29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪ੍ਰਦੀਪ ਮੰਗਲਾ ਸ਼ੂਗਰ ਚੇਤਨਾ ਸੋਸਾਇਟੀ ਦੇ 11ਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ

ਮੋਗਾ, 28 ਸਤੰਬਰ (ਅਸ਼ੋਕ ਬਾਂਸਲ)-ਸ਼ੂਗਰ ਚੇਤਨਾ ਸੋਸਾਇਟੀ ਦੀ ਇਕ ਮੀਟਿੰਗ ਸੰਸਥਾ ਦੇ ਸੰਸਥਾਪਕ ਰਜਿੰਦਰ ਛਾਬੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੋਸਾਇਟੀ ਵਲੋਂ ਪਿਛਲੇ 14 ਸਾਲਾਂ ਤੋਂ ਸ਼ਹਿਰ ਦੇ ਅਲੱਗ-ਅਲੱਗ ਸਥਾਨਾਂ ‘ਤੇ ਲਗਾਏ ਜਾ ਰਹੇ ਮੁਫ਼ਤ ਜਾਂਚ ਕੈਂਪ ਦੇ ਲਈ ਸਾਰੇ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

ਅਜੀਤ ਡੈਸਕ 29-09-2026
ਮੋਗਾ, 28 ਸਤੰਬਰ (ਅਸ਼ੋਕ ਬਾਂਸਲ)-ਸ਼ੂਗਰ ਚੇਤਨਾ ਸੋਸਾਇਟੀ ਦੀ ਇਕ ਮੀਟਿੰਗ ਸੰਸਥਾ ਦੇ ਸੰਸਥਾਪਕ ਰਜਿੰਦਰ ਛਾਬੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੋਸਾਇਟੀ ਵਲੋਂ ਪਿਛਲੇ 14 ਸਾਲਾਂ ਤੋਂ ਸ਼ਹਿਰ ਦੇ ਅਲੱਗ-ਅਲੱਗ ਸਥਾਨਾਂ ‘ਤੇ ਲਗਾਏ ਜਾ ਰਹੇ ਮੁਫ਼ਤ ਜਾਂਚ ਕੈਂਪ ਦੇ ਲਈ ਸਾਰੇ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸਰਬ ਸੰਮਤੀ ਨਾਲ ਪ੍ਰਦੀਪ ਮੰਗਲਾ ਨੂੰ ਸੁਸਾਇਟੀ ਦਾ 11ਵੀਂ ਵਾਰ ਪ੍ਰਧਾਨ ਚੁਣਿਆਂ ਗਿਆ। ਇਸ ਨਵੀਂ ਚੁਣੀ ਗਈ ਸੁਸਾਇਟੀ ਦੇ ਰਜਿੰਦਰ ਛਾਬੜਾ ਸੰਸਥਾਪਕ, ਪ੍ਰੇਮ ਚੰਦ ਚੱਕੀ ਵਾਲਾ ਪੈਟਰਨ, ਪ੍ਰਦੀਪ ਮੰਗਲਾ ਪ੍ਰਧਾਨ, ਅਨਿਲ ਧਵਨ ਚੇਅਰਮੈਨ, ਗੌਰਵ ਗਰਗ ਸਕੱਤਰ, ਪ੍ਰਵੀਨ ਗਰਗ ਬੋਵੀ ਕੈਸ਼ੀਅਰ , ਐਪਲਜੀਤ ਸਿੰਘ ਸਿੰਗਲ ਵਾਈਸ ਚੇਅਰਮੈਨ, ਸਵਰਨਜੀਤ ਅਰੋੜਾ ਸੀਨੀਅਰ ਪ੍ਰਧਾਨ, ਸੋਨੂੰ ਧਵਨ, ਮਨੂ ਗਾਬਾ, ਬਲਵੀਰ ਗਰੋਵਰ, ਬਲਦੇਵ ਬਾਂਸਲ ਜੁਆਇੰਟ ਸਕੱਤਰ, ਕੇਵਲ ਬਾਂਸਲ ਮੀਡੀਆ ਇੰਚਾਰਜ, ਬਿੰਦੂ ਸਚਦੇਵਾ, ਵਿਨੋਦ ਛਾਬੜਾ ਸਲਾਹਕਾਰ, ਰਿਸ਼ੀ ਮਨਚੰਦਾ ਕਨਵੀਨਰ, ਰਜਿੰਦਰਪਾਲ ਸਿੰਘ, ਸੁਰਿੰਦਰ ਗੋਇਲ ਪ੍ਰੋਜੈਕਟ ਚੇਅਰਮੈਨ, ਮਣੀ ਪੁਰੀ, ਰਜੇਸ਼ ਗਾਬਾ, ਕਰਨ ਛਾਬੜਾ, ਕਪਿਲ ਮੰਗਲਾ, ਸੋਨੂੰ ਮਿੱਡਾ, ਰਾਮ ਸਰਨ ਨੂੰ ਅਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਸੰਸਥਾਪਕ ਰਜਿੰਦਰ ਛਾਬੜਾ ਨੇ ਕਿਹਾ ਕਿ ਅੱਜ ਇਸ ਦੌਰ ਵਿਚ ਹਰ ਇਕ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮਕਸਦ ਹੈ ਕਿ ਹਰ ਇਕ ਵਿਅਕਤੀ ਆਪਣੇ ਸਰੀਰ ਦੇ ਪ੍ਰਤੀ ਸੁਚੇਤ ਰਹੇ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਨਵੇਂ ਚੁਣੇ ਗਏ ਪ੍ਰਧਾਨ ਪ੍ਰਦੀਪ ਮੰਗਲਾ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਵਲੋਂ ਅੱਗੇ ਵੀ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਏ ਜਾਣਗੇ।
ਪਿਛਲੀ ਖ਼ਬਰ ਕਾਂਗਰਸ ਦੇ ਪੰਜਾਬ ਸਹਿ ਇੰਚਾਰਜ ਰਵਿੰਦਰ ਡਾਲਵੀ ਦਾ ਬਾਘਾ ਪੁਰਾਣਾ ਪੁੱਜਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਵਿਧਾਇਕ ਡਾ. ਅਰੋੜਾ ਆਪਣੇ ਸਾਥੀਆਂ ਨਾਲ ਜਸ਼ਨ-ਏ-ਇਨਕਲਾਬ ’ਚ ਸ਼ਾਮਿਲ ਹੋਣ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।