01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪੁਲਿਸ ਚੌਕੀ ਬਿਲਾਸਪੁਰ ਨੇ ਪੈਰੋਲ ’ਤੇ ਆ ਕੇ ਵਾਪਸ ਨਾ ਗਈ ਔਰਤ ਨੂੰ ਕੀਤਾ ਗ੍ਰਿਫਤਾਰ

ਨਿਹਾਲ ਸਿੰਘ ਵਾਲਾ, 30 ਸਤੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਿਹਾਲ ਸਿੰਘ ਵਾਲਾ ਦੇ ਡੀ. ਐਸ.

ਪੁਲਿਸ ਚੌਕੀ ਬਿਲਾਸਪੁਰ ਨੇ ਪੈਰੋਲ ’ਤੇ ਆ ਕੇ ਵਾਪਸ ਨਾ ਗਈ ਔਰਤ ਨੂੰ ਕੀਤਾ ਗ੍ਰਿਫਤਾਰ 01-10-2026
ਨਿਹਾਲ ਸਿੰਘ ਵਾਲਾ, 30 ਸਤੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ. ਅਨਵਰ ਅਲੀ ਅਤੇ ਥਾਣਾ ਮੁੱਖ ਅਫਸਰ ਰਣਜੀਤ ਸਿੰਘ ਢੀਂਡਸਾ ਵਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਚੌਕੀ ਬਿਲਾਸਪੁਰ ਦੀ ਪੁਲਿਸ ਪਾਰਟੀ ਵਲੋਂ ਬਠਿੰਡਾ ਜੇਲ੍ਹ ’ਚੋਂ ਪੈਰੋਲ ’ਤੇ ਆਈ ਔਰਤ ਜੋ ਵਾਪਸ ਨਹੀਂ ਗਈ ਸੀ, ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਬਿਲਾਸਪੁਰ ਦੇ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਪੁਲਿਸ ਥਾਣਾ ਭਦੌੜ ਵਿਖੇ ਕਰਮਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਹਿੰਮਤਪੁਰਾ ’ਤੇ ਇਕ ਮਾਮਲ ਾ ਦਰਜ ਸੀ ਜੋ ਕਿ ਸਜ਼ਾ ਅਧੀਨ ਬਠਿੰਡਾ ਜੇਲ੍ਹ ਬੰਦ ਸੀ| ਉਕਤ ਔਰਤ ਬਠਿੰਡਾ ਜੇਲ੍ਹ ’ਚੋਂ ਪੈਰੋਲ ’ਤੇ (ਛੁੱਟੀ) ਆਈ ਸੀ ਪਰ ਵਾਪਸ ਜੇਲ੍ਹ ਨਹੀਂ ਪੁੱਜੀ ਅਤੇ ਮੁਖਬਰ ਦੀ ਇਤਲਾਹ ’ਤੇ ਹੌਲਦਾਰ ਸੰਦੀਪ ਕੌਰ ਅਤੇ ਮੁਨਸ਼ੀ ਚਮਕੌਰ ਸਿੰਘ ਦੀ ਪੁਲਿਸ ਪਾਰਟੀ ਵਲੋਂ ਉਕਤ ਔਰਤ ਨੂੰ ਪਿੰਡ ਹਿੰਮਤਪੁਰਾ ਦੇ ਟੈਂਪੂਆਂ ਵਾਲੇ ਅੱਡੇ ’ਤੋਂ ਕਾਬੂ ਕਰ ਲਿਆ ਗਿਆ| ਜਿਸ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ|
ਪਿਛਲੀ ਖ਼ਬਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਬੋਰਡ ਵਲੋਂ ਸਬ ਜੇਲ੍ਹ ਮੋਗਾ ਦਾ ਨਿਰੀਖਣ ਬੋਰਡ ਆਫ਼ ਵਿਜ਼ਿਟਰਸ ਨੇ ਬੈਰਕਾਂ, ਮੈਡੀ... ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡੀ.ਫਾਰਮ ਵਿਦਿਆਰਥੀਆਂ ਦੀ ਪਲੇਸਮੈਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।