24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਮਾਜ ਸੇਵੀ ਸੰਸਥਾਵਾਂ ਨੇ ਸੜਕ ਸੁਰੱਖਿਆ ਫੋਰਸ ਮੋਗਾ ਲਈ ਕਮਰਾ, ਸ਼ੈੱਡ, ਪਾਣੀ ਲਈ ਮੋਟਰ ਤੇ ਬਾਥਰੂਮ ਦਾ ਪ੍ਰਬੰਧ ਕਰਵਾਇਆ

ਬੱਧਨੀ ਕਲਾਂ, 23 ਸਤੰਬਰ (ਸੰਜੀਵ ਕੋਛੜ)-ਏ. ਡੀ.

ਅਜੀਤ ਡੈਸਕ 24-09-2026
ਬੱਧਨੀ ਕਲਾਂ, 23 ਸਤੰਬਰ (ਸੰਜੀਵ ਕੋਛੜ)-ਏ. ਡੀ. ਜੀ. ਪੀ. ਸੜਕ ਸੁਰੱਖਿਆ ਫੋਰਸ ਏ. ਐਸ. ਰਾਏ, ਸਰਤਾਜ ਸਿੰਘ ਚਹਿਲ ਜ਼ਿਲ੍ਹਾ ਪੁਲਿਸ ਮੁਖੀ ਮੋਗਾ, ਅੰਮ੍ਰਿਤਪਾਲ ਸਿੰਘ ਡੀ. ਐਸ.ਪੀ. ਸੜਕ ਸੁਰੱਖਿਆ ਫੋਰਸ ਅਤੇ ਰੇਂਜ ਇੰਸਪੈਕਟਰ ਨਵਪ੍ਰੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਜਸਵੀਰ ਸਿੰਘ ਸਮੇਤ ਹੋਰਨਾਂ ਸਾਥੀ ਕਰਮਚਾਰੀਆਂ ਨੇ ਡੇਰਾ ਸ਼ਿਵਪੁਰੀ ਲੋਪੋ ਵਾਲੇ ਬਾਬਾ ਦਰਸ਼ਨ ਸਿੰਘ, ਗੁਰਮੀਤ ਸਿੰਘ ਬਲਵੀਰ ਪੈਲੇਸ ਬੱਧਨੀ ਕਲਾਂ ਵਾਲੇ, ਅਮਰਜੀਤ ਸਿੰਘ ਕੋਠੇ ਲੋਪੋ, ਗੁਰਜੀਤ ਸਿੰਘ ਰੀਡਰ ਮੋਗਾ, ਸਰਪੰਚ ਅਜਾਇਬ ਸਿੰਘ, ਪੰਚ ਸੀਪਾ ਬੀੜ ਬੱਧਨੀ, ਪ੍ਰਧਾਨ ਰਾਮ ਨਿਵਾਸ, ਵਿਸ਼ਾਲ ਮਿੱਤਲ, ਡਰੀਮਿੰਗ ਐਬਰੋਡ ਸੰਸਥਾ ਦੇ ਐਮ.ਡੀ. ਚਰਨਜੀਤ ਸਿੰਘ ਸੋਨੂੰ ਕੰਡਾ, ਰਵੀ ਸ਼ਰਮਾ, ਜਸਵੀਰ ਸਿੰਘ, ਸੁਖਜਿੰਦਰ ਸਿੰਘ ਲੋਪੋ, ਚੇਅਰਮੈਨ ਵਾਲੀਆ ਰਾਇਲ ਕਾਨਵੈਂਟ ਆਦਿ ਸਮਾਜ ਸੇਵੀਆਂ ਦੀ ਮਦਦ ਨਾਲ ਬੱਧਨੀ ਕਲਾਂ ਭਿਆਣਾ ਚੌਂਕ ਵਿਖੇ ਸੜਕ ਸੁਰੱਖਿਆ ਫੋਰਸ ਮੋਗਾ ਲਈ ਇਕ ਕਮਰਾ, ਗੱਡੀ ਲਈ ਸ਼ੈੱਡ, ਪਾਣੀ ਲਈ ਮੋਟਰ ਅਤੇ ਬਾਥਰੂਮ ਦਾ ਪ੍ਰਬੰਧ ਕੀਤਾ ਗਿਆ| ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵੀ ਕਰ ਵਾਏ ਗਏ| ਪ੍ਰੀਤਮ ਸਿੰਘ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ| ਬੱਧਨੀ ਕਲਾਂ, ਬੀੜ ਬੱਧਨੀ ਅਤੇ ਲੋਪੋ ਦੇ ਸਮਾਜ ਸੇਵੀਆਂ ਅਤੇ ਡੇਰਾ ਸ਼ਿਵਪੁਰੀ ਵਾਲੇ ਬਾਬਾ ਦਰਸ਼ਨ ਵਲੋਂ ਆਪਣੇ ਸੇਵਾਦਾਰਾਂ ਦੀ ਡਿਊਟੀ ਲਗਾਈ ਗਈ ਅਤੇ ਲੰਗਰ ਦੀ ਸੇਵਾ ਕੀਤੀ ਗਈ|
ਪਿਛਲੀ ਖ਼ਬਰ ਫੋਟੋਗ੍ਰਾਫਰ ਯੂਨੀਅਨ ਬਾਘਾ ਪੁਰਾਣਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਹੋਲੀ ਹਾਰਟ ਸਕੂਲ ’ਚ ਮਾਂ ਬੋਲੀ ‘ਪੰਜਾਬੀ ਦਿਵਸ’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।