ਪਿੰਡ ਗਾਜੀਆਣਾ ਤੋਂ ਮੌਜੂਦਾ ਪੰਜ ਪੰਚਾਇਤ ਮੈਂਬਰ ਹੋਏ ‘ਆਪ’ ’ਚ ਸ਼ਾਮਿਲ
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਖੇਡਾਂ ਵਤਨ ਪੰਜਾਬ ਮੁਕਾਬਲਿਆਂ ਵਿਚ ਡਾ. ਸੈਫੁਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੋਗਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਥਲੈਟਿਕਸ ਦੀਆਂ ਵੱਖ-ਵੱਖ ਸੰਪਰਦਾਵਾਂ ਵਿਚ ਚਾਰ ਖਿਡਾਰੀਆਂ ਰਾਹੀਂ ਕੁੱਲ ਸੱਤ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਖੇਡਾਂ ਵਤਨ ਪੰਜਾਬ ਮੁਕਾਬਲਿਆਂ ਵਿਚ ਡਾ. ਸੈਫੁਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੋਗਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਥਲੈਟਿਕਸ ਦੀਆਂ ਵੱਖ-ਵੱਖ ਸੰਪਰਦਾਵਾਂ ਵਿਚ ਚਾਰ ਖਿਡਾਰੀਆਂ ਰਾਹੀਂ ਕੁੱਲ ਸੱਤ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਖ਼ਾਸ ਗੱਲ ਇਹ ਰਹੀ ਕਿ ਇਸ ਪ੍ਰਾਪਤੀ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਬਤ ਕੀਤਾ ਕਿ ਉਚਿੱਤ ਮੌਕਾ, ਸਿਖਲਾਈ ਅਤੇ ਉਤਸ਼ਾਹ ਮਿਲਣ ‘ਤੇ ਧੀਆਂ ਖੇਡਾਂ ਦੇ ਖੇਤਰ ਵਿਚ ਵੀ ਕਿਸੇ ਤੋਂ ਪਿੱਛੇ ਨਹੀਂ ਹਨ। ਅੰਡਰ-17 ਲੜਕੀਆਂ ਦੀ ਸ਼੍ਰੇਣੀ ਵਿਚ ਕਲਾਸ 10ਵੀਂ ਮੈਰੀ ਗੋਲਡ ਦੀ ਮਹਿਕਪ੍ਰੀਤ ਕੌਰ ਨੇ 100 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਅਤੇ ਲੰਬੀ ਛਾਲ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ। ਇਸੇ ਵਰਗ ਵਿਚ ਕਲਾਸ 10ਵੀਂ ਮੈਰੀ ਗੋਲਡ ਦੀ ਕਰਮਨਵੀਰ ਕੌਰ ਨੇ 200 ਮੀਟਰ ਤੇ 400 ਮੀਟਰ ਦੌੜ ਵਿਚ ਕਾਂਸੀ ਦੇ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-21 ਵਰਗ ਵਿਚ ਕਲਾਸ 11ਵੀਂ ਕਾਮਰਸ ਦੀ ਏਕਵੀਰ ਕੌਰ ਨੇ ਲੰਬੀ ਛਾਲ ਵਿਚ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਉੱਥੇ ਹੀ ਅੰਡਰ-14 ਲੜਕਿਆਂ ਦੀ ਸ਼੍ਰੇਣੀ ਵਿਚ ਕਲਾਸ 7ਵੀਂ ਦੇ ਦਿਲਜੋਤ ਸਿੰਘ ਤੂਰ ਨੇ 60 ਮੀਟਰ ਦੌੜ ਅਤੇ ਲੰਬੀ ਛਾਲ ਵਿਚ ਦੋ ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ। ਇਸ ਤਰ੍ਹਾਂ ਕੇ.ਪੀ.ਐਸ. ਦੇ ਚਾਰ ਖਿਡਾਰੀਆਂ ਨੇ ਦੋ ਸੋਨੇ, ਤਿੰਨ ਕਾਂਸੀ ਤੇ ਦੋ ਚਾਂਦੀ ਦੇ ਤਮਗਿਆਂ ਸਮੇਤ ਕੁੱਲ ਸੱਤ ਤਗਮੇ ਜਿੱਤ ਕੇ ਸਕੂਲ ਦੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਸਕੂਲ ਪ੍ਰਬੰਧਨ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਨੂੰ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਦੱਸਿਆ। ਸਕੂਲ ਦੇ ਚੇਅਰਮੈਨ ਸੁਨੀਲ ਕੁਮਾਰ ਗਰਗ ਐਡਵੋਕੇਟ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਡਾਇਰੈਕਟਰ ਸੁਨੀਤਾ ਰਾਣੀ ਗਰਗ ਨੇ ਤਗਮਾ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਖੇਡ ਕੋਚਾਂ ਨੂੰ ਵਧਾਈ ਦਿੱਤੀ।