27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਵਰਕਰਾਂ ਦਾ ਇਕੱਠ ਨਾ ਹੋਣ ਕਰਕੇ ਭਾਜਪਾ ਵਲੋਂ ਬੱਧਨੀ ਕਲਾਂ ਵਿਖੇ ਰੱਖੀ ਗਈ ਰੈਲੀ ਮੌਕੇ ’ਤੇ ਹੋਈ ਰੱਦ

ਬੱਧਨੀ ਕਲਾਂ/ਨਿਹਾਲ ਸਿੰਘ ਵਾਲਾ, 26 ਸਤੰਬਰ (ਸੰਜੀਵ ਕੋਛੜ, ਪਲਵਿੰਦਰ ਸਿੰਘ ਟਿਵਾਣਾ)-ਭਾਜਪਾ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸੂਬੇ ਭਰ ’ਚ ਨਸ਼ਾ ਮੁਕਤ ਯਾਤਰਾ ਕੱਢੀ ਜਾ ਰਹੀ ਹੈ ਉਸੇ ਤਹਿਤ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ’ਚ ਯਾਤਰਾ ਤੋਂ ਇਲਾਵਾ ਕਸਬਾ ਬੱਧਨੀ ਕਲਾਂ ਦੀ ਅਨਾਜ ਮੰਡੀ ’ਚ ਰੈਲੀ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਸੀ ਪਰ ਬੱਧਨੀ ਕਲਾਂ ਦੀ ਅਨਾਜ ਮੰਡੀ ’ਚ ਵਰਕਰਾਂ ਤੇ ਆਮ ਲੋਕਾਂ ਦਾ ਇਕੱਠ ਨਾ ਹੋਣ ਕਰਕੇ ਭਾਜਪਾ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਯਾਤਰਾ ਲੇਟ ਹੋਣ ਦਾ ਬਹਾਨਾ ਬਣਾ ਕੇ ਰੱਖੀ ਗਈ ਰੈਲੀ ਐਨ ਮੌਕੇ ’ਤੇ ਰੱਦ ਕਰ ਦਿੱਤੀ| ਜ਼ਿਕਰਯੋਗ ਹੈ ਕਿ ਭਾਜਪਾ ਵਲੋਂ 2 6 ਸਤੰਬਰ ਸਬੰਧੀ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਨਿਹਾਲ ਸਿੰਘ ਵਾਲਾ ਵਿਖੇ ਇਹ ਯਾਤਰਾ 11 ਵਜੇ ਪਹੁੰਚਣੀ ਸੀ ਅਤੇ ਦਾਣਾ ਮੰਡੀ ਨਿਹਾਲ ਸਿੰਘ ਵਾਲਾ ’ਚ ਰੈਲੀ ਕਰਨ ਉਪਰੰਤ 11. 45 ’ਤੇ ਇਸ ਯਾਤਰਾ ਨੇ ਰਣਸੀਂਹ ਕਲਾਂ, ਬੀੜ ਰਾਉੂਕੇ ਅਤੇ ਰਾਉੂਕੇ ਆਦਿ ਪਿੰਡਾਂ ’ਚ ਹੁੰਦੇ ਹੋਏ ਜਿੱਥੇ ਬੱਧਨੀ ਕਲਾਂ ਸ਼ਹਿਰ ਦੇ ਬਾਜ਼ਾਰਾਂ ’ਚੋਂ ਦੀ ਲੰਘਣਾ ਸੀ ਉੱਥੇ ਹੀ 12.

