬਰ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।