24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬੀ.ਕੇ.ਯੂ. ਖੋਸਾ ਰਜਿ. ਆਲ ਇੰਡੀਆ ਦੀ ਮੀਟਿੰਗ ਹੋਈ

ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਰਜਿ: ਖੋਸਾ ਆਲ ਇੰਡੀਆ ਦੀ ਮੀਟਿੰਗ ਗੁਰਦੁਆਰਾ ਸਾਹਿਬ ਜੋਤੀ ਸਰੂਪ ਜੋਗੇਵਾਲਾ ਸਾਹਿਬ ਵਿਖੇ ਹੋਈ ਜਿਸ ਵਿਚ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਬਲਾਕ ਪ੍ਰਧਾਨ ਮੋਗਾ ਰਣਵੀਰ ਸਿੰਘ ਰਾਣਾ ਘੱਲ ਕਲਾਂ ਨੇ ਚਲਾਈ ਜਿਸ ਵਿਚ ਕੁਲਵੰਤ ਸਿੰਘ ਮੀਤ ਪ੍ਰਧਾਨ ਸਾਫ਼ੂਵਾਲਾ, ਗੁਰਸੇਵਕ ਸਿੰਘ ਰੱਤੀਆਂ, ਕੱਕਾ ਸਿੰਘ ਉਮਰੀਆਣਾ ਪੰਜਾਬ ਆਗੂ, ਕੌਮੀ ਪ੍ਰਧਾਨ ਖੋਸਾ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵਲੋਂ ਪ੍ਰੋਗਰਾਮ ਦਿੱਤਾ ਗਿਆ ਹੈ, ਜੋ ਕਿ ਦੋ ਦਿਨਾਂ ਦਾ ਵਿਸ਼ਾਲ ਤੇ ਇਤਿਹਾਸਕ ਮਾਰਚ ਹੋ ਰਿਹਾ ਹੈ।

ਅਜੀਤ ਡੈਸਕ 24-09-2026
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਰਜਿ: ਖੋਸਾ ਆਲ ਇੰਡੀਆ ਦੀ ਮੀਟਿੰਗ ਗੁਰਦੁਆਰਾ ਸਾਹਿਬ ਜੋਤੀ ਸਰੂਪ ਜੋਗੇਵਾਲਾ ਸਾਹਿਬ ਵਿਖੇ ਹੋਈ ਜਿਸ ਵਿਚ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਬਲਾਕ ਪ੍ਰਧਾਨ ਮੋਗਾ ਰਣਵੀਰ ਸਿੰਘ ਰਾਣਾ ਘੱਲ ਕਲਾਂ ਨੇ ਚਲਾਈ ਜਿਸ ਵਿਚ ਕੁਲਵੰਤ ਸਿੰਘ ਮੀਤ ਪ੍ਰਧਾਨ ਸਾਫ਼ੂਵਾਲਾ, ਗੁਰਸੇਵਕ ਸਿੰਘ ਰੱਤੀਆਂ, ਕੱਕਾ ਸਿੰਘ ਉਮਰੀਆਣਾ ਪੰਜਾਬ ਆਗੂ, ਕੌਮੀ ਪ੍ਰਧਾਨ ਖੋਸਾ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵਲੋਂ ਪ੍ਰੋਗਰਾਮ ਦਿੱਤਾ ਗਿਆ ਹੈ, ਜੋ ਕਿ ਦੋ ਦਿਨਾਂ ਦਾ ਵਿਸ਼ਾਲ ਤੇ ਇਤਿਹਾਸਕ ਮਾਰਚ ਹੋ ਰਿਹਾ ਹੈ। ਮਾਰਚ ਦੀ ਆਰੰਭਤਾ 2 ਅਕਤੂਬਰ ਨੂੰ ਸਵੇਰੇ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਿਹਗੜ੍ਹ ਸਾਹਿਬ ਤੋ ਅਰਦਾਸ ਬੇਨਤੀ ਕਰਕੇ ਆਰੰਭ ਹੋਵੇਗੀ ਤੇ ਗੁਰੂ ਘਰ ਨਾਨਕੀ ਆਣਾ ਸਾਹਿਬ ਰਾਤ ਦੇ ਠਹਿਰਾਅ ਮਗਰੋਂ 3 ਅਕਤੂਬਰ ਨੂੰ ਮਾਰਚ ਰਵਾਨਾ ਹੋ ਕੇ ਸ਼ਾਮੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਕੇ ਸੰਪੂਰਨ ਹੋਵੇਗਾ ਤੇ ਸਾਰੇ ਬੀ.ਕੇ.ਯੂ. ਖੋਸਾ ਦੇ ਜੁਝਾਰੂ ਵਰਕਰ ਵਹੀਰਾਂ ਘੱਤ ਕੇ ਇਸ ਮਾਰਚ ਨੂੰ ਸਫਲ ਬਣਾਉਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਗੁਰਜੰਟ ਸਿੰਘ, ਕੁੱਕਾਂ ਸਿੰਘ ਉਮਰੀਆਣਾ, ਯੂਥ ਪ੍ਰਧਾਨ ਹਰਮਨ ਖੋਸਾ, ਕੁਲਵੰਤ ਸਿੰਘ ਘੱਲ ਕਲਾਂ, ਕੁਲਵਿੰਦਰ ਸਿੰਘ, ਸੋਸਣ, ਜਬਰਜੰਗ ਸਿੰਘ ਮਹੇਸ਼ਰੀ, ਜਸਪ੍ਰੀਤ ਸਿੰਘ, ਲਖਵਿੰਦਰ ਸਿੰਘ ਨੰਬਰਦਾਰ ਉਮਰੀਆਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਮੋਗਾ ਵਲੋਂ ਅਰੋੜਾ ਮਹਾਂ ਸਭਾ ਦੇ ਸਹਿਯੋਗ ਨਾਲ ਸਿਲਾਈ ਮਸ਼ੀਨਾਂ ਦਿੱਤੀਆਂ ਅਗਲੀ ਖ਼ਬਰ ਸੈਫੁਦੀਨ ਕਿਚਲੂ ਪਬਲਿਕ ਸਕੂਲ ’ਚ ਮਨਾਇਆ ਪੰਜਾਬੀ ਦਿਵਸ ਪੰਜਾਬੀ ਸਿਰਫ਼ ਇਕ ਭਾਸ਼ਾ ਨਹੀਂ, ਸਗੋਂ ਪੰਜਾਬ ਦੀ ਅਮੀਰ ਵਿਰਾਸਤ-ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।