27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਤਹਿਤ ਵੱਖ-ਵੱਖ ਮੁਕਾਬਲੇ ਕਰਵਾਏ

ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.

ਅਜੀਤ ਡੈਸਕ 27-09-2026
ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਅਤੇ ਆਈ.ਐਸ.ਐਫ.ਸੀ.ਪੀ.ਆਰ. ਵਿਚ ਚੱਲ ਰਹੇ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਤਹਿਤ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਡਾ. ਸਿੰਡਈ ਦੀ ਅਗਵਾਈ ਹੇਠ ਫਾਰਮਾ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਪਹਿਲਾ ਸਥਾਨ ਮੁਹੰਮਦ ਤਹਰੂਦੀਨ ਖਾਨ, ਅਫ਼ਜ਼ਲ ਖਾਨ ਅਤੇ ਰਾਘਵ ਗੋਇਲ ਦੀ ਟੀਮ ਨੇ ਹਾਸਲ ਕੀਤਾ। ਦੂਜਾ ਸਥਾਨ ਗੌਤਮ ਭਾਰਦਵਾਜ, ਆਸ਼ੂਤੋਸ਼ ਕੁਮਾਰ ਅਤੇ ਕੇਸ਼ਵ ਕੁਮਾਰ ਗੌਤਮ ਨੇ, ਜਦ ਕਿ ਤੀਜਾ ਸਥਾਨ ਪਰੀਕਸ਼ਿਤ ਖੱਤਰੀ, ਜੈਸਲੀਨ ਮੈਰੀ ਅਤੇ ਨੋਬਿਓ ਇਸਲਾਮ ਨੇ ਪ੍ਰਾਪਤ ਕੀਤਾ। ਸਮਾਜਿਕ ਜਾਗਰੂਕਤਾ ਲਈ ਪਿੰਡ ਘੱਲ ਕਲਾਂ ਵਿਚ ਡਾ. ਮੋਹਿਤ ਯਾਦਵ ਦੀ ਦੇਖ-ਰੇਖ ਹੇਠ ਨੁੱਕੜ ਨਾਟਕ ਕਰਵਾਇਆ ਗਿਆ। ਇਸ ਵਿਚ ਪਹਿਲਾ ਸਥਾਨ ਅਰਪਿਤਾ ਕੌਸ਼ਲ, ਅੰਕੁਸ਼ ਸਚਦੇਵਾ, ਵੰਸ਼ਿਕਾ ਸ਼ਰਮਾ, ਨਿਸ਼ਿਤਾ ਸ਼ਰਮਾ, ਦੀਪੇਂਦਰ ਕੌਰ, ਕਰਨਵੀਰ ਕੌਰ ਅਤੇ ਅਮਨਜੋਤ ਕੌਰ ਦੀ ਟੀਮ ਨੇ ਹਾਸਲ ਕੀਤਾ। ਦੂਜਾ ਸਥਾਨ ਆਯੂਸ਼ ਕੁਮਾਰ, ਅਲੋਕ ਕੁਮਾਰ, ਰੋਮਨਪ੍ਰੀਤ ਕੌਰ, ਅਵਲੀਨ ਕੌਰ, ਫੈਜ਼ਨ ਖਾਨ, ਪ੍ਰਿਆਸ਼ੂ ਸ਼ਰਮਾ, ਮਾਨਸੀ, ਪਲਕ ਨਾਇਰ, ਐਸ਼ਲੀਨ ਅਤੇ ਮੋਮੀਨ ਫ਼ਾਰੂਕ ਦੀ ਟੀਮ ਨੇ, ਜਦ ਕਿ ਤੀਜਾ ਸਥਾਨ ਵਿਵਸ਼, ਗੁਰਮਨਪ੍ਰੀਤ ਸਿੰਘ, ਰਾਘਵ ਗੋਇਲ, ਆਰੀਅਨ ਪੰਡਤ, ਸਤੀਸ਼, ਖ਼ਵਾਜਾ ਮੁਹੰਮਦ, ਆਰਾਧਕ ਲਾਲ, ਪਾਰੁਲ ਅਤੇ ਸ਼ਿਵਮ ਦੀ ਟੀਮ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਆਈ.ਐਸ.ਐਫ.ਸੀ.ਪੀ.ਆਰ. ਵਿਚ ਕੋਆਰਡੀਨੇਟਰ ਮੁਹੰਮਦ ਅਜ਼ਰੂਦੀਨ ਦੀ ਅਗਵਾਈ ਹੇਠ ਸਮਾਜ ਨੂੰ ਜਾਗਰੂਕਤਾ ਦਾ ਸੰਦੇਸ਼ ਦੇਣ ਲਈ ਨੁੱਕੜ ਨਾਟਕ ਕਰਵਾਏ ਗਏ। ਇਸ ਵਿਚ ਪਹਿਲਾ ਸਥਾਨ ਕਸ਼ਿਸ਼ ਰਾਵਤ, ਹੇਮੰਤ ਕੁਮਾਰ, ਅੰਮ੍ਰਿਤਪ੍ਰੀਤ ਕੌਰ, ਹਿਮਾਂਸ਼ੀ, ਰਿਦਮਪ੍ਰੀਤ ਕੌਰ, ਆਦਿਲ, ਖੁਸ਼ੀ, ਹਰਦੀਪ ਕੌਰ, ਕੀਰਤ ਅਤੇ ਜਸ਼ਨਦੀਪ ਕੌਰ ਦੀ ਟੀਮ ਨੇ ਹਾਸਲ ਕੀਤਾ। ਦੂਜਾ ਸਥਾਨ ਅਨੂਰੀਤ ਕੌਰ, ਜਗਦੇਵ ਸਿੰਘ, ਅਨੀਸ਼ ਵਰਮਾ, ਅੰਮ੍ਰਿਤਦੀਪ ਕੌਰ, ਇੰਦਰਜੀਤ ਕੌਰ, ਈਸ਼ਵਰਦੀਪ ਸਿੰਘ, ਆਜ਼ਾਦ ਹੁਸੈਨ, ਭਾਵਨਾ ਮਿੱਤਲ, ਭਰਮਪ੍ਰੀਤ ਕੌਰ ਅਤੇ ਈਸ਼ੋਰ ਰਹਿਮਾਨ ਨੇ, ਜਦਕਿ ਤੀਜਾ ਸਥਾਨ ਈਵਾ ਗੁਪਤਾ, ਜਤਿਨ, ਅਰਿਕਾ ਅਰੋੜਾ, ਆਗਿਆਮਾਨ ਸਿੰਘ, ਆਸਥਾ, ਮੋਹਿਤ ਕੁਮਾਰ, ਅਮਨਦੀਪ ਕੌਰ, ਇਸ਼ਮੀਤ ਸਿੰਘ, ਮਨਰੂਪ ਕੌਰ ਅਤੇ ਜਬਕਰਨ ਸਿੰਘ ਗਿੱਲ ਦੀ ਟੀਮ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ਼ੰਕੁਸ਼ਦੀਪ ਸਿੰਘ ਵਲੋਂ ਫਾਰਮਾ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪਹਿਲਾ ਸਥਾਨ ਪਿਯੂਸ਼ ਟੱਕਰ, ਦੂਜਾ ਸਥਾਨ ਕਸ਼ਿਸ਼ ਅਤੇ ਤੀਜਾ ਸਥਾਨ ਕੰਚਨ ਨੇ ਹਾਸਲ ਕੀਤਾ। ਸਾਰੇ ਜੇਤੂਆਂ ਅਤੇ ਪ੍ਰਤੀਯੋਗੀਆਂ ਨੂੰ ਸੰਸਥਾ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਸਾਰੇ ਪ੍ਰਤੀਭਾਗੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਸਮਾਜਿਕ ਵਿਗਿਆਨ ਦੇ ਅਧਿਆਪਕਾਂ ਲਈ ਵਰਕਸ਼ਾਪ ਦਾ ਆਯੋਜਨ ਅਗਲੀ ਖ਼ਬਰ ਸਿਵਲ ਹਸਪਤਾਲ ਮੋਗਾ ਦੇ ਆਊਟਸੋਰਸ ਮੁਲਾਜ਼ਮਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।