24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਐਚ.ਆਈ.ਵੀ. (ਏਡਜ਼) ਜਾਗਰੂਕਤਾ ਕੈਂਪ ਲਗਾਇਆ

ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)-ਸਵੇਰਾ ਲਿੰਕ ਵਰਕਰ ਸਕੀਮ ਮੋਗਾ ਦੀ ਟੀਮ ਵਲੋਂ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸੀ. ਐਚ.

ਅਜੀਤ ਡੈਸਕ 24-09-2026
ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)-ਸਵੇਰਾ ਲਿੰਕ ਵਰਕਰ ਸਕੀਮ ਮੋਗਾ ਦੀ ਟੀਮ ਵਲੋਂ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸੀ.ਐਚ.ਸੀ. ਢੁੱਡੀਕੇ ਦੇ ਸੈਕਟਰ ਪਿੰਡ ਡਾਲਾ ਵਿਖੇ ਐਚ.ਆਈ.ਵੀ. (ਏਡਜ਼) ਜਾਗਰੂਕਤਾ ਕੈਂਪ ਲਗਾਇਆ| ਅੰਮ੍ਰਿਤਪਾਲ ਸਿੰਘ ਡਿਸਟ੍ਰਿਕਟ ਰਿਸੋਰਸ ਪਰਸਨ, ਚਰਨਜੀਤ ਕੌਰ ਜ਼ੋਨਲ ਸੁਪਰਵਾਈਜ਼ਰ, ਦੀਪਕ ਕੁਮਾਰ ਅਤੇ ਡਾਕਟਰ ਸਾਕਸ਼ੀ ਬਾਂਸਲ ਨੇ ਦੱਸਿਆ ਕਿ ਏਡਜ਼ ਇਕ ਲਾ-ਇਲਾਜ ਬਿਮਾਰੀ ਹੈ| ਇਸ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ| ਇਸ ਮੌਕੇ ਹੈਲਥ ਸੁਪਰਵਾਈਜ਼ਰ ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਬਿਮਾਰੀ ਹੱਥ ਮਿਲਾਉਣ, ਇਕੱਠੇ ਖਾਣਾ ਖਾਣ, ਗਲੇ ਮਿਲਣ ਨਾਲ ਨਹੀਂ ਫੈਲਦੀ| ਇਹ ਬਿਮਾਰੀ ਜੋ ਵਿਅਕਤੀ ਨਸ਼ੇ ਕਰਦੇ ਹਨ ਉਹ ਜਦੋਂ ਇਕ ਦੂਜੇ ਦੀਆਂ ਸੂਈਆਂ/ਸਰਿੰਜਾਂ ਨਸ਼ੇ ਦੀ ਵਰਤੋਂ ਲਈ ਲਗਾਉਣ ਲਈ ਵਰਤਦੇ ਹਨ ਤਾਂ ਇਹ ਇਕ ਤੋਂ ਦੂਜੇ ਵਿਅਕਤੀ ਨੂੰ ਇਹ ਬਿਮਾਰੀ ਵੰਡ ਦਿੰਦੇ ਹਨ| ਦੂਸਰਾ ਇਕ ਗਰਭਵਤੀ ਔਰਤ ਜੋ ਐਚ.ਆਈ.ਵੀ. ਪ੍ਰਭਾਵਿਤ ਹੈ ਉਸ ਤੋਂ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਨੂੰ ਵੀ ਇਹ ਬਿਮਾਰੀ ਲੱਗ ਸਕਦੀ ਹੈ| ਇਸ ਬਿਮਾਰੀ ਦੀ ਸਰਕਾਰੀ ਹਸਪਤਾਲ ਵਿਚ ਦਵਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ| ਇਸ ਮੌਕੇ ਸੈਕਟਰ ਤਲਵੰਡੀ ਭੰਗੇਰੀਆਂ, ਸੈਕਟਰ ਡਾਲਾ ਦੀਆਂ ਆਸ਼ਾ ਵਰਕਰ ਤੇ ਆਸ਼ਾ ਫੈਸੀਲੇਟਰ ਸਮੇਤ ਹਰਦੀਪ ਸਿੰਘ ਮਲਟੀ ਪਰਪਜ਼ ਹੈਲਥ ਵਰਕਰ ਮੇਲ, ਤੀਰਥਪਾਲ ਸਿੰਘ ਮਲਟੀ ਪਰਪਸ ਹੈਲਥ ਵਰਕਰ ਮੇਲ ਹਾਜ਼ਰ ਸਨ|
ਪਿਛਲੀ ਖ਼ਬਰ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ-ਮੱਖਣ ਬਰਾੜ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ‘ਮੇਰੀ ਪੰਜਾਬੀ ਮੇਰਾ ਮਾਣ’ ਮੁਹਿੰਮ ਤਹਿਤ ਵਿਸ਼ਵ ਪੰਜਾਬੀ ਦਿਵਸ ਮਨਾਇਆ ਪੰਜਾਬੀ ਸਾਡੀ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।