ਅਜੀਤ ਡੈਸਕ 27-09-2026
ਬੱਧਨੀ ਕਲਾਂ/ਨਿਹਾਲ ਸਿੰਘ ਵਾਲਾ, 26 ਸਤੰਬਰ (ਸੰਜੀਵ ਕੋਛੜ, ਪਲਵਿੰਦਰ ਸਿੰਘ ਟਿਵਾਣਾ)-ਭਾਜਪਾ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸੂਬੇ ਭਰ ’ਚ ਨਸ਼ਾ ਮੁਕਤ ਯਾਤਰਾ ਕੱਢੀ ਜਾ ਰਹੀ ਹੈ ਉਸੇ ਤਹਿਤ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ’ਚ ਯਾਤਰਾ ਤੋਂ ਇਲਾਵਾ ਕਸਬਾ ਬੱਧਨੀ ਕਲਾਂ ਦੀ ਅਨਾਜ ਮੰਡੀ ’ਚ ਰੈਲੀ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਸੀ ਪਰ ਬੱਧਨੀ ਕਲਾਂ ਦੀ ਅਨਾਜ ਮੰਡੀ ’ਚ ਵਰਕਰਾਂ ਤੇ ਆਮ ਲੋਕਾਂ ਦਾ ਇਕੱਠ ਨਾ ਹੋਣ ਕਰਕੇ ਭਾਜਪਾ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਯਾਤਰਾ ਲੇਟ ਹੋਣ ਦਾ ਬਹਾਨਾ ਬਣਾ ਕੇ ਰੱਖੀ ਗਈ ਰੈਲੀ ਐਨ ਮੌਕੇ ’ਤੇ ਰੱਦ ਕਰ ਦਿੱਤੀ| ਜ਼ਿਕਰਯੋਗ ਹੈ ਕਿ ਭਾਜਪਾ ਵਲੋਂ 2 6 ਸਤੰਬਰ ਸਬੰਧੀ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਨਿਹਾਲ ਸਿੰਘ ਵਾਲਾ ਵਿਖੇ ਇਹ ਯਾਤਰਾ 11 ਵਜੇ ਪਹੁੰਚਣੀ ਸੀ ਅਤੇ ਦਾਣਾ ਮੰਡੀ ਨਿਹਾਲ ਸਿੰਘ ਵਾਲਾ ’ਚ ਰੈਲੀ ਕਰਨ ਉਪਰੰਤ 11.45 ’ਤੇ ਇਸ ਯਾਤਰਾ ਨੇ ਰਣਸੀਂਹ ਕਲਾਂ, ਬੀੜ ਰਾਉੂਕੇ ਅਤੇ ਰਾਉੂਕੇ ਆਦਿ ਪਿੰਡਾਂ ’ਚ ਹੁੰਦੇ ਹੋਏ ਜਿੱਥੇ ਬੱਧਨੀ ਕਲਾਂ ਸ਼ਹਿਰ ਦੇ ਬਾਜ਼ਾਰਾਂ ’ਚੋਂ ਦੀ ਲੰਘਣਾ ਸੀ ਉੱਥੇ ਹੀ 12.15 ’ਤੇ ਬੱਧਨੀ ਕਲਾਂ ਦੀ ਅਨਾਜ ਮੰਡੀ ’ਚ ਰੈਲੀ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ| ਜਿਸ ਵਿਚ ਕੇਂਦਰੀ ਰਾਜ ਮੰਤਰੀ ਅਜੇ ਤਾਮਤਾ ਤੋਂ ਇਲਾਵਾ ਹੋਰਨਾਂ ਆਗੂਆਂ ਵਲੋਂ ਸੰਬੋਧਨ ਕੀਤਾ ਜਾਣਾ ਸੀ ਪਰ ਐਨ ਮੌਕੇ ’ਤੇ ਪਵਨ ਗੋਇਲ ਬੰਟੀ ਪ੍ਰਧਾਨ ਨਿਹਾਲ ਸਿੰਘ ਵਾਲਾ ਨੇ ਸਟੇਜ ’ਤੇ ਆ ਕੇ ਯਾਤਰਾ ’ਚ ਦੇਰੀ ਦਾ ਕਹਿ ਕੇ ਰੈਲੀ ਰੱਦ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਯਾਤਰਾ ਸਿਰਫ ਸ਼ਹਿਰ ਦੇ ਬਾਜ਼ਾਰ ’ਚੋਂ ਹੀ ਲੰਘੇਗੀ ਪਰ ਯਾਤਰਾ ਵੀ ਸ਼ਹਿਰ ਦੀ ਬਜਾਏ ਬਾਹਰਲੇ ਬਾਈਪਾਸ ਵਾਲੇ ਪਾਸਿਉਂ ਹੀ ਅੱਗੇ ਲੰਘ ਗਈ| ਗੱਲ ਉਸ ਸਮੇਂ ਹਾਸੋਹੀਣੀ ਹੁੰਦੀ ਜਾਪੀ ਜਦੋਂ ਲੋਕਲ ਵਰਕਰਾਂ ਵਲੋਂ ਰੈਲੀ ਲਈ ਕੀਤੇ ਗਏ ਪ੍ਰਬੰਧਾਂ ’ਚ ਸਿਰਫ ਹਲਕਾ ਇੰਚਾਰਜ ਜੈ ਚੰਦ ਝਾਂਜੀ, ਪਵਨ ਮੋਦਗਿੱਲ, ਪ੍ਰਦੀਪ ਜਿੰਦਲ, ਵੀਰ ਸਿੰਘ þ ਪੀ ਢੇਸੀ, ਵਿਵੇਕ ਕੋਛੜ, ਬਲਵੀਰ ਸਿੰਘ ਕੰਧੋਲਾ, ਗੁਰਮੇਲ ਸਿੰਘ ਸਰਾਂ ਸਮੇਤ ਗਿਣਤੀ ਦੇ ਵਰਕਰ ਉੱਥੇ ਦਿਖਾਈ ਦਿੱਤੇ| ਉੱਥੇ ਹਾਜ਼ਰ ਕੁਝ ਕੁ ਵਰਕਰਾਂ ਨੇ ਆਪਣਾ ਨਾਂਅ ਨਸ਼ਰ ਨਾ ਕਰਨ ਦੀ ਬੇਨਤੀ ਕਰਦਿਆਂ ਦੱਸਿਆ ਕਿ ਹਲਕਾ ਇੰਚਾਰਜਾਂ ਨੇ ਰੈਲੀ ਸਬੰਧੀ ਕੋਈ ਬਹੁਤੀ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ| ਜਿੱਥੇ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਉੱਥੇ ਹੀ ਆਪਣੇ ਵਰਕਰਾਂ ਨੂੰ ਰੈਲੀ ’ਚ ਸ਼ਾਮਿਲ ਹੋਣ ਦਾ ਸੱਦਾ ਨਾ ਦੇ ਕੇ ਉਨ੍ਹਾਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ| ਰੈਲੀ ਸਬੰਧੀ ਪੰਡਾਲ ’ਚ ਲਗਾਈਆਂ ਗਈਆਂ ਕੁਰਸੀਆਂ ਜਿੱਥੇ ਖਾਲੀ ਦਿਖਾਈ ਦਿੱਤੀਆਂ ਉੱਥੇ ਹੀ ਲੋਕਾਂ ਦੇ ਮਨੋਰੰਜਨ ਲਈ ਲਗਾਏ ਗਏ ਕਲਾਕਾਰ ਵੀ ਖਾਲੀ ਕੁਰਸੀਆਂ ਅੱਗੇ ਹੀ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਅਤੇ ਵਰਕਰਾਂ ਨੂੰ ਕੁਰਸੀਆਂ ਭਰਨ ਦੀ ਅਪੀਲ ਕਰਦੇ ਦਿਖਾਈ ਦਿੱਤੇ| ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਐਸ.ਪੀ. ਅਜੇ ਰਾਜ ਸਿੰਘ ਦੀ ਅਗਵਾਈ ’ਚ ਡੀ.ਐਸ.ਪੀ. ਅਨਵਰ ਅਲੀ, ਡੀ.ਐਸ.ਪੀ. ਮਨਜੀਤ ਸਿੰਘ ਢੇਸੀ, ਥਾਣਾ ਮੁਖੀ ਪ੍ਰੀਤਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹੋਏ ਸਨ|
ਪਿਛਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤੀ ਪੰਜਾਬ ਯਾਤਰਾ ਦੇ ਜ਼ਿਲ੍ਹੇ ਵਿਚ ਪ੍ਰਵੇਸ਼ ਕਰਦਿਆਂ ਠੱਠੀ ਭਾਈ ਵਿਚ ਹੋਇਆ ਸਮਾਗਮ ਅਗਲੀ ਖ਼ਬਰ ਅਵਾਰਡ ਹਾਸਲ ਕਰਨਾ ਉਨ੍ਹਾਂ ਲਈ ਵੱਡੀ ਪ੍ਰਾਪਤੀ ਤੇ ਸੰਸਥਾਵਾਂ ਲਈ ਮਾਣ ਵਾਲੀ ਗੱਲ-ਚੇਅਰਮੈਨ ਕਲੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।