29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

70ਵੀਂ ਸਕੂਲ ਅਥਲੈਟਿਕਸ ਮੀਟ ’ਚ ਆਕਸਫੋਰਡ ਸਕੂਲ

ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)- ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਇਕ ਅਜਿਹੀ ਵਿੱਦਿਅਕ ਸੰਸਥਾ ਹੈ ਜਿਸ ਦੇ ਵਿਦਿਆਰਥੀ ਪੜ੍ਹਾਈ ਨਾਲ-ਨਾਲ ਖੇਡ ਜਗਤ ਦੇ ਵੀ ਚਮਕਦਾਰ ਸਿਤਾਰੇ ਹਨ। ਇਸ ਸੰਸਥਾ ਦੇ ਵਿਦਿਆਰਥੀ ਜਿੱਥੇ ਵਿੱਦਿਅਕ ਖੇਤਰ ਵਿਚ ਧਰੂ-ਧਾਰੇ ਵਾਂਗ ਚਮਕਦੇ ਹਨ, ਉੱਥੇ ਉਹ ਖੇਡਾਂ ਵਿਚ ਵੀ ਵਿਸ਼ੇਸ਼ ਮੱਲਾਂ ਮਾਰਦੇ ਹੋਏ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ।

ਅਜੀਤ ਡੈਸਕ 29-09-2026
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)- ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਇਕ ਅਜਿਹੀ ਵਿੱਦਿਅਕ ਸੰਸਥਾ ਹੈ ਜਿਸ ਦੇ ਵਿਦਿਆਰਥੀ ਪੜ੍ਹਾਈ ਨਾਲ-ਨਾਲ ਖੇਡ ਜਗਤ ਦੇ ਵੀ ਚਮਕਦਾਰ ਸਿਤਾਰੇ ਹਨ। ਇਸ ਸੰਸਥਾ ਦੇ ਵਿਦਿਆਰਥੀ ਜਿੱਥੇ ਵਿੱਦਿਅਕ ਖੇਤਰ ਵਿਚ ਧਰੂ-ਧਾਰੇ ਵਾਂਗ ਚਮਕਦੇ ਹਨ, ਉੱਥੇ ਉਹ ਖੇਡਾਂ ਵਿਚ ਵੀ ਵਿਸ਼ੇਸ਼ ਮੱਲਾਂ ਮਾਰਦੇ ਹੋਏ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। 70ਵੀਂ ਸਕੂਲ ਐਥਲੈਟਿਕਸ ਮੀਟ ਵਿਚ ਇਸ ਸੰਸਥਾ ਦੇ ਖਿਡਾਰੀਆਂ ਨੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ 34 ਮੈਡਲ ਇਸ ਸੰਸਥਾ ਦੀ ਝੋਲੀ ਪਾਏ। ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਭਗਤਾ ਭਾਈਕਾ ਦੇ ਖੇਡ ਮੈਦਾਨ ਵਿਚ ਜ਼ੋਨਲ ਭਗਤਾ ਭਾਈ ਕਾ ਦੇ ਖੇਡ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿਚ 100 ਮੀ., 400 ਮੀ., 400 ਮੀ. ਹੱਡਲ਼ ਰੇਸ, 110 ਮੀ. ਲੰਮੀ ਛਾਲ (ਲੌਂਗ ਜੰਪ) ਨੇਜ਼ਾ ਸੁੱਟਣਾ, ਟ੍ਰਿਪਲ ਜੰਪ, ਹਾਈ ਜੰਪ, ਜੈਵਲਿਨ ਥ੍ਰੋ ਅਤੇ ਰਿਲੇਅ ਰੇਸ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਆਕਸਫੋਰਡ ਦੇ ਖਿਡਾਰੀ ਚੈਂਪੀਅਨ ਬਣੇ। ਇਸ ਤੋਂ ਇਲਾਵਾ ਇਨ੍ਹਾਂ ਸਰਦ ਰੁੱਤ ਖੇਡਾਂ ਵਿਚ ਇਸ ਸੰਸਥਾ ਦੇ ਖਿਡਾਰੀਆਂ ਨੇ 15 ਗੋਲਡ, 09 ਸਿਲਵਰ ਮੈਡਲ ਅਤੇ 10 ਤਾਂਬੇ ਦੇ ਮੈਡਲਾਂ ‘ਤੇ ਵੀ ਕਬਜ਼ਾ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਖੇਡ ਵਿਭਾਗ ਦੇ ਮੁਖੀ ਪ੍ਰਦੱਮਣ ਸਿੰਘ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਕੋਰ ਅਤੇ ਪੂਨਮ ਰਾਣੀ ਸਮੇਤ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਹੁੰਦੇ ਹੋਏ ਕਿ ਜ਼ਿਲ੍ਹਾ, ਸਟੇਟ ਖੇਡ ਕੇ ਹੀ ਅਸੀਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀ ਬਣ ਸਕਦੇ ਹਾਂ। ਇਸ ਮੌਕੇ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ), ਪਰਮਪਾਲ ਸਿੰਘ ਸ਼ੈਰੀ ਵਾਈਸ ਚੇਅਰਮੈਨ, ਰਾਜਵਿੰਦਰ ਸਿੰਘ ਸੋਢੀ ਅਤੇ ਗੁਰਮੀਤ ਸਿੰਘ ਗਿੱਲ ਸਰਪੰਚ ਨੇ ਸਮੂਹ ਖਿਡਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਸ ਸੰਸਥਾ ਦਾ, ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਐਸ.ਆਈ.ਆਰ. ਦੇ ਮੁੱਦੇ ’ਤੇ ਕਾਂਗਰਸ ਵਲੋਂ ਮੋਗਾ ’ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੀ.ਪੀ.ਆਈ. (ਐਮ) ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।