29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅਧਿਆਪਕਾਂ ਤੋਂ ਗੈਰ-ਵਿਦਿਅਕ ਕੰਮ ਲੈਣੇ ਬੰਦ ਕੀਤੇ ਜਾਣ-ਬੌਡੇ, ਮਾਛੀਕੇ

ਨਿਹਾਲ ਸਿੰਘ ਵਾਲਾ, 28 ਸਤੰਬਰ (ਸੁਖਦੇਵ ਸਿੰਘ ਖਾਲਸਾ)-ਅਧਿਆਪਕ ਦਲ ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੂਬਾ ਸਕੱਤਰ ਜਨਰਲ ਹਰਜੰਟ ਸਿੰਘ ਬੌਡੇ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਦੌਰਾਨ ਸੂਬਾ ਜਨਰਲ ਸਕੱਤਰ ਹਰਜੰਟ ਸਿੰਘ ਬੌਡੇ, ਗੁਰਜੀਤ ਸਿੰਘ ਮਾਛੀਕੇ, ਪ੍ਰਧਾਨ ਕੁਲਵਿੰਦਰ ਸਿੰਘ ਖਾਲਸਾ, ਜਨਰਲ ਸਕੱਤਰ ਤਜਿੰਦਰ ਸਿੰਘ ਰੌਂਤਾ ਅਤੇ ਪ੍ਰਧਾਨ ਜਤਿੰਦਰਪਾਲ ਸਿੰਘ ਖੋਸਾ ਸਮੇਤ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਅਧਿਆਪਕਾਂ ਤੋਂ ਲਏ ਜਾ ਰਹੇ ਸਮੂਹ ਗੈਰ-ਵਿਦਿਅਕ ਕੰਮ ਤੁਰੰਤ ਬੰਦ ਕੀਤੇ ਜਾਣ| ਉਕਤ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦਾ ਮੁੱਖ ਕੰਮ ਵਿਦਿਆਰਥੀਆਂ ਨੂੰ ਗੁਣਵੱਤਾ ਪੂਰਨ ਸਿੱਖਿਆ ਦੇਣਾ ਹੈ ਪਰ ਜਦੋਂ ਅਧਿਆਪਕਾਂ ਨੂੰ ਲੰਬਾ ਸਮਾਂ ਗੈਰ-ਵਿਦਿਅਕ ਕੰਮਾਂ ’ਚ ਲਗਾਇਆ ਜਾਂਦਾ ਹੈ ਤਾਂ ਉਹ ਸਕੂਲ ’ਚ ਆਪਣਾ ਬਣਦਾ ਸਮਾਂ ਨਹੀਂ ਦੇ ਸਕਦੇ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ| ਉਕਤ ਆਗੂਆਂ ਨੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਕਿ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ, ਖੇਡਾਂ ਲਈ ਲੋੜੀਂਦੇ ਫੰਡ, ਮਿਡ-ਡੇ ਮੀਲ ਦੀ ਬਕਾਇਆ ਰਾਸ਼ੀ ਜਲਦ ਜਾਰੀ ਕੀਤੀ ਜਾਵੇ, ਮਿਡ-ਡੇ ਮੀਲ ਲਈ ਰਾਸ਼ਨ ਖਰੀਦਣ ਸਮੇਂ ਜੀ. ਐਸ.

ਸ਼ਹੀਦ ਭਗਤ ਸਿੰਘ ਦੀ ਤਸਵੀਰ ਅੱਗੇ ਫੁੱਲ ਮਾਲਾਵਾਂ ਭੇਟ ਕਰਦੇ ਹੋਏ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਅਤੇ ਸਟਾਫ ਮੈਂਬਰ। ਤਸਵੀਰ : ਹਰਦੇਵ ਸਿੰਘ ਮਾਨ 29-09-2026
ਨਿਹਾਲ ਸਿੰਘ ਵਾਲਾ, 28 ਸਤੰਬਰ (ਸੁਖਦੇਵ ਸਿੰਘ ਖਾਲਸਾ)-ਅਧਿਆਪਕ ਦਲ ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੂਬਾ ਸਕੱਤਰ ਜਨਰਲ ਹਰਜੰਟ ਸਿੰਘ ਬੌਡੇ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਦੌਰਾਨ ਸੂਬਾ ਜਨਰਲ ਸਕੱਤਰ ਹਰਜੰਟ ਸਿੰਘ ਬੌਡੇ, ਗੁਰਜੀਤ ਸਿੰਘ ਮਾਛੀਕੇ, ਪ੍ਰਧਾਨ ਕੁਲਵਿੰਦਰ ਸਿੰਘ ਖਾਲਸਾ, ਜਨਰਲ ਸਕੱਤਰ ਤਜਿੰਦਰ ਸਿੰਘ ਰੌਂਤਾ ਅਤੇ ਪ੍ਰਧਾਨ ਜਤਿੰਦਰਪਾਲ ਸਿੰਘ ਖੋਸਾ ਸਮੇਤ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਅਧਿਆਪਕਾਂ ਤੋਂ ਲਏ ਜਾ ਰਹੇ ਸਮੂਹ ਗੈਰ-ਵਿਦਿਅਕ ਕੰਮ ਤੁਰੰਤ ਬੰਦ ਕੀਤੇ ਜਾਣ| ਉਕਤ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦਾ ਮੁੱਖ ਕੰਮ ਵਿਦਿਆਰਥੀਆਂ ਨੂੰ ਗੁਣਵੱਤਾ ਪੂਰਨ ਸਿੱਖਿਆ ਦੇਣਾ ਹੈ ਪਰ ਜਦੋਂ ਅਧਿਆਪਕਾਂ ਨੂੰ ਲੰਬਾ ਸਮਾਂ ਗੈਰ-ਵਿਦਿਅਕ ਕੰਮਾਂ ’ਚ ਲਗਾਇਆ ਜਾਂਦਾ ਹੈ ਤਾਂ ਉਹ ਸਕੂਲ ’ਚ ਆਪਣਾ ਬਣਦਾ ਸਮਾਂ ਨਹੀਂ ਦੇ ਸਕਦੇ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ| ਉਕਤ ਆਗੂਆਂ ਨੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਕਿ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ, ਖੇਡਾਂ ਲਈ ਲੋੜੀਂਦੇ ਫੰਡ, ਮਿਡ-ਡੇ ਮੀਲ ਦੀ ਬਕਾਇਆ ਰਾਸ਼ੀ ਜਲਦ ਜਾਰੀ ਕੀਤੀ ਜਾਵੇ, ਮਿਡ-ਡੇ ਮੀਲ ਲਈ ਰਾਸ਼ਨ ਖਰੀਦਣ ਸਮੇਂ ਜੀ.ਐਸ.ਟੀ. ਬਿੱਲਾਂ ਨਾਲ ਸਬੰਧਿਤ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾਵੇ, ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ| ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਭਾਗੀਕੇ, ਬਲਵੀਰ ਸਿੰਘ ਬੀੜ ਰਾਊਕੇ, ਜਸਵਿੰਦਰ ਕੁਮਾਰ ਰਾਊਕੇ, ਇੰਦਰਜੀਤ ਸਿੰਘ ਲੁਹਾਰਾ, ਸੁਖਦਰਸ਼ਨ ਸਿੰਘ ਨੰਗਲ, ਰਾਜਬਿੰਦਰਜੀਤ ਸਿੰਘ ਸੈਦੋਕੇ, ਕਿਰਨਦੀਪ ਸਿੰਘ ਬਿਲਾਸਪੁਰ, ਬਲਵਿੰਦਰ ਪਾਲ ਸਿੰਘ ਧੀਮਾਨ, ਰੂਪ ਸਿੰਘ ਕੁੱਸਾ, ਜਗਸੀਰ ਸਿੰਘ ਬੌਡੇ, ਦਿਲਜਿੰਦਰ ਸਿੰਘ ਮਾਛੀਕੇ, ਅਮਰਿੰਦਰ ਸਿੰਘ ਲੁਹਾਰਾ, ਬਲਜੀਤ ਸਿੰਘ ਅਟਵਾਲ, ਜਗਜੀਤ ਸਿੰਘ ਜੌੜਾ, ਸੁਖਵੀਰ ਸਿੰਘ ਮਾਛੀਕੇ, ਬਲਰਾਜ ਕੁਮਾਰ ਬੱਧਨੀ ,ਹਰਮੇਲ ਡਾਲਾ, ਜਸਵਿੰਦਰ ਸਿੰਘ ਧੂੜਕੋਟ ਰਣਸੀਂਹ, ਕਰਮਜੀਤ ਸਿੰਘ ਦੀਨਾਂ ਸਾਹਿਬ, ਅਰਸ਼ਦੀਪ ਸਿੰਘ ਲੱਖੇਵਾਲੀ, ਗੁਰਪ੍ਰੀਤ ਸਿੰਘ ਬਿਲਾਸਪੁਰ, ਗੁਰਚਰਨ ਸਿੰਘ ਮਾਣੂੰਕੇ, ਹਰਵਿੰਦਰ ਸਿੰਘ ਮਾਛੀਕੇ ਆਦਿ ਹਾਜ਼ਰ ਸਨ|
ਪਿਛਲੀ ਖ਼ਬਰ ਵਿਧਾਇਕ ਡਾ. ਅਰੋੜਾ ਆਪਣੇ ਸਾਥੀਆਂ ਨਾਲ ਜਸ਼ਨ-ਏ-ਇਨਕਲਾਬ ’ਚ ਸ਼ਾਮਿਲ ਹੋਣ ਲਈ ਰਵਾਨਾ ਅਗਲੀ ਖ਼ਬਰ ਬਾਘਾ ਪੁਰਾਣਾ ਦੇ ਮੁੱਖ ਚੌਕ ’ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।