30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਐਸ.ਬੀ.ਬੀ.ਐਸ. ਪਬਲਿਕ ਸਕੂਲ ਦੀਆਂ ਦੋ ਵਿਦਿਆਰਥਣਾਂ ਦੀ ਸਟੇਟ ਪੱਧਰ ਲਈ ਚੋਣ

ਠੱਠੀ ਭਾਈ, 29 ਸਤੰਬਰ (ਜਗਰੂਪ ਸਿੰਘ ਮਠਾੜੂ)-ਐਸ. ਬੀ.

ਅਜੀਤ ਡੈਸਕ 30-09-2026
ਠੱਠੀ ਭਾਈ, 29 ਸਤੰਬਰ (ਜਗਰੂਪ ਸਿੰਘ ਮਠਾੜੂ)-ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਖੇਡ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀ ਕਰਦਿਆਂ ਸਟੇਟ ਪੱਧਰ ਤੱਕ ਆਪਣੀ ਥਾਂ ਬਣਾਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੱਧਰੀ ਹੋਈਆਂ ਸਕੂਲ ਖੇਡਾਂ ਦੌਰਾਨ ਸਪੇਕ ਟਾਕਰਾ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੀਆਂ ਵਿਦਿਆਰਥਣਾਂ ਦੀ ਚੋਣ ਹੋਈ ਹੈ। ਜਿਸ ਵਿਚ ਅੰਡਰ-14 ਵਰਗ ਵਿਚ ਸ਼ਗਨਪ੍ਰੀਤ ਕੌਰ ਅਤੇ ਅੰਡਰ-17 ਵਰਗ ਵਿਚ ਅਵਨੀਤ ਕੌਰ ਦੀ ਸਟੇਟ ਪੱਧਰੀ ਟੀਮ ਲਈ ਚੋਣ ਹੋਈ ਹੈ। ਇਸ ਮੌਕੇ ਸਕੂਲ ਡਾਇਰੈਕਟਰ ਮੈਡਮ ਨੇ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਡੇ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਸਪੋਰਟਸ ਅਧਿਆਪਕਾਂ ਨੇ ਵੀ ਬੱਚੀਆਂ ਨੂੰ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਰਾਜਨੀਤਿਕ ਪਾਰਟੀਆਂ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਨਹੀਂ ਸਿਰਫ਼ ਭਗਤ ਸਿੰਘ ਨੂੰ ਅਪਣਾਇਆ-ਜਗਮੋਹਨ ਸਿੰਘ ਨੇਚਰ ਪਾਰਕ ਮ... ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਤਿੰਨ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।