27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅਲਪਾਈਨ ਗਰਲਜ਼ ਕਾਲਜ ਬੀ. ਸੀ. ਏ. ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ ਸੰਤੁਲਿਤ ਖੁਰਾਕ ਤੇ ਪੌਸ਼ਟਿਕ ਗੁਣਵੱਤਾ ਦੇ ਆਧਾਰ ’ਤੇ ਮੁਕਾਬਲਾ ਹੋਇਆ

ਕੋਟ ਈਸੇ ਖਾਂ, 26 ਸਤੰਬਰ (ਗੁਰਮੀਤ ਸਿੰਘ ਖਾਲਸਾ)- ਹਲਕਾ ਧਰਮਕੋਟ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਥੇਦਾਰ ਭਾਈ ਸਾਹਿਬ ਸਿੰਘ ਵਲੋਂ ਪਾਰਟੀ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਅੰਦਰ ਬੈਠਕਾਂ ਦੇ ਸਿਲਸਿਲੇ ਵਿਚ ਹੋਰ ਤੇਜ਼ੀ ਲਿਆਉਂਦਿਆਂ ਲੋਕਾਂ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਡਟ ਕੇ ਚੱਲਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸੇ ਤਹਿਤ ਪਿੰਡ ਮਸੀਤਾਂ ਵਿਚ ਪਾਰਟੀ ਆਗੂ ਗੁਰਭੇਜ ਸਿੰਘ ਦੇ ਗ੍ਰਹਿ ਵਿਖੇ ਭਰਵੀਂ ਬੈਠਕ ਕੀਤੀ ਗਈ| ਜਿਸ ਵਿਚ ਉਨ੍ਹਾਂ ਵਲੋਂ ਹਲਕਾ ਧਰਮਕੋਟ ਦੀ ਕੋਟ ਈਸੇ ਖਾਂ ਵਿਖੇ 1 ਅਕਤੂਬਰ ਨੂੰ 11 ਵਜੇ ਜੀ.

ਅਜੀਤ ਡੈਸਕ 27-09-2026
ਕੋਟ ਈਸੇ ਖਾਂ, 26 ਸਤੰਬਰ (ਗੁਰਮੀਤ ਸਿੰਘ ਖਾਲਸਾ)- ਹਲਕਾ ਧਰਮਕੋਟ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਥੇਦਾਰ ਭਾਈ ਸਾਹਿਬ ਸਿੰਘ ਵਲੋਂ ਪਾਰਟੀ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਅੰਦਰ ਬੈਠਕਾਂ ਦੇ ਸਿਲਸਿਲੇ ਵਿਚ ਹੋਰ ਤੇਜ਼ੀ ਲਿਆਉਂਦਿਆਂ ਲੋਕਾਂ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਡਟ ਕੇ ਚੱਲਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸੇ ਤਹਿਤ ਪਿੰਡ ਮਸੀਤਾਂ ਵਿਚ ਪਾਰਟੀ ਆਗੂ ਗੁਰਭੇਜ ਸਿੰਘ ਦੇ ਗ੍ਰਹਿ ਵਿਖੇ ਭਰਵੀਂ ਬੈਠਕ ਕੀਤੀ ਗਈ| ਜਿਸ ਵਿਚ ਉਨ੍ਹਾਂ ਵਲੋਂ ਹਲਕਾ ਧਰਮਕੋਟ ਦੀ ਕੋਟ ਈਸੇ ਖਾਂ ਵਿਖੇ 1 ਅਕਤੂਬਰ ਨੂੰ 11 ਵਜੇ ਜੀ.ਆਰ. ਰਿਜ਼ੋਰਟ ਅੰਮ੍ਰਿਤਸਰ ਰੋਡ ਕੋਟ ਈਸੇ ਖਾਂ ਜਥੇਬੰਦੀ ਦੇ ਹੋਣ ਜਾ ਰਹੇ ਵਿਸ਼ਾਲ ਪੰਥਕ ਇਕੱਠ ਵਿਚ ਵੱਧ ਤੋਂ ਵੱਧ ਗਿਣਤੀ ਨਾਲ ਸਾਥੀਆਂ ਨੂੰ ਪੁੱਜਣ ਦਾ ਸੱਦਾ ਦਿੱਤਾ। ਸੰਬੋਧਨ ਕਰਦਿਆਂ ਭਾਈ ਸਾਹਿਬ ਸਿੰਘ, ਕੁਲਵੰਤ ਸਿੰਘ ਖੋਸਾ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਪੰਥ ਤੇ ਪੰਜਾਬ ਦੇ ਭਲੇ ਦੀ ਖਾਤਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਸੂਬੇ ਦੀ ਖੁਸ਼ਹਾਲੀ ਦਾ ਜੋ ਸੁਪਨਾ ਸੰਜੋਇਆ ਹੈ ਉਹ ਹਰ ਹੀਲੇ ਪੂਰਾ ਹੋਵੇਗਾ| ਉਨ੍ਹਾਂ ਕਿਹਾ ਕਿ 1 ਅਕਤੂਬਰ ਨੂੰ ਕੋਟ ਈਸੇ ਖਾਂ ਵਿਖੇ ਹੋ ਰਹੀ ਰੈਲੀ ਵਿਚ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਤੇ ਹੋਰ ਸੀਨੀਅਰ ਲੀਡਰਸ਼ਿਪ ਪੁੱਜ ਰਹੀ ਹੈ| ਉਨ੍ਹਾਂ ਵੱਧ ਤੋਂ ਵੱਧ ਗਿਣਤੀ ਵਿਚ ਲੋਕਾਂ ਇਸ ਰੈਲੀ ਵਿਚ ਪੁੱਜਣ ਦੀ ਅਪੀਲ ਕੀਤੀ| ਇਸ ਮੌਕੇ ਗੁਰਭੇਜ ਸਿੰਘ, ਗੁਰਸਾਹਿਬ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਲਖਵਿੰਦਰ ਸਿੰਘ, ਗੁਰਦੇਵ ਸਿੰਘ ਲਾਡੀ, ਡਾਕਟਰ ਲੱਕੀ, ਆਕਾਸ਼ਦੀਪ ਸਿੰਘ, ਬਿੱਕਰ ਸਿੰਘ, ਬੂਟਾ ਸਿੰਘ ਬਾਠ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਿਲ ਕੀਤੇ 7.0 ਬੈਂਡ ਅਗਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਨੇ ਲਗਾਤਾਰ ਵੀਜ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।